ਲੁਧਿਆਣਾ :ਅੱਜ ਐਤਵਾਰ ਨੂੰ ਲੁਧਿਆਣਾ ਦੇ ਵਿੱਚ ਸੰਕੇਤਕ ਤੌਰ 'ਤੇ ਸਵੇਰੇ 6 ਵਜੇ ਤੋਂ ਲੈ ਕੇਸਾਰੇ ਪੈਟਰੋਲ ਪੰਪ ਪੂਰੀ ਤਰ੍ਹਾਂ ਬੰਦ ਰਹਿਣਗੇ। ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਚਾਲੂ ਰਹਿਣਗੀਆਂ। ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ (PPDA) ਨੇ ਕੇਂਦਰ ਸਰਕਾਰ ਵੱਲੋਂ ਕਮਿਸ਼ਨ ਵਿੱਚ ਵਾਧਾ ਨਾ ਕਰਨ ਦੇ ਵਿਰੋਧ ਵਿੱਚ ਅੱਜ ਪੰਪ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਆਪਣੇ ਖਰਚੇ ਘੱਟ ਕਰਨ ਲਈ ਉਹ ਹਰ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖਣਗੇ। ਜਿਸ ਦੇ ਚੱਲਦਿਆਂ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅੱਜ ਸਵੇਰ ਤੋਂ ਹੀ ਲੋਕ ਪੈਟਰੋਲ ਪੰਪ ਤੇ ਪਹੁੰਚ ਰਹੇ ਹਨ ਪਰ ਪੈਟਰੋਲ ਨਾ ਮਿਲਣ ਕਰਕੇ ਖਾਲੀ ਹੱਥ ਮੁੜਨਾ ਪੈ ਰਿਹਾ ਹੈ।
ਚਾਲੂ ਰਹਿਣਗੀਆਂ ਐਮਰਜੰਸੀ ਸੇਵਾਵਾਂ: ਹਾਲਾਂਕਿ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਲੁਧਿਆਣਾ ਵੱਲੋਂ ਪਹਿਲਾ ਹੀ ਇਸ ਐਲਾਨ ਕਰ ਦਿੱਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਐਤਵਾਰ ਸਵੇਰੇ 6:00 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 6:00 ਵਜੇ ਤੱਕ ਪੈਟਰੋਲ ਪੰਪ ਬੰਦ ਰਹਿਣਗੇ। ਇਸ ਦੌਰਾਨ ਸਿਰਫ ਐਮਰਜੰਸੀ ਸੇਵਾਵਾਂ ਜਿਵੇਂ ਕਿ ਕਿਸੇ ਐਂਬੂਲੈਂਸ ਦੇ ਲਈ ਜਾਂ ਫਿਰ ਫਾਇਰ ਬ੍ਰਿਗੇਡ ਦੇ ਲਈ ਹੀ ਸੇਵਾਵਾਂ ਦਿੱਤੀਆਂ ਜਾਣਗੀਆਂ।
ਪੈਟਰੋਲ ਪੰਪ ਐਸੋਸੀਏਸ਼ਨ ਦਾ ਵੱਡਾ ਐਲਾਨ, ਅੱਜ ਬੰਦ ਰਹਿਣਗੇ ਪੈਟਰੋਲ ਪੰਪ - petrol pumps remain closed today - PETROL PUMPS REMAIN CLOSED TODAY
Petrol Pump closed today: ਅੱਜ ਲੁਧਿਆਣਾ ਵਿੱਚ ਐਤਵਾਰ ਨੂੰ ਸਾਰੇ ਪੈਟਰੋਲ ਪੰਪ ਪੂਰੀ ਤਰ੍ਹਾਂ ਬੰਦ ਰਹਿਣਗੇ। ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਚਾਲੂ ਰਹਿਣਗੀਆਂ। ਇਸ ਨੂੰ ਲੈਕੇ ਲੋਕਾਂ ਨੂੰ ਖੱਜਲ ਖੁਆਰੀ ਹੋ ਰਹੀ ਹੈ। ਜਾਣੋ ਕਿਉਂ ਲਿਆ ਗਿਆ ਫੈਸਲਾ..
