ਪੰਜਾਬ

punjab

ਨੰਗਲ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਸਨੀ ਦੇ ਘਰ 'ਤੇ ਹਮਲਾ, ਪੁਲਿਸ ਨੇ ਕੀਤੀ ਹਮਲਾਵਰ ਦੀ ਪਹਿਚਾਣ, ਭਾਲ ਜਾਰੀ - Attack on Sanjay Sunnys house

By ETV Bharat Punjabi Team

Published : Apr 23, 2024, 1:13 PM IST

ਨੰਗਲ ਵਿੱਚ ਬੀਤੇ ਦਿਨੀ ਜਿੱਥੇ ਹਿੰਦੂ ਵਿਸ਼ਵ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਦਾ ਕਤਲ ਹਮਲਾਵਰਾਂ ਵੱਲੋਂ ਕੀਤਾ ਗਿਆ ਸੀ ਉੱਥੇ ਹੀ ਹੁਣ ਨੰਗਲ ਨਗਰ ਕੌਂਸਲ ਦੇ ਪ੍ਰਧਾਨ ਦਾ ਘਰ ਵੀ ਇੱਕ ਹਮਲਾਵਰ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ।

ATTACK ON NANGAL MUNICIPAL COUNCIL
ਨੰਗਲ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਸਨੀ ਦੇ ਘਰ 'ਤੇ ਹਮਲਾ

ਪੁਲਿਸ ਨੇ ਕੀਤੀ ਹਮਲਾਵਰ ਦੀ ਪਹਿਚਾਣ

ਨੰਗਲ (ਰੋਪੜ): ਅੱਜ ਸਵੇਰੇ ਇੱਕ ਨੌਜਵਾਨ ਵੱਲੋਂ ਨੰਗਲ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਸਨੀ ਦੇ ਘਰ ਉੱਤੇ ਹਮਲਾ ਕੀਤਾ ਗਿਆ। ਹਮਲੇ ਦੌਰਾਨ ਨੌਜਵਾਨ ਵੱਲੋਂ ਕੱਚ ਦੀਆਂ ਬੋਤਲਾਂ ਕੌਂਸਲ ਪ੍ਰਧਾਨ ਦੇ ਘਰ ਦੇ ਅੰਦਰ ਸੁੱਟੀਆਂ ਗਈਆਂ ਅਤੇ ਜਦੋਂ ਕੌਂਸਲ ਦੇ ਪ੍ਰਧਾਨ ਆਪਣੇ ਪਰਿਵਾਰਿਕ ਮੈਂਬਰਾਂ ਸਮੇਤ ਬਾਹਰ ਨਿਕਲ ਕੇ ਦੇਖਣ ਦੀ ਕੋਸ਼ਿਸ਼ ਗਈ ਤਾਂ ਉਹਨਾਂ ਉੱਤੇ ਵੀ ਕੱਚ ਦੀਆਂ ਬੋਤਲਾਂ ਮਾਰੀਆਂ ਗਈਆਂ। ਇਸ ਤੋਂ ਬਾਅਦ ਹਮਲਾਵਰ ਆਪਣਾ ਮੋਟਰਸਾਈਕਲ ਚੁੱਕ ਕੇ ਮੌਕੇ ਤੋਂ ਫਰਾਰ ਹੋ ਗਿਆ, ਜਦੋਂ ਉਸਦਾ ਪਿੱਛਾ ਕੀਤਾ ਗਿਆ ਤਾਂ ਉਹ ਭਾਖੜਾ ਡੈਮ ਵੱਲ ਨੂੰ ਨਿਕਲ ਗਿਆ ਪਰ ਪਿੱਛੇ ਲੋਕਾਂ ਨੂੰ ਆਉਂਦੇ ਦੇਖ ਆਪਣਾ ਮੋਟਰਸਾਈਕਲ ਛੱਡ ਕੇ ਕਿਧਰੇ ਭੱਜ ਗਿਆ। ਨਗਰ ਕੌਂਸਲ ਪ੍ਰਧਾਨ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਗਈ ਜਿਸ ਤੋ ਬਾਅਦ ਮੌਕੇ ਉੱਤੇ ਪਹੁੰਚ ਕੇ ਪੁਲਿਸ ਪ੍ਰਸ਼ਾਸਨ ਨੇ ਜਾਂਚ ਸ਼ੁਰੂ ਕਰ ਦਿੱਤੀ।

ਹਮਲਾਵਰ ਦੀ ਹੋਈ ਪਹਿਚਾਣ: ਪ੍ਰਧਾਨ ਸੰਜੇ ਸਾਹਨੀ ਦੇ ਦੱਸਣ ਮੁਤਾਬਿਕ ਜਦੋਂ ਉਹ ਸਵੇਰੇ ਆਪਣੇ ਘਰ ਦੇ ਅੰਦਰ ਸੀ ਤਾਂ 7 ਵਜੇ ਦੇ ਕਰੀਬ ਇੱਕ ਨੌਜਵਾਨ ਉਹਨਾਂ ਦੇ ਘਰ ਬਾਹਰ ਆਉਂਦਾ ਹੈ ਤੇ ਉਹਨਾਂ ਦੇ ਘਰ ਦੇ ਅੰਦਰ ਕੱਚ ਦੀਆਂ ਬੋਤਲਾਂ ਸੱਟਣੀਆਂ ਸ਼ੁਰੂ ਕਰ ਦਿੰਦਾ ਹੈ। ਜਿਵੇਂ ਹੀ ਆਵਾਜ਼ ਸੁਣ ਕੇ ਬਾਹਰ ਨਿਕਲਦੇ ਹਨ ਤਾਂ ਉਹਨਾਂ ਉੱਤੇ ਵੀ ਕੱਚ ਦੀਆਂ ਬੋਤਲਾਂ ਸੁੱਟੀਆ ਜਾਂਦੀਆਂ ਹਨ ਅਤੇ ਉਹਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ । ਉਹਨਾਂ ਵੱਲੋਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਉਹਨਾਂ ਨੇ ਹਮਲਾਵਰ ਨੂੰ ਪਹਿਚਾਣ ਵੀ ਲਿਆ ਹੈ। ਉਕਤ ਮੁਲਜ਼ਮ ਦਾ ਮੋਟਰਸਾਈਕਲ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਪਰ ਨੌਜਵਾਨ ਫਰਾਰ ਹੋ ਗਿਆ ਹੈ।


ਗ੍ਰਿਫ਼ਤਾਰੀ ਲਈ ਕਾਰਵਾਈ: ਉੱਧਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਨੰਗਲ ਨੇ ਕਿਹਾ ਕਿ ਕੌਂਸਲ ਪ੍ਰਧਾਨ ਦਾ ਉਹਨਾਂ ਨੂੰ ਸਵੇਰੇ ਫੋਨ ਆਇਆ ਸੀ। ਨੰਗਲ ਪੁਲਿਸ ਨੇ ਮੁਲਜ਼ਮ ਦਾ ਮੋਟਰਸਾਈਕਲ ਬਰਾਮਦ ਕਰ ਲਿਆ ਹੈ ਅਤੇ ਜਲਦ ਹੀ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਵੇਗਾ । ਫਿਲਹਾਲ ਮੁਲਜ਼ਮ ਉੱਤੇ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਹੈ । ਹਮਲਾਵਰ ਨੂੰ ਜਲਦੀ ਫੜ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।

ABOUT THE AUTHOR

...view details