ਪੰਜਾਬ

punjab

ETV Bharat / state

ਸ਼ੰਭੂ ਬਾਰਡਰ ਉੱਤੇ ਕਿਸਾਨ ਧਰਨੇ 'ਚ ਸ਼ਾਮਲ ਇੱਕ ਮਹਿਲਾ ਕਿਸਾਨ ਆਗੂ ਦੀ ਮੌਤ - Farmer Protest Shambhu Border - FARMER PROTEST SHAMBHU BORDER

Death Of Women In Farmer Protest : ਸ਼ੰਭੂ ਬਾਰਡਰ ਉੱਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ, ਜਿੱਥੇ ਕਿਸਾਨ ਕੇਂਦਰ ਕੋਲੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਡਟੇ ਹੋਏ ਹਨ। ਇਸ ਅੰਦੋਨਲ ਚੋਂ ਇੱਤ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਧਰਨੇ ਵਿੱਚ ਸ਼ਾਮਲ ਇੱਕ ਮਹਿਲਾ ਕਿਸਾਨ ਆਗੂ ਬਲਵਿੰਦਰ ਕੌਰ ਦੀ ਮੌਤ ਹੋ ਗਈ ਹੈ। ਪੜ੍ਹੋ ਪੂਰੀ ਖ਼ਬਰ।

Death Of Women In Farmer Protest
Death Of Women In Farmer Protest (Etv Bharat)

By ETV Bharat Punjabi Team

Published : May 5, 2024, 10:17 AM IST

Updated : May 5, 2024, 10:34 AM IST

ਰਾਜਪੁਰਾ/ਚੰਡੀਗੜ੍ਹ:ਕੇਂਦਰ ਸਰਕਾਰ ਕੋਲੋਂ ਖੇਤੀ ਕਾਨੂੰਨ ਰੱਦ ਕਰਵਾਉਣ ਨੂੰ ਲਾਗੂ ਕਰਨ ਤੋਂ ਲੈ ਕੇ ਲਖੀਮਪੁਰੀ ਕਿਸਾਨਾਂ ਲਈ ਇਨਸਾਫ ਦੀ ਮੰਗ ਨੂੰ ਮੰਨਵਾਉਣ ਲਈ ਕਿਸਾਨਾਂ ਦੇ ਵੱਡੇ ਕਾਫਲੇ ਨੇ ਮੁੜ ਟਰੈਕਟਰ-ਟਰਾਲੀਆਂ ਉੱਤੇ ਦਿੱਲੀ ਜਾਣ ਦਾ ਰੁਖ ਕੀਤਾ ਸੀ, ਪਰ ਇਸ ਵਾਰ ਪੰਜਾਬ-ਹਰਿਆਣਾ ਬਾਰਡਰ ਉੱਤੇ ਹੀ ਕਿਸਾਨਾਂ ਨੂੰ ਰੋਕ ਲਿਆ ਗਿਆ। ਜਿੱਥੋ ਵਾਪਸ ਮੁੜਨ ਦੀ ਬਜਾਏ ਕਿਸਾਨਾਂ ਵਲੋਂ ਵੀ ਉੱਥੇ ਧਰਨਾ ਦੇ ਦਿੱਤਾ ਗਿਆ ਹੈ। ਇਸ ਧਰਨੇ ਵਿੱਚ ਪੰਜਾਬ ਸਣੇ ਕਈ ਸੂਬਿਆਂ ਦੇ ਕਿਸਾਨ ਆਗੂ ਸ਼ਾਮਲ ਹਨ, ਜਿੱਥੋ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ।

ਮਹਿਲਾ ਕਿਸਾਨ ਆਗੂ ਦੀ ਮੌਤ:ਇਸ ਕਿਸਾਨ ਧਰਨੇ ਵਿੱਚ ਪੁਰਸ਼-ਔਰਤਾਂ ਦੋਵੇਂ ਬਰਾਬਰ ਡਟੇ ਹੋਏ ਹਨ, ਜਿੱਥੇ ਬੀਬੀ ਬਲਵਿੰਦਰ ਕੌਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ-

ਇਹ ਇਸ ਕਿਸਾਨ ਮੋਰਚੇ ਵਿੱਚ ਪਹਿਲੀ ਔਰਤ ਦੀ ਸ਼ਹੀਦੀ ਹੈ। ਲਗਭਗ ਇਸ ਵਾਰ ਦੀ ਕੁੱਲ 16ਵੀਂ ਮੌਤ ਹੈ। ਰਾਤ 12 ਵਜੇਂ ਬਲਵਿੰਦਰ ਕੌਰ ਨੂੰ ਦਿਲ ਦਾ ਦੌਰਾ ਪਿਆ, ਜਦੋਂ ਹਸਪਤਾਲ ਲੈ ਕੇ ਗਏ ਤਾਂ ਉੱਥੇ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਲਾਸ਼ ਅਜੇ ਰਾਜਪੁਰਾ ਵਿਖੇ ਹੈ, ਜਿੱਥੇ ਪੋਸਟਮਾਰਟਮ ਹੋਵੇਗਾ ਅਤੇ ਫਿਰ ਲਾਸ਼ ਨੂੰ ਜੱਦੀ ਪਿੰਡ ਭੇਜਿਆ ਜਾਵੇਗਾ। - ਸਰਵਣ ਸਿੰਘ ਪੰਧੇਰ, ਕਿਸਾਨ ਨੇਤਾ