Published : Aug 18, 2024, 10:30 AM IST
ਲੋਕ ਹੋ ਰਹੇ ਪਰੇਸ਼ਾਨ: ਭਲਕੇ ਰੱਖੜੀ ਦਾ ਤਿਓਹਾਰ ਹੈ ਲੋਕਾਂ ਵੱਲੋਂ ਆਵਾਜਾਈ ਲਈ ਵਧੇਰੇ ਸਫਰ ਕੀਤਾ ਜਾਣਾ ਹੈ,ਪਰ ਪੈਟਰੋਲ ਪੰਪ ਬੰਦ ਦੀ ਕਾਲ ਨੇ ਆਮ ਲੋਕਾਂ ਨੁੰ ਪਰੇਸ਼ਾਨ ਕੀਤਾ ਹੈ।ਇਸ ਨੂੰ ਲੈ ਕੇ ਹੁਣ ਲੋਕ ਖੱਜਲ ਹੁੰਦੇ ਵਿਖਾਈ ਦੇ ਰਹੇ ਨੇ। ਆਮ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਾਣਕਾਰੀ ਨਹੀਂ ਸੀ ਕਿ ਅੱਜ ਪੈਟਰੋਲ ਪੰਪ ਬੰਦ ਹੋਣਗੇ, ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕੰਮਾਂ ਕਾਰਾਂ 'ਤੇ ਜਾਣਾ ਹੈ ਅਤੇ ਅੱਜ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
- ਲੁਧਿਆਣਾ ਵਾਸੀਆਂ ਲਈ ਅਹਿਮ ਖ਼ਬਰ,ਐਤਵਾਰ ਨੂੰ ਬੰਦ ਰਹਿਣਗੇ ਪੈਟਰੋਲ ਪੰਪ, ਸਿਰਫ ਖੁੱਲ੍ਹਣਗੀਆਂ ਐਮਰਜੰਸੀ ਸੇਵਾਵਾਂ - Petrol pumps remain closed
- ਰਿਲਾਇੰਸ ਪੈਟਰੋਲ ਪੰਪ 'ਤੇ ਕਿਸਾਨ ਜੱਥੇਬੰਦੀਆਂ ਨੇ ਧਰਨਾ ਦੇ ਕੇ ਕੇਂਦਰ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ - Farmers organizations protested
- ਕੇਂਦਰ ਸਰਕਾਰ ਤੋਂ ਨਰਾਜ਼ ਪੈਟਰੋਲ ਪੰਪ ਦੇ ਮਾਲਿਕ, ਹਫ਼ਤੇ ਦੇ ਆਖਰੀ ਦਿਨ ਪੈਟਰੋਲ ਪੰਪ ਬੰਦ ਕਰਨ ਦਾ ਕੀਤਾ ਐਲਾਨ - PETROL PUMP OWNERS STRIKE ALERT
ਅਗਲੇ ਹਫਤੇ ਤੋਂ ਹੋਰ ਸ਼ਹਿਰਾਂ ਵਿੱਚ ਵੀ ਹੋਣਗੇ ਪੰਪ ਬੰਦ:ਹਾਲਾਂਕਿ ਇਸ ਸਬੰਧੀ ਪਹਿਲਾਂ ਵੀ ਡੀਲਰ ਐਸੋਸੀਏਸ਼ਨ ਨੇ ਐਲਾਨ ਕਰ ਦਿੱਤਾ ਸੀ ਤੇ ਉਹ ਇੱਕ ਛੁੱਟੀ ਦੇ ਵਿੱਚ ਕਰਿਆ ਕਰਨਗੇ। ਅੱਜ ਸਿਰਫ ਲੁਧਿਆਣਾ ਦੇ ਵਿੱਚ ਹੀ ਪੈਟਰੋਲ ਪੰਪ ਬੰਦ ਹਨ। ਪੰਜਾਬ ਦੇ ਬਾਕੀ ਥਾਵਾਂ 'ਤੇ ਖੁੱਲੇ ਹਨ ਪਰ ਅਗਲੇ ਹਫਤੇ ਤੋਂ ਪੰਜਾਬ ਦੇ ਹੋਰ ਉਹਨਾਂ ਪੈਟਰੋਲ ਪੰਪ ਡੀਲਰਾਂ ਵੱਲੋਂ ਵੀ ਇਹ ਫੈਸਲਾ ਲਿਆ ਗਿਆ ਹੈ, ਕਿ ਉਹ ਵੀ ਇੱਕ ਦਿਨ ਦੀ ਛੁੱਟੀ ਕਰਿਆ ਕਰਨਗੇ। ਕਿਉਂਕਿ ਉਹਨਾਂ ਦੇ ਖਰਚੇ ਪੂਰੇ ਨਹੀਂ ਹੋ ਰਹੇ ਹਨ ਅਤੇ ਇਸ ਕਰਕੇ ਉਹਨਾਂ ਨੇ ਇਹ ਫੈਸਲਾ ਲਿਆ ਹੈ ਤਾਂ ਜੋ ਉਹਨਾਂ ਦੇ ਖਰਚੇ ਘਟਾਏ ਜਾ ਸਕਣ।