ਪੰਜਾਬ

punjab

ETV Bharat / state

ਸਰਕਾਰੀ ਪ੍ਰਾਇਮਰੀ ਸਕੂਲ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਚੋਰੀ ਕੀਤਾ ਬੱਚਿਆਂ ਦਾ ਮਿਡ ਡੇ ਮੀਲ ਦਾ ਰਾਸ਼ਨ ਅਤੇ ਹੋਰ ਸਮਾਨ - bathinda school targeted by thieves

ਬਠਿੰਡਾ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਬੀਤੀ ਰਾਤ ਚੋਰੀ ਹੋਈ। ਚੋਰਾਂ ਨੇ ਕਲਾਸ ਰੂਮ 'ਚ ਬੱਚਿਆ ਦੀ ਪੜਾਈ ਲਈ ਪਿਆ ਸਮਾਨ ਸਕੂਲ ਦੀ ਰਸੋਈ 'ਚ ਪਏ ਭਾਂਡੇ ਚੋਰੀ ਕਰ ਲਏ। ਇਥੋਂ ਤੱਕ ਕਿ ਚੋਰਾਂ ਨੇ ਸਕੂਲ ਦੇ ਬੱਚਿਆਂ ਲਈ ਮਿਡ ਡੇ ਮੀਲ ਦਾ ਰਾਸ਼ਨ, ਕਣਕ ਅਤੇ ਚਾਵਲ ਵੀ ਨਹੀਂ ਛੱਡੇ।

Bathinda government primary school was targeted by thieves, children's mid-day meal ration and other items were stolen.
ਬਠਿੰਡਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ (ਬਠਿੰਡਾ ਪੱਤਰਕਾਰ)

By ETV Bharat Punjabi Team

Published : Aug 6, 2024, 2:28 PM IST

ਬਠਿੰਡਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ (ਬਠਿੰਡਾ ਪੱਤਰਕਾਰ)

ਬਠਿੰਡਾ :ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਧੋਬੀਆਣਾ ਬਸਤੀ ਵਿਚਲੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੇ ਸਮਾਨ 'ਤੇ ਹੱਥ ਸਾਫ ਕਰ ਲਿਆ ਗਿਆ। ਇਸ ਸਕੂਲ ਵਿੱਚ ਚੋਰੀ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਬੱਚੇ ਸਵੇਰੇ ਸਕੂਲ ਆਉਣ ਲੱਗੇ। ਇਸ ਮੌਕੇ ਸਕੂਲ ਪ੍ਰਬੰਧਕ ਵੱਲੋਂ ਜਦੋਂ ਸਕੂਲ ਖੋਲ੍ਹਿਆ ਗਿਆ ਤਾਂ ਕਲਾਸਾਂ ਵਿੱਚ ਸਾਰਾ ਸਮਾਨ ਖਿਲਰਿਆ ਹੋਇਆ ਸੀ। ਇਹ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਸ ਤੋਂ ਬਾਅਦ ਜਦੋਂ ਪੂਰੇ ਸਕੂਲ ਵੱਲ ਝਾਤੀ ਮਾਰੀ ਗਈ ਤਾਂ ਸਕੂਲ ਦੀ ਰਸੋਈ ਵੀ ਵੱਖ-ਵੱਖ ਥਾਵਾਂ 'ਤੇ ਸਮਾਨ ਖਿਲਰਿਆ ਹੋਇਆ ਸੀ।

ਸਕੂਲ ਦਾ ਹੋਇਆ ਭਾਰੀ ਨੁਕਸਾਨ :ਸਕੂਲ ਦੀ ਹੈਡ ਟੀਚਰ ਨੇ ਦੱਸਿਆ ਕਿ ਸਵੇਰੇ ਉਹਨਾਂ ਨੂੰ ਸਕੂਲ ਵਿੱਚੋਂ ਫੋਨ ਆਇਆ ਸੀ ਕਿ ਸਕੂਲ ਵਿੱਚ ਚੋਰੀ ਹੋ ਗਈ ਹੈ। ਕੁਝ ਅਣਪਛਾਤੇ ਲੋਕਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਜਦੋਂ ਉਹਨਾਂ ਵੱਲੋਂ ਸਕੂਲ ਆ ਕੇ ਦੇਖਿਆ ਗਿਆ ਤਾਂ ਰਸੋਈ ਦਾ ਰਾਸ਼ਨ, ਭਾਂਡੇ , ਸਿਲੰਡਰ ਅਤੇ ਐਲਸੀਡੀ ਚੋਰਾਂ ਵੱਲੋਂ ਚੋਰੀ ਕਰ ਲਈ ਗਈ। ਅਧਿਆਪਿਕਾ ਨੇ ਦੱਸਿਆ ਕੀਆ ਬੱਚਿਆਂ ਦਾ ਮਿਡ ਡੇਅ ਮੀਲ ਦਾ ਰਾਸ਼ਨ ਚੋਰੀ ਕੀਤਾ ਗਿਆ ਹੈ ਨਾਲ ਹੀ ਰਸੋਈ ਵਿੱਚ ਖਾਣਾ ਬਣਾਉਣ ਵਾਲੇ ਵੱਡੇ ਭਾਂਡਿਆਂ 'ਤੇ ਵੀ ਚੋਰਾਂ ਨੇ ਹੱਥ ਸਾਫ ਕੀਤਾ ਹੈ। ਇਸ ਨਾਲ ਸਾਡਾ ਭਾਰੀ ਨੁਕਸਾਨ ਹੋਇਆ ਹੈ। ਉਥੇ ਹੀ ਉਹਨਾਂ ਵੱਲੋਂ ਇਸ ਸਬੰਧੀ ਸਿਵਲ ਲਾਈਨ ਥਾਣਾ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਕਰ ਰਹੀ ਮਾਮਲੇ ਦੀ ਪੜਤਾਲ :ਉਥੇ ਹੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਸਬੰਧੀ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਸਕੂਲ ਦੇ ਹੈਡ ਟੀਚਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਸਕੂਲ ਵਿੱਚ ਜੁਆਇਨ ਕੀਤਿਆਂ ਦੋ ਸਾਲ ਦਾ ਸਮਾਂ ਹੋਇਆ ਹੈ ਪਰ ਉਨਾਂ ਦੇ ਕਾਰਜਕਾਲ ਦੌਰਾਨ ਪਹਿਲੀ ਵਾਰ ਇਹ ਚੋਰੀ ਦੀ ਘਟਨਾ ਵਾਪਰੀ ਹੈ। ਪੁਲਿਸ ਵੱਲੋਂ ਸਕੂਲ ਪ੍ਰਬੰਧਕਾਂ ਦੀ ਸ਼ਿਕਾਇਤ ਤੇ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ

ABOUT THE AUTHOR

...view details