ਲੁਧਿਆਣਾ: ਵੈਸੇ ਤਾਂ ਦਿਲਜੀਤ ਦੋਸਾਂਝ ਦਾ ਹਰ ਸ਼ੋਅ ਸੁਰਖੀਆਂ 'ਚ ਰਹਿੰਦਾ ਹੈ। ਹੁਣ ਲੁਧਿਆਣਾ 'ਚ ਹੋਇਆ ਸਾਲ ਦਾ ਆਖਿਰੀ ਸ਼ੋਅ ਵੀ ਚਰਚਾ ਹੈ। ਇਸ ਸ਼ੋਅ 'ਚ ਜਿੱਥੇ ਫੈਨਜ਼ ਨੇ ਦਿਲਜੀਤ ਨਾਲ ਆਪਣਾ ਨਵਾਂ ਸਾਲ ਬਿਤਾਇਆ ਉੱਥੇ ਹੀ ਹੁਣ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਗਏ ਹਨ। ਇਹ ਸਵਾਲ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਵਾਲੇ ਪ੍ਰੋਫੈਸਰ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਵੱਲੋਂ ਖੜੇ ਕੀਤੇ ਗਏ ਹਨ।
ਆਬਕਾਰੀ ਨਿਯਮਾਂ ਦੀਆਂ ਧੱਜੀਆਂ ਉਡੀਆਂ
ਪੰਡਿਤ ਰਾਓ ਨੇ ਆਖਿਆ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੂੰ ਇੱਕ ਪੱਤਰ ਲਿਿਖਆ ਗਿਆ ਸੀ ਕਿ ਦਲਜੀਤ ਦੋਸਾਂਝ ਨੂੰ ਸਖ਼ਤ ਹਦਾਇਤ ਕੀਤੀ ਜਾਵੇ ਕਿ ਉਹ ਸ਼ੋਅ ਦੌਰਾਨ ਕਿਸੇ ਵੀ ਤਰ੍ਹਾਂ ਨਸ਼ੇ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਣਿਆਂ ਤੋਂ ਗੁਰੇਜ ਕਰੇ ਕਿਉਂਕਿ ਮਾਨਯੋਗ ਹਾਈਕੋਰਟ ਵੱਲੋਂ ਵੀ ਇਹ ਹੁਕਮ ਦਿੱਤੇ ਗਏ ਸਨ ਪਰ ਇਸ ਦੇ ਬਾਵਜੂਦ ਗਾਣੇ ਗਾਏ ਗਏ ਅਤੇ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਇੰਨਾਂ ਹੀ ਨਹੀਂ ਪੰਡਿਤ ਰਾਓ ਨੇ ਸਵਾਲ ਖੜੇ ਕਰਦੇ ਆਖਿਆ ਕਿ ਸ਼ੋਅ ਵਾਲੀ ਥਾਂ ਤੋਂ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਹੋਈਆਂ ਹਨ। ਜਿਸ ਤੋਂ ਜ਼ਾਹਿਰ ਹੈ ਕਿ ਆਬਕਾਰੀ ਨੀਤੀ ਦੀਆਂ ਵੀ ਧੱਜ਼ੀਆਂ ਉਡਾਈਆਂ ਗਈਆਂ ਹਨ।
ਗਾਣਿਆਂ 'ਤੇ ਪਾਬੰਧੀ
ਪੰਡਿਤ ਰਾਓ ਨੇ ਕਿਹਾ ਕਿ ਦਿਲਜੀਤ ਦੋਸਾਂਝ ਦੇ ਕੁੱਝ ਗੀਤਾਂ ਨੂੰ ਲੈ ਕੇ ਸੋਸ਼ਲ਼ ਮੀਡੀਆ 'ਤੇ ਵੀ ਪੂਰਨ ਤੌਰ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਯੂਥ ਨੂੰ ਗਲਤ ਦਿਸ਼ਾ ਵੱਲ ਲਿਜਾਣ ਵਾਲੇ ਗਾਣੇ ਹਨ। ਅਜਿਹੇ ਨਸ਼ੇ ਅਤੇ ਹਥਿਆਰਾਂ ਵਾਲੇ ਗੀਤਾਂ ਨੂੰ ਕਿਸੇ ਵੀ ਸੂਰਤ ਦੇ ਵਿੱਚ ਪੰਜਾਬੀ ਗਾਇਕਾਂ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਉਹ ਆਪਣੀ ਲੜਾਈ ਲਗਾਤਾਰ ਲੜ ਰਹੇ।