ਬਠਿੰਡਾ:ਸਿਆਣੇ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਜੇਕਰ ਕੋਈ ਵਿਅਕਤੀ ਆਪਣੇ ਸ਼ੌਂਕ ਨੂੰ ਕਾਰੋਬਾਰ ਬਣਾ ਲੈਂਦਾ ਹੈ ਤਾਂ ਉਹ ਸਫਲ ਵੀ ਹੁੰਦਾ ਹੈ। ਪਸ਼ੂ ਪੰਛੀਆਂ ਦਾ ਸ਼ੌਕੀਨ ਨੌਜਵਾਨ ਬਿੰਦੂ ਬਰਾੜ ਜਿਸ ਕੋਲ ਵੱਖ-ਵੱਖ ਕਿਸਮ ਦੇ ਕੁੱਤੇ, ਕਬੂਤਰ, ਮੁਰਗੇ, ਖਰਗੋਸ਼ ਤੋਂ ਇਲਾਵਾ ਕਈ ਤਰ੍ਹਾਂ ਦੇ ਜਾਨਵਰ ਅਤੇ ਪੰਛੀ ਮੌਜੂਦ ਹਨ। ਇਹ ਨੌਜਵਾਨ ਜਿੱਥੇ ਪਸ਼ੂ ਪੰਛੀਆਂ ਨੂੰ ਰੱਖਣ ਦਾ ਸ਼ੌਂਕ ਰੱਖਦਾ ਹੈ। ਉੱਥੇ ਹੀ ਇਸ ਨੂੰ ਆਪਣਾ ਰੁਜ਼ਗਾਰ ਬਣਾ ਕੇ ਚੰਗਾ ਮੁਨਾਫਾ ਵੀ ਕਮਾ ਰਿਹਾ ਹੈ। ਜਿਸ ਕੋਲ ਮਹਿੰਗੀ ਤੋਂ ਮਹਿੰਗੀ ਕਿਸਮ ਦੇ ਕੁੱਤੇ ਮੌਜੂਦ ਹਨ ਪਰ ਇੱਕ ਕੁੱਤਾ ਇਸ ਦਾ ਇਸ ਨੂੰ ਜਾਨ ਤੋਂ ਵੀ ਪਿਆਰਾ ਹੈ। ਜਿਸ ਦੀ ਕੀਮਤ ਕਰੀਬ ਡੇਢ ਲੱਖ ਰੁਪਏ ਲੱਗ ਚੁੱਕੀ ਹੈ ਪਰ ਇਹ ਇਸ ਨੂੰ ਵੇਚਣ ਲਈ ਤਿਆਰ ਨਹੀਂ ਹੈ।
ਪਸ਼ੂਆਂ ਤੇ ਪੰਛੀਆਂ ਨੂੰ ਬਣਾਇਆ ਸਹਾਇਕ ਧੰਦਾ
ਨੌਜਵਾਨ ਨੇ ਦੱਸਿਆ ਕਿ ਖੇਤੀ ਦੇ ਨਾਲ-ਨਾਲ ਉਸ ਨੇ ਸਹਾਇਕ ਧੰਦਾ ਪਸ਼ੂਆਂ ਤੇ ਪੰਛੀਆਂ ਨੂੰ ਬਣਾਇਆ ਹੋਇਆ ਹੈ, ਜਿਸ ਨਾਲ ਜਿੱਥੇ ਆਪਣਾ ਸ਼ੌਂਕ ਪੂਰਾ ਕਰਦਾ ਹੈ। ਉੱਥੇ ਹੀ ਇਨ੍ਹਾਂ ਤੋਂ ਚੰਗਾ ਮੁਨਾਫਾ ਵੀ ਕਮਾਉਂਦਾ ਹੈ। ਜਿਸ ਵਿੱਚ ਉਸ ਦੇ ਪਰਿਵਾਰਿਕ ਮੈਂਬਰ ਮਦਦ ਕਰਦੇ ਹਨ ਅਤੇ ਜਾਨਵਰਾਂ ਅਤੇ ਪੰਛੀਆਂ ਦੀ ਦੇਖਭਾਲ ਕਰਦੇ ਹਨ। ਨੌਜਵਾਨ ਆਪਣੇ ਪੰਛੀਆਂ ਅਤੇ ਜਾਨਵਰਾਂ ਨੂੰ ਦਿੱਲੀ, ਹਰਿਆਣਾ, ਰਾਜਸਥਾਨ ਅਤੇ ਪੰਜਾਬ ਦੇ ਵੱਖ-ਵੱਖ ਮੇਲਿਆਂ ਵਿੱਚ ਲੈ ਕੇ ਜਾਂਦਾ ਹੈ। ਨੌਜਵਾਨ ਕੋਲ ਇੱਕ ਕੁੱਤਾ ਲੈਬ ਹੈ ਜੋ ਕਿ ਇਸ ਨੇ 65 ਹਜ਼ਾਰ ਵਿੱਚ ਖਰੀਦਿਆ ਸੀ, ਇਸ ਕੁੱਤੇ ਦੇ ਬੱਚੇ ਦੇ ਮਾਤਾ-ਪਿਤਾ ਇੰਪੋਰਟ ਹਨ ਅਤੇ ਇਸ ਕੁੱਤੇ ਦਾ ਡੇਢ ਲੱਖ ਰੁਪਏ ਤੋਂ ਵੱਧ ਮੁੱਲ ਲੱਗ ਗਿਆ ਹੈ ਪਰ ਇਸ ਨੂੰ ਇਹ ਵੇਚਣ ਲਈ ਤਿਆਰ ਨਹੀਂ ਹੋਇਆ। ਬਿੰਦੂ ਬਰਾੜ ਨੇ ਦੱਸਿਆ ਕਿ ਉਸ ਵੱਲੋਂ ਇਹ ਕਾਰੋਬਾਰ ਮਾਤਰ 2000 ਰੁਪਏ ਦੇ ਨਾਲ ਸ਼ੁਰੂ ਕੀਤਾ ਗਿਆ ਸੀ ਤੇ ਅੱਜ ਉਸ ਪਾਸ ਲੱਖਾਂ ਰੁਪਏ ਦੇ ਪੰਛੀ ਅਤੇ ਜਾਨਵਰ ਹਨ, ਜਿੰਨਾਂ ਦਾ ਉਹ ਕਾਰੋਬਾਰ ਕਰ ਰਿਹਾ ਹੈ।