ਅੰਮ੍ਰਿਤਸਰ: ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕੇ ਵਿੱਖੇ ਆਨੰਦ ਪਾਰਕ ਵਿੱਚ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਯਾਦਗਾਰ ਬਣਾਈ ਗਈ ਸੀ। ਇਹ ਯਾਦਗਾਰ 2021 ਵਿੱਚ, ਜਲ੍ਹਿਆਂਵਾਲੇ ਬਾਗ ਸ਼ਹੀਦਾਂ ਦੀ ਯਾਦਗਾਰ ਬਣਾਈ ਗਈ ਸੀ। ਪਾਰਕ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਿਆਰ ਕਰਵਾਈ ਗਈ ਸੀ। ਇਸ ਸਮੇਂ ਇਸ ਪਾਰਕ ਅਤੇ ਜਲ੍ਹਿਆਂਵਾਲੇ ਬਾਗ਼ ਦੇ ਸ਼ਹੀਦਾਂ ਦੀ ਯਾਦਗਾਰ ਦੇ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ। ਇਸ ਥਾਂ 'ਤੇ ਚੋਰਾਂ ਵੱਲੋਂ ਬੜੀ ਵਧਿਆ ਅਤੇ ਮਹਿੰਗੀ ਲਾਈਟਾਂ ਚੋਰੀ ਕਰ ਲਇਆ ਗਈਆ ਹਨ।
ਦੇਖੋ ਪੰਜਾਬ ਸਰਕਾਰ ਦੀ ਨਲਾਇਕੀ, ਜਲ੍ਹਿਆਂਵਾਲਾ ਬਾਗ਼ ਸ਼ਹੀਦਾਂ ਦੀ ਯਾਦਗਾਰ ਪਾਰਕ ਦੇ ਹਾਲਾਤ ਬਦ ਤੋਂ ਬਦਤਰ - Jallianwala Bagh Martyrs Memorial - JALLIANWALA BAGH MARTYRS MEMORIAL
Jallianwala Bagh Martyrs Memorial: ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕੇ ਵਿਖੇ ਆਨੰਦ ਪਾਰਕ ਵਿੱਚ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਯਾਦਗਾਰ ਬਣਾਈ ਗਈ ਸੀ। ਇਸ ਪਾਰਕ ਅਤੇ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਦੀ ਯਾਦਗਾਰ ਦੇ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ। ਪੜ੍ਹੋ ਪੂਰੀ ਖਬਰ...
Published : Jun 30, 2024, 8:46 PM IST
ਸ਼ਹੀਦਾਂ ਦੀ ਯਾਦਗਾਰ: ਇਸ ਥਾਂ ਦੇ ਹਾਲਾਤ ਬਹੁਤ ਹੀ ਮਾੜੇ ਹਨ। ਥਾਂ-ਥਾਂ 'ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਤੁਸੀਂ ਵੇਖ ਸਕਦੇ ਹੋ ਕਿ ਪਾਰਕ ਅੰਦਰ ਸੀਵਰੇਜ਼ ਦਾ ਪਾਣੀ ਲੀਕ ਹੋ ਰਿਹਾ ਹੈ। ਲੋਕ ਇੱਥੇ ਸੈਰ ਕਰਨ ਵੀ ਆਉਦੇ ਹਨ ਪਰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਸ ਸ਼ਹੀਦੀ ਯਾਦਗਾਰ ਵੱਲ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਸ਼ਹੀਦੀ ਯਾਦਗਾਰ 'ਤੇ ਸਾਢੇ 300 ਕਰੋੜ ਰੁਪਏ ਦੀ ਲਾਗਤ ਉਸ ਸਮੇਂ ਆਈ ਸੀ। ਜਾਣਕਾਰੀ ਮੁਤਾਬਕ ਦੱਸ ਦਈਏ ਕਿ 492 ਦੇ ਕਰੀਬ ਸ਼ਹੀਦਾਂ ਦੀ ਯਾਦਗਾਰ ਇੱਥੇ ਬਣਾਈ ਗਈ ਸੀ। ਉਸ ਥਾਂ ਦੇ ਹਾਲਾਤ ਵੀ ਬਹੁਤ ਮਾੜੇ ਹਨ। ਜਿਹੜੇ ਪੰਜ ਪਿੱਲਰ ਬਨਾਏ ਗਏ ਸਨ ਉਨ੍ਹਾਂ ਉੱਤੇ ਪਿੱਪਲ, ਬੋਹੜ ਉੱਘਣੇ ਸ਼ੁਰੂ ਹੋ ਗਏ ਹਨ।
