ਪੰਜਾਬ

punjab

ETV Bharat / state

ਗੈਰ ਕਾਨੂੰਨੀ ਦਵਾਈਆਂ ਦਾ ਕਾਰੋਬਾਰ ਕਰਨ ਵਾਲੇ ਮੈਡੀਕਲ ਸਟੋਰ ਖਿਲਾਫ ਪੁਲਿਸ ਵੱਲੋਂ ਵੱਡਾ ਐਕਸ਼ਨ - Medical store seal in Bathinda

Illegal Drugs Bathinda : ਬਠਿੰਡਾ 'ਚ ਪੁਲਿਸ ਵਲੋਂ ਗੈਰ ਕਾਨੂੰਨੀ ਦਵਾਈਆਂ ਦਾ ਕਾਰੋਬਾਰ ਕਰਨ ਵਾਲੇ ਮੈਡੀਕਲ ਸਟੋਰ ਖਿਲਾਫ਼ ਐਕਸ਼ਨ ਲਿਆ ਗਿਆ। ਜਿਸ 'ਚ ਪੁਲਿਸ ਨੇ ਵੱਡੀ ਗਿਣਤੀ 'ਚ ਗੈਰ ਕਾਨੂੰਨੀ ਦਵਾਈਆਂ ਬਰਾਮਦ ਕੀਤੀਆਂ ਹਨ ਤੇ ਨਾਲ ਹੀ ਮੈਡੀਕਲ ਸਟੋਰ ਸੀਲ ਕਰਕੇ ਲਾਇਸੈਂਸ ਰੱਦ ਕਰਨ ਦੀ ਸਿਫਾਰਿਸ਼ ਕੀਤੀ ਹੈ।

ਬਠਿੰਡਾ ਚ ਮੈਡੀਕਲ ਸਟੋਰ ਸੀਲ
ਬਠਿੰਡਾ ਚ ਮੈਡੀਕਲ ਸਟੋਰ ਸੀਲ (ETV BHARAT)

By ETV Bharat Punjabi Team

Published : Jun 9, 2024, 12:51 PM IST

ਬਠਿੰਡਾ ਚ ਮੈਡੀਕਲ ਸਟੋਰ ਸੀਲ (ETV BHARAT)

ਬਠਿੰਡਾ: ਪੰਜਾਬ ਪੁਲਿਸ ਵਲੋਂ ਸੂਬੇ 'ਚ ਨਸ਼ੇ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦੇ ਨਸ਼ਿਆਂ ਖਿਲਾਫ ਵੱਡੀ ਮੁਹਿੰਮ ਦੇ ਤਹਿਤ ਤਲਵੰਡੀ ਸਾਬੋ ਪੁਲਿਸ ਨੇ ਗੈਰ ਕਾਨੂੰਨੀ ਦਵਾਈਆਂ ਦਾ ਕਾਰੋਬਾਰ ਕਰਨ ਵਾਲੇ ਮੈਡੀਕਲ ਸਟੋਰ 'ਤੇ ਐਕਸ਼ਨ ਲਿਆ ਹੈ। ਜਿਸ ਦੇ ਚੱਲਦੇ ਪੁਲਿਸ ਨੇ ਮੈਡੀਕਲ ਸਟੋਰ ਨੂੰ ਸੀਲ ਕਰਕੇ ਵੱਡੀ ਗਿਣਤੀ 'ਚ ਗੈਰ ਕਾਨੂੰਨੀ ਦਵਾਈਆਂ ਬਰਾਮਦ ਕੀਤੀਆਂ ਹਨ। ਇਸ ਦੇ ਨਾਲ ਹੀ ਪੁਲਿਸ ਨੇ ਮੈਡੀਕਲ ਸਟੋਰ ਨੂੰ ਸੀਲ ਕਰਦਿਆਂ ਉਸ ਦਾ ਲਾਇਸੈਂਸ ਰੱਦ ਕਰਨ ਦੀ ਸਿਫਾਰਿਸ਼ ਵੀ ਕੀਤੀ ਹੈ।

ਸੂਚਨਾ ਦੇ ਅਧਾਰ 'ਤੇ ਛਾਪਾ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਤਲਵੰਡੀ ਸਾਬੋ ਰਜੇਸ਼ ਸਨੇਹੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਧਾਲੀਵਾਲ ਮੈਡੀਕਲ ਸਟੋਰ ਵੱਲੋਂ ਇਤਰਾਜਯੋਗ ਦਵਾਈਆਂ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਉਹਨਾਂ ਵੱਲੋਂ ਡਰੱਗ ਇੰਸਪੈਕਟਰ ਇਕਾਂਤ ਸਿੰਗਲਾ ਨੂੰ ਲੈ ਕੇ ਮੈਡੀਕਲ ਸਟੋਰ 'ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਉਹਨਾਂ ਨੂੰ ਵੱਡੀ ਗਿਣਤੀ ਵਿੱਚ ਮੈਡੀਕਲ ਸਟੋਰ ਤੋਂ ਪ੍ਰੀ ਗੈਬਲਿੰਗ ਕੈਪਸੂਲ ਅਤੇ ਹੋਰ ਇਤਰਾਜ ਯੋਗ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ।

ਲਾਇਸੈਂਸ ਰੱਦ ਕਰਨ ਦੀ ਸਿਫਾਰਿਸ਼: ਡੀਐਸਪੀ ਨੇ ਦੱਸਿਆ ਕਿ ਇਸ ਤੋਂ ਬਾਅਦ ਡਰੱਗ ਇੰਸਪੈਕਟਰ ਇਕਾਂਤ ਸਿੰਘਲਾ ਦੀ ਸਹਾਇਤਾ ਨਾਲ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ। ਮੈਡੀਕਲ ਸਟੋਰ ਦੇ ਮਾਲਕ ਸੰਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਵੱਲੋਂ ਇਹ ਮੈਡੀਕਲ ਸਟੋਰ ਰਾਮ ਜਿੰਦਲ ਵਾਸੀ ਤਲਵੰਡੀ ਸਾਬੋ ਦੇ ਲਾਇਸੈਂਸ 'ਤੇ ਚਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਲਾਇਸੈਂਸ ਸਬੰਧੀ ਉਹਨਾਂ ਵੱਲੋਂ ਬਕਾਇਦਾ ਪ੍ਰਸ਼ਾਸਨ ਨੂੰ ਸਿਫਾਰਿਸ਼ ਕੀਤੀ ਗਈ ਹੈ ਕਿ ਇਹ ਲਾਇਸੈਂਸ ਰੱਦ ਕੀਤਾ ਜਾਵੇ ਕਿਉਂਕਿ ਇਹ ਲੋਕ ਇਤਰਾਜ ਯੋਗ ਅਤੇ ਗੈਰ ਕਾਨੂੰਨੀ ਦਵਾਈਆਂ ਦਾ ਕਾਰੋਬਾਰ ਕਰਦੇ ਹਨ।

ABOUT THE AUTHOR

...view details