ਅੰਮ੍ਰਿਤਸਰ : ਇਹਨੀ ਦਿਨੀਂ ਸਿਆਸੀ ਗਲਿਆਰਿਆਂ ਵਿੱਚ ਦਲ ਬਦਲੀਆਂ ਦਾ ਦੌਰ ਜਾਰੀ ਹੈ। ਇਸ ਨੂੰ ਲੈਕੇ ਆਮ ਲੋਕ ਆਗੂਆਂ ਤੋਂ ਆਹਤ ਨਜ਼ਰ ਆ ਰਹੇ ਹਨ ਅਤੇ ਦਲ ਬਦਲਣ ਵਾਲੇ ਆਗੂਆਂ ਦਾ ਵਿਰੋਧ ਵੀ ਕਰ ਰਹੇ ਹਨ। ਇਸ ਹੀ ਤਹਿਤ ਬੀਤੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿੰਡਾਂ ਅੰਦਰ ਭਾਜਪਾ ਆਗੂਆਂ ਦੇ ਵਿਰੋਧ ਦੀ ਦਿੱਤੀ ਗਈ ਕਾਲ ਦੇ ਤਹਿਤ ਅਤੇ ਅੰਮ੍ਰਿਤਸਰ ਲੋਕ ਸਭਾ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਰੋਡ ਸ਼ੋਅ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ।
ਜਿਸ ਨੂੰ ਲੈਕੇ ਹੁਣ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਤੇਜਾ ਸਿੰਘ ਸਮੁੰਦਰੀ ਅਤੇ ਉਸ ਵੇਲੇ ਦੇ ਆਗੂ ਅੰਗਰੇਜਾਂ ਦੇ ਖਿਲਾਫ ਖੜ੍ਹੇ ਹੋਏ ਸੀ। ਕਿ ਸਾਡੇ ਗੁਰਦੁਆਰੇ ਖੁੱਲੇ ਹੋਣ ਅਤੇ ਕੋਈ ਵੀ ਇੱਥੇ ਆ ਕੇ ਮੱਥਾ ਟੇਕ ਸਕੇ। ਮੈਂ ਵੀ ਮੱਥਾ ਟੇਕਣ ਲਈ ਆਇਆ ਸੀ ਅਤੇ ਮੇਰਾ ਇਥੇ ਮੱਥਾ ਟੇਕਣ ਦਾ ਵਿਰੋਧ ਕਰ ਰਹੇ ਸੀ ਤਾਂ ਇਹ ਮਾੜੀ ਗੱਲ ਹੈ। ਗੱਲ ਬਾਤ ਕਰਦਿਆਂ ਉਹਨਾਂ ਕਿਹਾ ਕਿ ਬਰਤਾਨੀਆ ਸਰਕਾਰ ਦੀਆਂ ਡਾਂਗਾਂ ਉਸ ਸਮੇਂ ਸਾਨੂੰ ਮੱਥਾ ਟੇਕਣ ਲਈ ਨਹੀਂ ਰੋਕ ਸਕੀਆਂ ਤਾਂ ਸਾਨੂੰ ਮੱਥਾ ਟੇਕਣ ਤੋਂ ਕੌਣ ਰੋਕੇਗਾ।
- ਤਰਨ ਤਾਰਨ ਘਟਨਾ ਨੂੰ ਲੈ ਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ 'ਤੇ ਚੁੱਕੇ ਸਵਾਲ - HARSIMRAT KAUR BADAL
- ਖਡੂਰ ਸਾਹਿਬ ਤੋਂ ਆਪ ਦੇ ਲੋਕ ਸਭਾ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਵਿਰੋਧੀ ਧਿਰਾਂ ਨੂੰ ਲਗਾਏ ਰਗੜੇ - 2024 Lok Sabha Elections
- ਸੜਕ ਹਾਦਸੇ 'ਚ ਫੌਤ ਹੋਏ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਜਥੇਬੰਦੀਆਂ ਨਾਲ ਮਿਲ ਕੇ ਲਾਇਆ ਧਰਨਾ, AAP ਵਿਧਾਇਕ 'ਤੇ ਲਾਏ ਦੋਸ਼ - Death on road accident