ਅਮ੍ਰਿੰਤਸਰ :ਅਮ੍ਰਿੰਤਸਰ ਦੇ 88 ਫੁੱਟ ਰੋਡ 'ਤੇ ਇੱਕ ਨੌਜਵਾਨ ਦੀ ਕਰੰਟ ਲਗਣ ਨਾਲ ਮੌਤ ਹੋ ਗਈ ਹੈ। ਨੌਜਵਾਨ ਬਿਜਲੀ ਦਾ ਕੰਮ ਕਰਦਾ ਸੀ ਅਤੇ ਉਸ ਨੂੰ ਇੱਕ ਫੋਨ ਆਇਆ ਕਿ ਘਰ ਵਿੱਚ ਬਿਜਲੀ ਨਹੀਂ ਆ ਰਹੀ। ਘਰ ਵਿਚ ਜਦੋਂ ਮਕੈਨਿਕ ਨੇ ਵੇਖਿਆ ਤਾਂ ਘਰ ਵਿੱਚ ਬਿਜਲੀ ਦਾ ਕੋਈ ਫਾਲਟ ਨਹੀਂ ਸੀ, ਖਰਾਬੀ ਟ੍ਰਾਂਸਫਾਰਮਰ ਵਿੱਚ ਸੀ। ਦੁਕਾਨਦਾਰ ਵੱਲੋਂ ਬਿਜਲੀ ਵਿਭਾਗ ਨੂੰ ਸ਼ਿਕਾਇਤ ਕਰਨ ਦੀ ਬਜਾਏ ਗੁਰਮੁਖ ਸਿੰਘ ਨੂੰ ਟਰਾਂਸਫਾਰਮਰ 'ਤੇ ਬੱਤੀ ਠੀਕ ਕਰਨ ਲਈ ਕਿਹਾ ਗਿਆ ਸੀ।
ਮੁਹੱਲੇ ਵਾਲਿਆਂ ਨੇ ਬਿਜਲੀ ਮਕੈਨਿਕ ਨੂੰ ਧੱਕੇ ਨਾਲ ਟਰਾਂਸਫਾਰਮਰ 'ਤੇ ਚੜਾਇਆ, ਕਰੰਟ ਲੱਗਣ ਨਾਲ ਮੌਤ - Death of an electrical mechanic
Death of an Electrical Mechanic: ਮਾਮਲਾ ਅੰਮ੍ਰਿੰਤਸਰ ਤੋਂ ਸਾਹਮਣੇ ਆਇਆ ਹੈ ਕਿ ਅਮ੍ਰਿੰਤਸਰ ਦੇ 88 ਫੁੱਟ ਰੋਡ 'ਤੇ ਇੱਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਨੌਜਵਾਨ ਬਿਜਲੀ ਦਾ ਕੰਮ ਕਰਦਾ ਸੀ। ਪੜ੍ਹੋ ਪੂਰੀ ਖਬਰ...
Published : Jul 3, 2024, 12:03 PM IST
|Updated : Jul 3, 2024, 3:06 PM IST
ਇਲਾਜ ਦੌਰਾਨ ਮੌਤ ਹੋ ਗਈ:ਮ੍ਰਿਤਕ ਦੇ ਲੜਕੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਦੇ ਪਿਤਾ ਨੇ ਦੁਕਾਨਦਾਰ ਨੂੰ ਇਨਕਾਰ ਵੀ ਕੀਤਾ ਅਤੇ ਬਿਜਲੀ ਵਿਭਾਗ ਨੂੰ ਸ਼ਿਕਾਇਤ ਦੇਣ ਲਈ ਕਿਹਾ, ਪਰ ਦੁਕਾਨਦਾਰ ਨਹੀਂ ਮੰਨਿਆ। ਉਪਰੰਤ ਜਦੋਂ ਗੁਰਮੁਖ ਸਿੰਘ ਟਰਾਂਸਫਾਰਮਰ ਉਪਰ ਚੜ੍ਹਿਆ ਤਾਂ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਿਆ ਅਤੇ ਉਸ ਦਾ ਪਿਤਾ ਹੇਠਾਂ ਡਿੱਗ ਗਿਆ। ਨਤੀਜੇ ਵੱਜੋਂ ਗੁਰਮੁਖ ਸਿੰਘ ਦੇ ਸਿਰ ਵਿੱਚ ਸੱਟ ਲੱਗੀ, ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ ਉੱਥੇ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰ ਮੈਂਬਰਾਂ ਨੇ ਦੁਕਾਨਦਾਰ ਖਿਲਾਫ਼ ਰੋਸ ਜਤਾਉਂਦਿਆਂ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਪ੍ਰਾਈਵੇਟ ਬਿਜਲੀ ਦਾ ਕੰਮ ਕਰਨ ਵਾਲਾ ਗੁਰਮੁੱਖ ਸਿੰਘ: ਉੱਥੇ ਹੀ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਪ੍ਰਾਈਵੇਟ ਬਿਜਲੀ ਦਾ ਕੰਮ ਕਰਨ ਵਾਲਾ ਗੁਰਮੁੱਖ ਸਿੰਘ, ਜਿਸ ਦੀ ਟਰਾਂਸਫਾਰਮਰ 'ਤੇ ਚੜਨ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਅਤੇ ਮੌਕੇ 'ਤੇ ਆਪਣੇ ਪੁਲਿਸ ਅਧਿਕਾਰੀ ਭੇਜੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਜੋ ਵੀ ਮੁਲਜ਼ਮ ਹੋਵੇਗਾ, ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
- ਪੰਜਾਬ ਵੱਲੋਂ ਬਕਾਇਆ ਵਸੂਲੀ ਲਈ ਯਕਮੁਸ਼ਤ ਨਿਪਟਾਰਾ ਯੋਜਨਾ ਲਈ ਆਖਰੀ ਮਿਤੀ ਵਿੱਚ 16 ਅਗਸਤ ਤੱਕ ਵਾਧਾ: ਚੀਮਾ - one time settlement scheme
- ਅੰਤਰ ਜਾਤੀ ਵਿਆਹ ਕਾਰਨ ਵਾਪਰੀ ਦਿਲ ਦਹਿਲਾਉਣ ਵਾਲੀ ਵਾਰਦਾਤ, ਪੂਰਾ ਪਰਿਵਾਰ ਖੂਨ ਨਾਲ ਲੱਥਪੱਥ - Inter caste marriage controversy
- Watch Video: ਸੰਸਦ ਮੈਂਬਰ ਮੀਤ ਹੇਅਰ ਨੇ ਲੋਕ ਸਭਾ 'ਚ ਆਪਣ ਪਹਿਲੇ ਭਾਸ਼ਣ ਦੌਰਾਨ ਚੁੱਕਿਆ ਪੇਂਡੂ ਵਿਕਾਸ ਫੰਡ ਦਾ ਮੁੱਦਾ - MP MEET HAYER IN PARLIAMENT