ਪੰਜਾਬ

punjab

ETV Bharat / state

ਸਰਹਾਲੀ ਸਥਿਤ ਡੇਰਾ ਬਾਬਾ ਭੀਮ ਨਾਥ ਦੇ ਪ੍ਰਬੰਧਕਾਂ 'ਤੇ ਹੋਇਆ ਜਾਨਲੇਵਾ ਹਮਲਾ,ਇੱਕ ਰਾਤ 'ਚ ਤਿੰਨ ਵਾਰ ਕੀਤੀ ਫਾਇਰਿੰਗ - Dera Baba Bhim Nath - DERA BABA BHIM NATH

ਸਰਹਾਲੀ ਵਿਖੇ ਡੇਰਾ ਬਾਬਾ ਭੀਮ ਨਾਥ ਦੇ ਡੇਰੇ ਉਤੇ ਬਦਮਾਸ਼ਾਂ ਨੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ। ਇਸ ਮੌਕੇ ਕਿਸੇ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਇਲਾਕੇ 'ਚ ਸਹਿਮ ਦਾ ਮਾਹੌਲ ਬਣ ਗਿਆ ਹੈ।

Attack on the management of Dera Baba Bhim Nath located in Sarhali, accused fired
ਸਰਹਾਲੀ ਸਥਿਤ ਡੇਰਾ ਬਾਬਾ ਭੀਮ ਨਾਥ ਦੇ ਪ੍ਰਬੰਧਕਾਂ 'ਤੇ ਹੋਇਆ ਜਾਨਲੇਵਾ ਹਮਲਾ

By ETV Bharat Punjabi Team

Published : Apr 28, 2024, 12:27 PM IST

ਸਰਹਾਲੀ ਸਥਿਤ ਡੇਰਾ ਬਾਬਾ ਭੀਮ ਨਾਥ ਦੇ ਪ੍ਰਬੰਧਕਾਂ 'ਤੇ ਹੋਇਆ ਜਾਨਲੇਵਾ ਹਮਲਾ

ਤਰਨ ਤਾਰਨ: ਸੂਬੇ 'ਚ ਲਗਾਤਾਰ ਅਪਰਾਧਿਕ ਮਾਮਲੇ ਵੱਧ ਰਹੇ ਹਨ। ਨਿਤ ਦਿਨ ਕੋਈ ਨਾ ਕੋਈ ਕਤਲ ਅਤੇ ਜਾਨਲੇਵਾ ਹਮਲੇ ਸਬੰਧੀ ਖਬਰ ਸਾਹਮਣੇ ਆ ਹੀ ਜਾਂਦੀ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਤਰਨ ਤਾਰਨ ਦੇ ਕਸਬਾ ਸਰਹਾਲੀ ਕਲਾਂ ਤੋਂ ਜਿਥੇ ਸਥਿਤ ਡੇਰਾ ਪੀਰ ਬਾਬਾ ਭੀਮ ਨਾਥ ਦੇ ਮੁੱਖ ਸੇਵਾਦਾਰ ਬਾਬਾ ਰੂਪ ਨਾਥ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਬੀਤੀ ਰਾਤ 1 ਵੱਜੇ ਕਰੀਬ ਕੁੱਝ ਹਥਿਆਰਬੰਦ ਵਿਅਕਤੀਆਂ ਵੱਲੋਂ ਡੇਰੇ 'ਤੇ ਹਮਲਾ ਕੀਤਾ ਗਿਆ। ਇਹ ਹਮਲਾ ਹਮਲਾਵਰਾਂ ਨੇ ਇੱਕੋ ਹੀ ਰਾਤ ਵਿੱਚ 3 ਵਾਰ ਕੀਤਾ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਡੇਰਾ ਮੁਖੀ ਨੂੰ ਜਾਨੋਂ ਮਾਰਨ ਦੀ ਨਿਅਤ ਨਾਲ ਨਿਸ਼ਾਨਾ ਬਣਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ।

