ਫਾਜ਼ਿਲਕਾ : ਭਾਰਤ ਪਾਕਿਸਤਾਨ ਦੀ ਸਰਹੱਦ 'ਤੇ ਵੱਸੇ ਜ਼ਿਲ੍ਹਾ ਫਾਜ਼ਿਲਕਾ 'ਚ ਪੈਂਦੇ ਜਲਾਲਾਬਾਦ ਦੇ ਪਿੰਡ ਸੁਆਹ ਵਾਲਾ ਦੀ ਅਨੀਸ਼ਾ ਹਰਿਆਣਾ ਜੁਡੀਸ਼ਅਲ ਸਰਵਿਸਿਸ ਦੇ ਟੈਸਟ ਦੇ ਵਿੱਚ 55 ਰੈਂਕ ਹਾਸਿਲ ਕਰਕੇ ਜੱਜ ਬਣ ਗਈ। ਧੀ ਦੇ ਜੱਜ ਬਣਨ 'ਤੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਨਤੀਜਾ ਆਉਂਦੇ ਹੀ ਪਿੰਡ ਵਿੱਚ ਢੋਲ ਦੀ ਥਾਪ 'ਤੇ ਪਰਿਵਾਰ ਭੰਗੜੇ ਪਾਉਂਦਾ ਹੋਇਆ ਨਜ਼ਰ ਆਇਆ। ਇਸ ਮੌਕੇ ਪਰਿਵਾਰ ਦੇ ਨਾਲ ਨਾਲ ਪਿੰਡ ਵਿੱਚ ਵੀ ਖੁਸ਼ੀ ਦੀ ਲਹਿਰ ਹੈ। ਉਥੇ ਹੀ, ਜੱਜ ਬਣੀ ਅਨੀਸ਼ਾ ਨੇ ਦੱਸਿਆ ਕਿ ਤੀਜੀ ਵਾਰ ਇਹ ਪੇਪਰ ਦਿੱਤਾ ਸੀ, ਜੋ ਪਾਸ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਸਭ ਤੋਂ ਪਹਿਲਾਂ ਹਰਿਆਣਾ ਜੁਡੀਸ਼ੀਅਲ ਸਰਵਿਸ ਵਿੱਚ ਪੇਪਰ ਦਿੱਤਾ ਸੀ, ਫਿਰ ਪੰਜਾਬ ਵਿੱਚ ਪੀਸੀਐਸ ਸਿਰਫ਼ 2 ਨੰਬਰਾਂ ਤੋਂ ਰਹਿ ਗਿਆ ਸੀ। ਅਨੀਸ਼ਾ ਨੇ ਦੱਸਿਆ ਹੈ ਕਿ ਹੁਣ ਉਸ ਨੇ ਫਿਰ ਹਰਿਆਣਾ ਸਿਵਲ ਸਰਵਿਸ ਵਿੱਚ ਪੇਪਰ ਦਿੱਤਾ ਅਤੇ ਉਸ ਦਾ 55ਰੈਂਕ ਆਇਆ ਹੈ।
ਸੁਆਹਵਾਲਾ ਦੀ ਅਨੀਸ਼ਾ ਜੱਜ ਬਣ ਗਈ ਹੈ (Fazilka Reporter (ETV BHARAT)) ਕਈ ਔਕੜਾਂ ਪਾਰ ਕਰਕੇ ਮਿਲੀ ਕਾਮਯਾਬੀ
ਇਸ ਮੌਕੇ ਅਨੀਸ਼ਾ ਨੇ ਦੱਸਿਆ ਕਿ ਉਸ ਦੇ ਵੱਲੋਂ ਇਹ ਤੀਸਰੀ ਵਾਰ ਕੀਤੀ ਗਈ ਕੋਸ਼ਿਸ਼ ਦਾ ਨਤੀਜਾ ਹੈ। ਸਭ ਤੋਂ ਪਹਿਲਾਂ ਉਸ ਨੇ ਹਰਿਆਣਾ ਜੁਡੀਸ਼ੀਅਲ ਸਰਵਿਸਿਸ ਦੇ ਵਿੱਚ ਟੈਸਟ ਦਿੱਤਾ ਸੀ, ਦੂਸਰੀ ਵਾਰ ਪੰਜਾਬ ਜਿਸ ਦੇ ਵਿੱਚੋਂ ਉਹ ਸਿਰਫ ਦੋ ਨੰਬਰਾਂ ਤੋਂ ਰਹਿ ਗਈ ਸੀ। ਇਸ ਤੋਂ ਬਾਅਦ ਵੀ ਉਸ ਦੇ ਮਨ ਨੇ ਹਾਰ ਨਾ ਮੰਨੀ ਅਤੇ ਤੀਸਰੀ ਵਾਰ ਕੋਸ਼ਿਸ਼ ਲਈ ਜੁਟ ਗਈ ਅਤੇ ਅੱਜ ਉਸ ਨੂੰ ਜਿੱਤ ਹਾਸਿਲ ਹੋਈ ਹੈ। ਅਨੀਸ਼ਾ ਨੇ ਦੱਸਿਆ ਕਿ ਮੱਧ ਵਰਗੀ ਪਰਿਵਾਰ ਦੇ ਵਿੱਚੋਂ ਉੱਠ ਕੇ ਉਸ ਨੇ ਇਹ ਮੁਕਾਮ ਹਾਸਿਲ ਕੀਤਾ।
ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ
ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਵਰਕਸ਼ਾਪ ਦਾ ਕੰਮ ਕਰਦੇ ਹਨ ਅਤੇ ਮਹਿਜ਼ ਦੋ ਕਿੱਲੇ ਹੀ ਜ਼ਮੀਨ ਸੀ। ਉਨ੍ਹਾਂ ਨੇ ਘਰ ਵਿੱਚ ਗਰੀਬੀ ਹੋਣ ਕਰਕੇ ਉਸ ਦਾ ਭਰਾ ਖੇਤੀ ਕਰਦਾ ਸੀ। ਉਨ੍ਹਾਂ ਨੇ ਕਿਹਾ ਹੈ ਕਿ ਪਿਤਾ ਬਿਮਾਰ ਸੀ ਪਰ ਫਿਰ ਵੀ ਪੜ੍ਹਾਈ ਜਾਰੀ ਰੱਖੀ। ਉਥੇ ਹੀ ਇਸ ਮੌਕੇ ਅਨੀਸ਼ਾ ਦੇ ਪਿਤਾ, ਮਾਂ ਅਤੇ ਭਰਾ ਨੇ ਵੀ ਆਪਣੇ ਜਜ਼ਬਾਤ ਜ਼ਾਹਿਰ ਕੀਤੇ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਥੇ ਹੀ ਪਿੰਡ ਵਾਸੀਆਂ ਦੇ ਵੱਲੋਂ ਭੰਗੜੇ ਪਾਏ ਗਏ ਉੱਥੇ ਹੀ ਲੱਡੂ ਵੰਡੇ ਗਏ।