ਤਰਨ ਤਾਰਨ ਦੀ ਰਹਿਣ ਵਾਲੀ ਸੀ ਮ੍ਰਿਤਕਾ :ਦੱਸ ਦਈਏ ਕਿ ਮ੍ਰਿਤਕ ਔਰਤ ਦੀ ਉਮਰ 55 ਸਾਲ ਹੈ, ਜੋ ਕਿ ਪਤਨੀ ਰਸ਼ਪਾਲ ਸਿੰਘ ਪਿੰਡ ਵਲੀਪੁਰ ਜ਼ਿਲ੍ਹਾ ਤਰਨ ਤਾਰਨ ਦੀ ਰਹਿਣ ਵਾਲੀ ਸੀ। ਉਸ ਦੇ ਦੋ ਬੇਟੇ ਅਵਤਾਰ ਸਿੰਘ ਅਤੇ ਗੁਰਪ੍ਰਤਾਪ ਸਿੰਘ ਹਨ।

ਪਟਿਆਲਾ 'ਚ ਇੱਕ ਹੋਰ ਕਿਸਾਨ ਆਗੂ ਦੀ ਹੋਈ ਮੌਤ: ਜ਼ਿਕਰਯੋਗ ਹੈ ਕਿ ਬੀਤੇ ਦਿਨ ਜਦੋਂ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦਾ ਕਿਸਾਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ, ਤਾਂ ਇੱਕ ਕਿਸਾਨ ਦੀ ਮੌਤ ਹੋ ਗਈ। ਦਰਅਸਲ, ਸ਼ਨੀਵਾਰ ਨੂੰ ਪਟਿਆਲਾ ਵਿੱਚ ਭਾਜਪਾ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਇੱਕ ਕਿਸਾਨ ਦੀ ਮੌਤ ਹੋ ਗਈ। ਇਹ ਪ੍ਰਦਰਸ਼ਨ ਰਾਜਪੁਰਾ ਦੇ ਪਿੰਡ ਸੇਹਰਾ ਵਿੱਚ ਕੀਤਾ ਜਾ ਰਿਹਾ ਸੀ। ਜਿਸ ਦੌਰਾਨ ਕਿਸਾਨ ਸੁਰਿੰਦਰਪਾਲ ਸਿੰਘ (45) ਜ਼ਮੀਨ 'ਤੇ ਡਿੱਗ ਗਿਆ। ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੁਰਿੰਦਰਪਾਲ ਪਿੰਡ ਆਕੜੀ ਦਾ ਰਹਿਣ ਵਾਲਾ ਸੀ। ਉਸ ਦੀ ਲਾਸ਼ ਨੂੰ ਸਿਵਲ ਲਾਈਨ ਹਸਪਤਾਲ ਰਾਜਪੁਰਾ ਵਿਖੇ ਰਖਵਾਇਆ ਗਿਆ ਹੈ।

ਕੀ ਹਨ ਕਿਸਾਨਾਂ ਦੀਆਂ ਮੁੱਖ ਮੰਗਾਂ:-

  1. ਕੇਂਦਰ ਸਰਕਾਰ ਤੋਂ ਐਮਐਸਪੀ ਦੀ ਗਰੰਟੀ ਦੇਣ ਦੀ ਮੰਗ
  2. ਕਿਸਾਨਾਂ ਖਿਲਾਫ ਮੁਕਦੱਮੇ ਵਾਪਸ ਲੈਣ ਦੀ ਮੰਗ
  3. ਕਿਸਾਨਾਂ ਨੂੰ ਪ੍ਰਦੂਸ਼ਣ ਕਾਨੂੰਨ ਤੋਂ ਬਾਹਰ ਰੱਖਣ ਦੀ ਮੰਗ
  4. ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕਰਨ ਦੀ ਮੰਗ
  5. ਕਿਸਾਨਾਂ ਅਤੇ ਖੇਤੀ ਕਰਨ ਵਾਲੇ ਮਜ਼ਦੂਰਾਂ ਨੂੰ ਪੈਨਸ਼ਨ ਦੇਣ ਦੀ ਮੰਗ
  6. ਬਿਜਲੀ ਸੋਧ ਬਿੱਲ 2020 ਨੂੰ ਖ਼ਤਮ ਕਰਨ ਦੀ ਮੰਗ
  7. ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ
Last Updated : May 5, 2024, 10:34 AM IST

ABOUT THE AUTHOR

...view details