ਇੱਕ ਰਾਤ 'ਚ ਤਿੰਨ ਵਾਰ ਕੀਤਾ ਹਮਲਾ: ਇਸ ਸੰਬੰਧੀ ਡੇਰੇ ਦੇ ਮੁੱਖੀ ਬਾਬਾ ਰੂਪ ਨਾਥ ਨੇ ਦੱਸਿਆ ਕਿ ਬੀਤੀ ਰਾਤ ਕੁਝ ਹਥਿਆਰਬੰਦ ਵਿਅਕਤੀਆਂ ਨੇ ਡੇਰੇ ਦੀ ਨਿਗਰਾਨੀ ਕਰਨ ਤੋਂ ਬਾਅਦ 2 ਗੱਡੀਆਂ ਵਿਚ ਸਵਾਰ 8 ਤੋਂ 10 ਦੇ ਕਰੀਬ ਵਿਅਕਤੀਆਂ ਨੇ ਉਨ੍ਹਾਂ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕਰਦਿਆਂ ਸੀਸੀਟੀਵੀ ਕੈਮਰਿਆਂ ਨੂੰ ਤੋੜ ਕੇ ਡੇਰੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹਮਲਾਵਰ ਡੇਰੇ ਦੀਆਂ ਕੰਧਾਂ ਉੱਪਰ ਚੱੜ੍ਹ ਗਏ ਅਤੇ ਡੇਰੇ ਵਿੱਚ ਦਾਖ਼ਲ ਹੋਣ ਲੱਗੇ ਤਾਂ ਡੇਰੇ ਵਿੱਚ ਰੱਖੇ ਕੁੱਤੇ ਭੌਂਕਣ ਲੱਗ ਪਏ, ਇਨੇਂ ਵਿੱਚ ਕੁੱਤਿਆਂ ਦੀ ਅਵਾਜ ਨਾਲ ਡੇਰੇ ਵਿੱਚ ਮੌਜੂਦ ਸਾਰੇ ਸੇਵਾਦਾਰ ਉੱਠ ਪਏ ਅਤੇ ਡੇਰੇ ਵਿੱਚ ਮੌਜੂਦ ਪ੍ਰਬੰਧਕਾਂ ਵੱਲੋਂ ਵੀ ਆਪਣੇ ਲਾਇਸੈਂਸੀ ਹਥਿਆਰਾਂ ਨਾਲ ਉਨ੍ਹਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਅਤੇ ਪਿੰਡ ਵਾਸੀਆਂ ਨੂੰ ਇਕੱਤਰ ਕੀਤਾ ਗਿਆ ਜਿਸ ਉਕਤ ਵਿਅਕਤੀਆਂ ਮੌਕੇ ਤੋਂ ਫਰਾਰ ਹੋ ਗਏ।

ਡੇਰੇ ਦੇ ਪ੍ਰਬੰਧਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ : ਇਸ ਸੰਬੰਧੀ ਸਰਪੰਚ ਅਮੋਲਕ ਸਿੰਘ ਨੇ ਦੱਸਿਆ ਕਿ ਇਹ ਡੇਰਾ ਸੰਧੂ ਬਰਾਦਰੀ ਦੇ 22 ਪਿੰਡਾਂ ਦਾ ਸਾਂਝਾ ਡੇਰਾ ਹੈ ਜੋ ਕਿ ਕਾਫੀ ਪੁਰਾਣਾ ਡੇਰਾ ਹੈ। ਉਨ੍ਹਾਂ ਕਿਹਾ ਕਿ ਡੇਰਾ ਦੇ ਪ੍ਰਬੰਧਕਾਂ ਉੱਪਰ ਅਜਿਹਾ ਹਮਲਾ ਹੋਣਾ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਡੇਰਾ ਦੇ ਮੁੱਖੀ ਅਤੇ ਹੋਰਨਾਂ ਸੇਵਾਦਾਰਾਂ ਨੂੰ ਅੱਗੇ ਵੀ ਖ਼ਤਰਾ ਹੈ। ਇਸ ਲਈ ਪੁਲਿਸ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ । ਇਸ ਸੰਬੰਧੀ ਪੁਲਿਸ ਵੱਲੋਂ ਡੇਰੇ ਵਿੱਚ ਜਾ ਕੇ ਮੌਕਾ ਦੇਖਿਆ ਗਿਆ। ਜਾਂਚ ਅਧਿਕਾਰੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਡੇਰੇ ਦੇ ਪ੍ਰਬੰਧਕਾਂ ਉੱਪਰ ਹਮਲਾ ਕਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਗਈਆਂ ਹਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਗਈ ਜੋ ਵੀ ਬਣਦੀ ਕਾਰਵਾਈ ਉਹ ਅਮਲ ਵਿੱਚ ਲਿਆਂਦੀ ਜਾਵੇਗੀ।

ABOUT THE AUTHOR

...view details