ਪੰਜਾਬ

punjab

ETV Bharat / state

ਬਠਿੰਡਾ ਦੇ ਪਿੰਡ ਬੰਗੀ ਕਲਾਂ ਵਿਖੇ ਨਹਿਰੀ ਵਿਭਾਗ ਵੱਲੋਂ ਬਣਾਏ ਜਾ ਰਹੇ ਰਜਵਾਹੇ ਨੂੰ ਲੈ ਕੇ ਖੜਾ ਹੋਇਆ ਵਿਵਾਦ, ਲੋਕਾਂ ਨੇ ਕੰਮ ਕਰਵਾਇਆ ਬੰਦ - dispute over the canal - DISPUTE OVER THE CANAL

ਬਠਿੰਡਾ ਦੇ ਪਿੰਡ ਬੰਗੀ ਕਲਾਂ ਵਿੱਚ ਨਹਿਰੀ ਵਿਭਾਗ ਵੱਲੋਂ ਰਜਵਾਹੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਇਹ ਰਜਵਾਹਾ ਵਿਵਾਦ ਦਾ ਕਾਰਣ ਬਣ ਗਿਆ ਹੈ। ਪਿੰਡ ਦੇ ਕੁੱਝ ਕਿਸਾਨਾਂ ਦਾ ਕਹਿਣਾ ਹੈ ਕਿ ਜਾਣਬੁੱਝ ਕੇ ਉਨ੍ਹਾਂ ਦੀਆਂ ਜ਼ਮੀਨਾਂ ਵੱਲ ਨੂੰ ਰਜਵਾਹਾ ਪੁੱਟਿਆ ਜਾ ਰਿਹਾ ਹੈ।

Bangi Kalan village of Bathinda
ਰਜਵਾਹੇ ਨੂੰ ਲੈ ਕੇ ਖੜਾ ਹੋਇਆ ਵਿਵਾਦ

By ETV Bharat Punjabi Team

Published : Mar 22, 2024, 5:45 PM IST

ਲੋਕਾਂ ਨੇ ਕੰਮ ਕਰਵਾਇਆ ਬੰਦ

ਬਠਿੰਡਾ: ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਬੰਗੀ ਕਲਾਂ ਵਿਖੇ ਨਹਿਰੀ ਵਿਭਾਗ ਵੱਲੋਂ ਬਣਾਏ ਜਾ ਰਹੇ ਨਵੇਂ ਰਜਵਾਹੇ ਨੂੰ ਲੈ ਕੇ ਉਸ ਸਮੇਂ ਵਿਵਾਦ ਖੜਾ ਹੋ ਗਿਆ ਜਦੋਂ ਪਿੰਡ ਦੇ ਕੁਝ ਕਿਸਾਨਾਂ ਨੇ ਨਹਿਰੀ ਵਿਭਾਗ ਉੱਤੇ ਉਹਨਾਂ ਦੀ ਜਮੀਨ ਵਿੱਚ ਰਜਵਾਹਾ ਬਣਾਉਣ ਦੇ ਇਲਜ਼ਾਮ ਲਗਾਉਂਦੇ ਹੋਏ ਕੰਮ ਬੰਦ ਕਰਵਾ ਦਿੱਤਾ। ਪਿੰਡ ਵਾਸੀਆਂ ਨੇ ਇਲਜ਼ਾਮ ਲਾਇਆ ਕਿ ਨਹਿਰੀ ਵਿਭਾਗ ਜਾਣ ਬੁਝ ਕੇ ਕਿਸਾਨਾਂ ਦੀ ਜਮੀਨ ਵਿੱਚ ਰਜਵਾਹਾ ਬਣਾ ਰਿਹਾ ਹੈ, ਜਦੋਂ ਕਿ ਬਾਕੀ ਕਿਸਾਨਾਂ ਦੀ ਜਮੀਨ ਛੱਡ ਕੇ ਨਹਿਰੀ ਵਿਭਾਗ ਦੀ ਜਮੀਨ ਵਿੱਚ ਹੀ ਰਜਵਾਹਾ ਬਣਾਇਆ ਜਾ ਰਿਹਾ ਹੈ।

ਪ੍ਰਸ਼ਾਸਨ ਨੂੰ ਚਿਤਾਵਨੀ: ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਕਿਸੇ ਵੀ ਕੀਮਤ ਉੱਤੇ ਆਪਣੀ ਜਮੀਨ ਵਿੱਚ ਰਜਵਾਹਾ ਨਹੀਂ ਬਣਨ ਦੇਣਗੇ ਅਤੇ ਇਸ ਦੇ ਖਿਲਾਫ ਸੰਘਰਸ਼ ਜਾਰੀ ਰੱਖਣਗੇ। ਨਾਲ ਹੀ ਉਨ੍ਹਾਂ ਇਸ ਮਾਮਲੇ ਵਿੱਚ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਚਿਤਾਵਨੀ ਵੀ ਦਿੱਤੀ, ਜਦੋਂ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਜਮੀਨ ਉੱਤੇ ਪਹਿਲਾ ਨਹਿਰੀ ਵਿਭਾਗ ਦਾ ਕਬਜ਼ਾ ਹੈ ਅਤੇ ਉਸੇ ਜ਼ਮੀਨ ਉੱਤੇ ਰਜਵਾਹਾ ਬਣਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਕੰਮ ਰੋਕਣ ਵਾਲੇ ਲੋਕਾਂ ਦੇ ਖਿਲਾਫ ਉੱਚ ਅਧਿਕਾਰੀਆਂ ਦੇ ਨਾਲ ਨਾਲ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ।


ਨਹਿਰੀ ਵਿਭਾਗ ਦਾ ਕਬਜ਼ਾ: ਦੂਜੇ ਪਾਸੇ ਰਜਵਾਹਾ ਬਣਨ ਦਾ ਕੰਮ ਰੁਕਣ ਕਰਕੇ ਅਗਲੇ ਪਿੰਡਾਂ ਦੇ ਕਿਸਾਨਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਤਿੰਨ ਮਹੀਨੇ ਹੋ ਗਏ ਉਹਨਾਂ ਨੂੰ ਪੀਣ ਵਾਲਾ ਪਾਣੀ ਤੱਕ ਨਹੀਂ ਮਿਲ ਰਿਹਾ ਜਿਸ ਕਰਕੇ ਉਹਨਾਂ ਮੰਗ ਕੀਤੀ ਕਿ ਨਹਿਰੀ ਵਿਭਾਗ ਇਹ ਮਸਲਾ ਜਲਦੀ ਹੱਲ ਕਰਕੇ ਰਜਵਾਹੇ ਨੂੰ ਜਲਦੀ ਬਣਾਉਣਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਪੂਰਾ ਪਾਣੀ ਜਲਦੀ ਮਿਲ ਸਕੇ। ਦੂਜੇ ਪਾਸੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਨਾਲ ਵੀ ਧੱਕੇਸ਼ਾਹੀ ਨਹੀਂ ਕੀਤੀ ਜਾ ਰਹੀ ਜਿਸ ਜਮੀਨ ਉੱਤੇ ਨਹਿਰੀ ਵਿਭਾਗ ਦਾ ਕਬਜ਼ਾ ਹੈ ਉਸ ਜਗ੍ਹਾ ਵਿੱਚ ਹੀ ਰਜਵਾਹਾ ਬਣਾਇਆ ਜਾ ਰਿਹਾ ਹੈ।

ABOUT THE AUTHOR

...view details