ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਾਲ 2000 ਬੈਚ ਦੇ ਤਿੰਨ ਆਈ.ਏ.ਐਸ. ਨਵੇਂ ਸਾਲ 'ਤੇ ਪੰਜਾਬ ਸਰਕਾਰ ਨੇ ਉਕਤ ਆਈ.ਏ.ਐਸ ਅਧਿਕਾਰੀਆਂ ਨੂੰ ਤੋਹਫਾ ਦਿੱਤਾ ਹੈ। ਇਨ੍ਹਾਂ ਅਧਿਕਾਰੀਆਂ ਨੂੰ ਪ੍ਰਮੁੱਖ ਸਕੱਤਰ, ਵਿੱਤ ਕਮਿਸ਼ਨਰ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਹੈ। ਤਰੱਕੀ ਪ੍ਰਾਪਤ ਅਧਿਕਾਰੀਆਂ ਵਿੱਚ 2000 ਬੈਚ ਦੇ ਆਈਏਐਸ ਅਧਿਕਾਰੀ ਰਾਹੁਲ ਤਿਵਾੜੀ, ਅਲਕਨੰਦਾ ਦਿਆਲ ਅਤੇ ਕੁਮਾਰ ਰਾਹੁਲ ਸ਼ਾਮਿਲ ਹਨ।
ਇਹ ਹੁਕਮ ਮੰਗਲਵਾਰ ਦੇਰ ਸ਼ਾਮ ਜਾਰੀ ਕੀਤੇ ਗਏ। ਹਾਲਾਂਕਿ, ਜਦੋਂ ਤੱਕ ਤਿੰਨੇ ਅਧਿਕਾਰੀ ਆਪਣੀ ਤਰੱਕੀ ਅਨੁਸਾਰ ਤਾਇਨਾਤੀ ਨਹੀਂ ਕਰਦੇ, ਉਹ ਆਪਣੀ ਮੌਜੂਦਾ ਤਾਇਨਾਤੀ 'ਤੇ ਹੀ ਡਿਊਟੀ ਨਿਭਾਉਣਗੇ, ਪਰ ਅੱਜ ਉਨ੍ਹਾਂ ਨੂੰ ਵਧੀ ਹੋਈ ਤਨਖਾਹ ਦੇ ਹਿਸਾਬ ਨਾਲ ਪੈਸੇ ਮਿਲਣਗੇ। ਕਾਬਲੇਜ਼ਿਕਰ ਹੈ ਕਿ ਸਰਕਾਰ ਵੱਲੋਂ ਇੰਨ੍ਹਾਂ ਅਧਿਕਾਰੀਆਂ ਦੇ ਕੰਮ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਗਿਆ ਹੈ।