ਪੰਜਾਬ

punjab

ਬਰਨਾਲਾ ਦੇ ਪਿੰਡ ਸ਼ਹਿਣਾ 'ਚ ਚਿੱਟੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ, ਪਰਿਵਾਰ ਨੇ ਮਦਦ ਦੀ ਲਗਾਈ ਗੁਹਾਰ - Death due to drugs in Barnala

By ETV Bharat Punjabi Team

Published : Jul 29, 2024, 4:06 PM IST

Death of youth due to drug addiction in Barnala: ਬਰਨਾਲਾ ਦੇ ਸ਼ਹਿਣਾ ਪਿੰਡ 'ਚ ਦੋ ਬੱਚਿਆਂ ਦਾ ਪਿਤਾ ਨਸ਼ੇ ਦੀ ਭੇਂਟ ਚੜ੍ਹ ਗਿਆ, ਜਿਸ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਗਿਆ ਹੈ। ਉਥੇ ਹੀ ਪਰਿਵਾਰ ਨੇ ਸਰਕਾਰ ਤੋਂ ਨਸ਼ੇ ਦੇ ਖਾਤਮੇ ਦੀ ਗੁਹਾਰ ਲਾਈ ਹੈ ਅਤੇ ਕਿਹਾ ਕਿ ਨਸ਼ੇ ਕਰਕੇ ਨੌਜਵਾਨ ਨੇ ਕਈ ਥਾਵਾਂ ਤੋਂ ਕਰਜ਼ਾ ਚੁਕਿਆ ਸੀ ਉਹ ਮੁਆਫ ਕੀਤਾ ਜਾਵੇ।

Another youth died of drug addiction in Shehna village of Barnala, the family appealed for help
ਬਰਨਾਲਾ ਦੇ ਪਿੰਡ ਸ਼ਹਿਣਾ 'ਚ ਚਿੱਟੇ ਨੇ ਲਈ ਇੱਕ ਹੋਰ ਨੌਜਵਾਨ ਦੀ ਬਲੀ, ਪਰਿਵਾਰ ਨੇ ਮਦਦ ਦੀ ਲਗਾਈ ਗੁਹਾਰ (ਬਰਨਾਲਾ ਪੱਤਰਕਾਰ)

ਚਿੱਟੇ ਨੇ ਲਈ ਇੱਕ ਹੋਰ ਨੌਜਵਾਨ ਦੀ ਬਲੀ, ਬਰਨਾਲਾ ਦੇ ਪਿੰਡ ਸ਼ਹਿਣਾ 'ਚ ਹੋਈ ਮੌਤ (ਬਰਨਾਲਾ ਪੱਤਰਕਾਰ)


ਬਰਨਾਲਾ:ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ੇ ਦੇ ਪੂਰਨ ਖ਼ਾਤਮੇ ਲਈ ਜਿੱਥੇ ਲਗਾਤਾਰ ਨਸ਼ਾ ਤਸਕਰਾਂ ਖਿਲਾਫ਼ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਪਰ ਉੱਥੇ ਅਜੇ ਵੀ ਨਸ਼ਾ ਤਸਕਰ ਪਹਿਲਾਂ ਵਾਂਗ ਨਸ਼ਾ ਵੇਚ ਰਹੇ ਹਨ ਅਤੇ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਰਹੇ ਹਨ। ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਸ਼ਹਿਣਾ ਤੋਂ ਵਿਖੇ ਇੱਕ ਨੌਜਵਾਨ ਦੀ ਚਿੱਟੇ ਨਸ਼ੇ ਦੀ ਮੌਤ ਹੋ ਗਈ। ਪਿੰਡ ਸ਼ਹਿਣਾ ਦੇ ਰਹਿਣ ਵਾਲੇ 32 ਸਾਲ ਦਾ ਗੁਰਪ੍ਰੀਤ ਦਾਸ ਪੁੱਤਰ ਖੇਮ ਰਾਜ ਜੋ ਚਿੱਟੇ ਦੀ ਭੇਂਟ ਚੜ੍ਹ ਗਿਆ।

