ਪੰਜਾਬ

punjab

ETV Bharat / state

ਧੁਰੀ ਪਹੁੰਚੇ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ, ਲੋਕ ਸਭਾ ਚੋਣਾਂ ਲਈ ਵੋਟਰਾਂ ਦਾ ਕੀਤਾ ਧੰਨਵਾਦ - BJP Leader Arvind Khanna - BJP LEADER ARVIND KHANNA

Arvind Khanna Visit Dhuri: ਸੰਗਰੂਰ ਲੋਕ ਸਭਾ ਹਲਕਾ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਨੇ ਇੱਕ ਵਾਰ ਫਿਰ ਤੋਂ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ, ਉਨ੍ਹਾਂ ਕਿਹਾ,‘‘ਹਲਕੇ ਅਧੀਨ ਆਉਂਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਕੀਤੀ ਗਈ ਮਿਹਨਤ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ।’’

Arvind Khanna, the BJP candidate from Sangrur, reached Dhuri to thank the voters
ਧੁਰੀ ਪਹੁੰਚੇ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ, ਲੋਕ ਸਭਾ ਚੋਣਾਂ ਲਈ ਵੋਟਰਾਂ ਦਾ ਕੀਤਾ ਧੰਨਵਾਦ (ਰਿਪੋਰਟ (ਪੱਤਰਕਾਰ ਸੰਗਰੂਰ))

By ETV Bharat Punjabi Team

Published : Jun 24, 2024, 9:32 AM IST

ਧੁਰੀ ਪਹੁੰਚੇ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ (ਰਿਪੋਰਟ (ਪੱਤਰਕਾਰ ਸੰਗਰੂਰ))

ਸੰਗਰੂਰ:ਲੋਕ ਸਭਾ ਚੋਣਾਂ 2024 ਤੋਂ ਬਾਅਦ ਹਾਰਨ ਦੇ ਬਾਵਜੂਦ ਵੀ ਭਾਜਪਾ ਦੇ ਸੰਗਰੂਰ ਤੋਂ ਉਮੀਦਵਾਰ ਅਰਵਿੰਦ ਖੰਨਾ ਬੀਤੇ ਦਿਨ ਆਪਣੇ ਹਲਕੇ ਦੇ ਲੋਕਾਂ ਦਾ ਅਤੇ ਆਪਣੇ ਵਰਕਰਾਂ ਦਾ ਧੰਨਵਾਦ ਕਰ ਲਈ ਧੂਰੀ ਪਹੁੰਚੇ ਅਤੇ ਉਨ੍ਹਾਂ ਨੇ ਹੱਥ ਜੋੜ ਕੇ ਲੋਕਾਂ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ, "ਜੋ ਪਿਆਰ ਉਨ੍ਹਾਂ ਵੱਲੋਂ ਭਾਜਪਾ ਨੂੰ ਦਿੱਤਾ ਗਿਆ ਹੈ, ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਜਿਸ ਤਰਾਂ ਨਾਲ ਭਾਜਪਾ ਨੂੰ ਓਹਨਾ ਦੁਆਰਾ ਅੱਗੇ ਲਿਆਂਦਾ ਗਿਆ ਹੈ ਉਸ ਲਈ ਵੀ ਓਹਨਾ ਦਾ ਧੰਨਵਾਦ।"



ਸੂਬਾ ਸਰਕਾਰ ਨੂੰ ਲਿਆ ਆੜੇ ਹੱਥੀ: ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲ ਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਵਿਕਾਸ ਕਾਰਜ ਕਰਨਾ ਚਾਹੁੰਦੀ ਹੈ ਪਰ ਸੂਬਾ ਸਰਕਾਰ ਓਹਨਾਂ ਦੇ ਕੰਮਾਂ ਦੇ ਵਿੱਚ ਅੜਿੱਕਾ ਲਾ ਰਹੀ ਹੈ। ਜਦਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਬਹੁਤ ਪ੍ਰੋਜੈਕਟ ਅਤੇ ਫੰਡ ਦਿੱਤਾ ਜਾ ਰਿਹਾ ਹੈ। ਉਹ ਵੀ ਕਰੋੜਾਂ ਰੁਪਏ ਦਾ, ਪਰ ਜਿਸ ਲਈ ਇਹ ਫੰਡ ਆ ਰਿਹਾ ਹੈ ਉਸ ਨੂੰ ਚੰਗੀ ਤਰਾਂ ਨਾਲ ਖ਼ਰਚ ਨਹੀਂ ਕੀਤਾ ਜਾਣ ਦੇ ਰਿਹਾ। ਜਦੋਂ ਕੋਈ ਪ੍ਰੋਜੈਕਟ ਬਣ ਕੇ ਪੰਜਾਬ ਲਈ ਆਉਂਦਾ ਹੈ ਉਸ ਨੂੰ ਰਿਜੈਕਟ ਕਰ ਦਿੱਤਾ ਜਾਂਦਾ ਹੈ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਸੂਬਾ ਸਰਕਾਰ ਪੰਜਾਬ ਦੀ ਤਰੱਕੀ ਨਹੀਂ ਚਾਹੁੰਦੀ ਬਲਕਿ ਆਪਣੇ ਫਾਇਦੇ ਲਈ ਹੀ ਲੱਗੇ ਹੋਏ ਹਨ।


ਜਥੇਬੰਦੀਆਂ ਨੂੰ ਭਾਜਪਾ ਖਿਲਾਫ ਭੜਕਾਅ ਰਹੀ ਮਾਨ ਸਰਕਾਰ:ਅਰਵਿੰਦ ਖੰਨਾ ਨੇ ਦੱਸਿਆ ਕਿ 957 ਕਰੋੜ ਦੇ ਪ੍ਰੋਜੈਕਟ ਲੁਧਿਆਣੇ ਲਈ ਲੈਕੇ ਆਏ, ਪਰ ਉਹ ਵੀ ਨਹੀਂ ਸ਼ੁਰੂ ਹੋ ਸਕੇ। ਇਥੋਂ ਪਤਾ ਲਗਦਾ ਹੈ ਕਿ ਸੂਬਾ ਸਰਕਾਰ ਨਹੀਂ ਚਾਹੁੰਦੀ ਕਿ ਵਿਕਾਸ ਹੋਵੇ। ਉਨ੍ਹਾਂ ਨੇ ਕਿਸਾਨਾਂ ਦੇ ਮੁੱਦੇ 'ਤੇ ਕਿਹਾ ਕਿ ਇਹ ਸਰਕਾਰ ਹੀ ਕਈ ਜਥੇਬੰਦੀਆਂ ਨੂੰ ਕਹਿ ਕੇ ਭਾਜਪਾ ਖਿਲਾਫ ਭੜਕਾ ਰਹੀ ਹੈ, ਜਦਕਿ ਕਿਸਾਨਾਂ ਨੂੰ ਤਾਂ ਸਾਡੇ ਨਾਲ ਕੋਈ ਗਿਲਾ ਸ਼ਿਕਵਾ ਹੀ ਨਹੀਂ ਹੈ। ਇਹ ਸਿਰਫ ਸੂਬਾ ਸਰਕਾਰ ਹੀ ਹੈ, ਜੋ ਕਰ ਰਹੀ ਹੈ, ਸਾਡੇ ਵੱਲੋਂ ਵਿਕਾਸ ਵਿੱਚ ਕੋਈ ਕਮੀਂ ਨਹੀਂ ਛੱਡੀ ਜਾਵੇਗੀ।

ABOUT THE AUTHOR

...view details