ਸ਼ਹੀਦਾਂ ਦੀਆਂ ਯਾਦਗਾਰਾਂ ਵੱਲ ਧਿਆਨ: ਸ਼ਹੀਦਾਂ ਦੀ ਇਹ ਯਾਦਗਾਰ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੀ ਹੈ। ਲੋੜ ਹੈ ਪ੍ਰਸ਼ਾਸਨ ਅਤੇ ਸਰਕਾਰਾਂ ਨੂੰ ਇਨ੍ਹਾਂ ਸ਼ਹੀਦਾਂ ਦੀਆਂ ਯਾਦਗਾਰਾਂ ਵੱਲ ਧਿਆਨ ਦੇਣ ਦੀ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੀ ਨਵੀਂ ਪੀੜੀ ਨੂੰ ਸਾਡੇ ਸ਼ਹੀਦਾਂ ਦੇ ਬਾਰੇ ਪਤਾ ਹੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਸ਼ਹੀਦਾਂ ਦੇ ਨਾਂ 'ਤੇ ਵੋਟਾਂ ਬਟੋਰਦੀਆਂ ਹਨ, ਸੱਤਾ ਵੀ ਜਾਂਦੀਆਂ ਹਨ ਅਤੇ ਜਦੋਂ 26 ਜਨਵਰੀ ਜਾਂ 15 ਅਗਸਤ ਹੋਵੇ। ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਯਾਦ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਫਿਰ ਇਨ੍ਹਾਂ ਪਰਿਵਾਰਾਂ ਨੂੰ ਭੁਲਾ ਦਿੱਤਾ ਜਾਂਦਾ ਹੈ ਅਤੇ ਸਿਰ 'ਤੇ ਸਿਰਫ ਅਖ਼ਬਾਰਾਂ ਦੇ ਵਿੱਚ ਫੋਟੋ ਲਗਾਉਣ ਦੀ ਖਾਤਰ ਇਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਸਾਨੂੰ ਲੋੜ ਹੈ ਇਨ੍ਹਾਂ ਸ਼ਹੀਦਾਂ ਵੱਲ ਧਿਆਨ ਦੇਣ ਦੀ 'ਤੇ ਸ਼ਹੀਦੀ ਦਾ ਸਰਮਾਇਆ ਸਨ। ਜਿਨ੍ਹਾਂ ਨੇ ਆਪਣੀ ਜਾਨ ਕੁਰਬਾਨ ਕਰਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਹੈ।
- ਹੁਣ ਅੰਮ੍ਰਿਤਪਾਲ ਦੇ ਸਾਥੀ ਇੱਕ ਇੱਕ ਕਰਕੇ ਉਤਰੇ ਚੋਣ ਦੰਗਲ 'ਚ, ਵੇਖੋ ਅਦਾਕਾਰ ਦਲਜੀਤ ਕਲਸੀ ਕਿੱਥੋ ਚੋਣ ਲੜਨਗੇ? - daljit kalsi
- ਅੱਜ ਤੋਂ ਨਹੀਂ ਵਸੂਲੇ ਜਾਣਗੇ ਟੋਲ, ਹੁਣ ਲੋਕ ਇਸ ਰੂਟ 'ਤੇ ਮੁਫਤ ਕਰਨਗੇ ਸਫ਼ਰ - ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ - Ladowal Toll Plaza of Ludhiana
- ਅੰਮ੍ਰਿਤਪਾਲ ਸਿੰਘ ਨੂੰ ਲੈਕੇ SGPC ਨੇ ਸੂਬਾ ਤੇ ਕੇਂਦਰ ਸਰਕਾਰ ਖਿਲਾਫ਼ ਸਾਜਿਸ਼ ਦੇ ਲਾਏ ਦੋਸ਼, ਕਿਹਾ 'ਜਲਦੀ ਚੁਕਵਾਈ ਜਾਵੇ MP ਵਜੋਂ ਸਹੁੰ' - SGPC ON Amritpal Singh SWORN