ਮਾੜੀ ਸੰਗਤ ਨੇ ਉਜਾੜਿਆ ਪਰਿਵਾਰ: ਮ੍ਰਿਤਕ ਦੇ ਭਰਾ ਰਾਮ ਦਾਸ ਅਤੇ ਭੈਣ ਅਨੀਤਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਇੱਕ ਅਤੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ। ਮ੍ਰਿਤਕ ਗੁਰਪ੍ਰੀਤ ਦਾਸ ਆਪਣੀ ਪਤਨੀ 8 ਸਾਲ ਅਤੇ 10 ਮਹੀਨਿਆਂ ਦੀ 2 ਧੀਆਂ ਸਮੇਤ ਆਪਣੀ 80 ਸਾਲ ਦੀ ਬਜ਼ੁਰਗ ਮਾਤਾ ਚਰਨਜੀਤ ਕੌਰ ਨਾਲ ਅਲੱਗ ਘਰ ਵਿੱਚ ਰਹਿ ਰਿਹਾ ਸੀ। ਪਿਤਾ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ ਅਤੇ 2 ਭੈਣਾਂ ਵਿਆਹੀਆਂ ਜਾ ਚੁੱਕੀਆਂ ਹਨ ਅਤੇ ਵੱਡਾ ਭਰਾ ਵੀ ਪਿੰਡ ਵਿੱਚ ਅਲੱਗ ਰਹਿੰਦਾ ਹੈ। ਮ੍ਰਿਤਕ ਗੁਰਪ੍ਰੀਤ ਦਾਸ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਪਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਉਹ ਭੈੜੀ ਸੰਗਤ ਵਿੱਚ ਪੈ ਗਿਆ। ਪਰਿਵਾਰ ਤੇ 2 ਲੱਖ ਰੁਪਏ ਦੇ ਚੜੇ ਕਰਜ਼ੇ ਕਾਰਨ ਉਹ ਹਮੇਸ਼ਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਹ ਨਸ਼ੇ ਦੀ ਦਲਦਲ ਵਿੱਚ ਇਸ ਤਰ੍ਹਾਂ ਧਸਿਆ ਕੇ ਉਸ ਨੇ ਨਸ਼ੇ ਦੀ ਪੂਰਤੀ ਕਰਨ ਲਈ ਆਪਣੇ ਹੀ ਘਰ ਵਿੱਚ ਪਿਆ ਘਰੇਲੂ ਵਰਤੋਂ ਵਾਲਾ ਸਮਾਨ (ਪੇਟੀਆਂ,ਅਲਮਾਰੀਆਂ ਐਲ.ਸੀ.ਡੀ) ਵੀ ਵੇਚ ਦਿੱਤਾ।

ਕਰਜ਼ ਮੁਆਫੀ ਦੀ ਅਪੀਲ:ਪਰਿਵਾਰ ਵੱਲੋਂ ਵਾਰ-ਵਾਰ ਉਸ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਸਮਝਾਇਆ ਜਾਂਦਾ ਸੀ ਅਤੇ ਇਸ ਦੇ ਭੈੜੇ ਨਤੀਜਿਆਂ ਬਾਰੇ ਵੀ ਜਾਣੂ ਕਰਾਇਆ ਜਾਂਦਾ ਸੀ। ਪਰ ਗੁਰਪ੍ਰੀਤ ਦਾਸ ਚਿੱਟੇ ਦੇ ਨਸ਼ੇ ਦੀ ਦਲਦਲ ਵਿੱਚ ਇਸ ਤਰ੍ਹਾਂ ਧਸਿਆ ਕਿ ਉਸ ਨੂੰ ਅੰਤ ਵਿੱਚ ਆਪਣੀ ਜ਼ਿੰਦਗੀ ਖ਼ਤਮ ਕਰਕੇ ਹੀ ਇਸ ਤੋਂ ਛੁਟਕਾਰਾ ਮਿਲ ਸਕਿਆ। ਉਹਨਾਂ ਕਿਹਾ ਕਿ ਪਰਿਵਾਰ 'ਤੇ ਆਰਥਿਕ ਕਮਜ਼ੋਰੀ ਦੇ ਨਾਲ ਪੀੜਿਤ ਪਰਿਵਾਰ ਤੇ 2 ਲੱਖ ਰੁਪਏ ਦੇ ਕਰੀਬ ਲੋਕਾਂ ਦਾ ਕਰਜ਼ਾ ਵੀ ਸਿਰ ਚੜ੍ਹ ਗਿਆ। ਜਿੱਥੇ ਹੁਣ ਬਾਕੀ ਰਹਿੰਦੇ 2 ਛੋਟੀਆਂ ਬੱਚੀਆਂ ਸਮੇਤ ਉਸਦੀ ਪਤਨੀ ਅਤੇ ਬਿਮਾਰ ਬਜ਼ੁਰਗ ਮਾਤਾ ਦਾ ਕੋਈ ਵੀ ਸਹਾਰੇ ਵਾਲਾ ਬਾਕੀ ਨਹੀਂ ਰਿਹਾ। ਉਹਨਾਂ ਕਿਹਾ ਕਿ ਪਿੰਡ ਵਿੱਚ ਨਸ਼ਾ ਤਸਕਰ ਸ਼ਰੇਆਮ ਚਿੱਟੇ ਦਾ ਨਸ਼ਾ ਵੇਚ ਰਹੇ ਹਨ। ਜਿਸ ਨਾਲ ਕਈ ਘਰ ਬਰਬਾਦ ਹੋ ਰਹੇ ਹਨ ਪਰ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ।

ABOUT THE AUTHOR

...view details