ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ। ਦਰਅਸਲ ਪੁਲਿਸ ਨੇ ਆਰਮੀ ਦੀ ਵਰਦੀ ਪਾ ਕੇ ਘੁੰਮ ਰਹੇ ਇੱਕ ਸ਼ੱਕੀ ਨੂੰ ਕਾਬੂ ਕੀਤਾ ਹੈ। ਇਸ ਮੌਕੇ ਪੁਲਿਸ ਅਧਿਕਾਰੀ ਡੀਸੀਪੀ ਵੀ ਪ੍ਰਗਿਆ ਜੈਨ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਉਨ੍ਹਾਂ ਨੂੰ ਸੂਚਨਾ ਮਿਲੇ ਕਿ ਇੱਕ ਵਿਅਕਤੀ ਆਰਮੀ ਦੀ ਵਰਦੀ ਪਾ ਕੇ ਹਾਲ ਬਜ਼ਾਰ ਵਿੱਚ ਘੁੰਮ ਰਿਹਾ ਹੈ।
ਅੰਮ੍ਰਿਤਸਰ ਪੁਲਿਸ ਨੇ ਆਰਮੀ ਦੀ ਵਰਦੀ ਪਾਈ ਘੁੰਮ ਰਹੇ ਸ਼ੱਕੀ ਨੂੰ ਕੀਤਾ ਗ੍ਰਿਫ਼ਤਾਰ, ਮੁਲਜ਼ਮ ਕੋਲੋਂ ਮਿਲਿਆ ਪਿੰਡ ਚੀਕਣਾ ਦੇ ਨੌਜਵਾਨ ਦਾ ਫਰਜ਼ੀ ਅਧਾਰ ਕਾਰਡ - Amritsar police
ਅੰਮ੍ਰਿਤਸਰ ਵਿੱਚ ਪੁਲਿਸ ਨੇ ਆਰਮੀ ਨਾਲ ਜੁਆਇੰਟ ਆਪ੍ਰੇਸ਼ਨ ਕਰਦਿਆਂ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਆਰਮੀ ਦੀ ਵਰਦੀ ਪਾਕੇ ਘੁੰਮ ਰਿਹਾ ਸੀ ਅਤੇ ਬੈਗ ਵਿੱਚ ਵੀ ਵੱਡੇ ਰੈਂਕ ਦੀਆਂ ਵਰਦੀਆਂ ਲੁਕਾ ਕੇ ਲਿਜਾ ਰਿਹਾ ਸੀ। ਪੁਲਿਸ ਨੇ ਮੁਲਜ਼ਮ ਕੋਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਚੀਕਣਾ ਦੇ ਇੱਕ ਨੌਜਵਾਨ ਦਾ ਫਰਜ਼ੀ ਅਧਾਰ ਕਾਰਡ ਵੀ ਬਰਾਮਦ ਕੀਤਾ ਹੈ।
Published : Mar 12, 2024, 8:31 AM IST
|Updated : Mar 12, 2024, 8:36 AM IST
ਜੁਆਇੰਟ ਆਪ੍ਰੇਸ਼ਨ ਦੌਰਾਨ ਮੁਲਜ਼ਮ ਕਾਬੂ: ਸੂਚਨਾ ਮਿਲਣ ਤੋਂ ਬਾਅਦ ਥਾਣਾ ਡੀ ਡਿਵੀਜ਼ਨ ਦੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਆਰਮੀ ਦੇ ਨਾਲ ਸੰਪਰਕ ਕਰਕੇ ਇੱਕ ਜੁਆਇੰਟ ਅਪ੍ਰੇਸ਼ਨ ਕੀਤਾ, ਜਿਸ ਦੇ ਤਹਿਤ ਇਸ ਵਿਅਕਤੀ ਨੂੰ ਕਾਬੂ ਕੀਤਾ ਗਿਆ। ਉਹਨਾਂ ਕਿਹਾ ਕਿ ਜਦੋਂ ਇਸ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਤਾਂ ਇਸ ਕੋਲੋਂ ਇੱਕ ਬੈਕ ਵੀ ਬਰਾਮਦ ਹੋਇਆ, ਜਿਸ ਵਿੱਚ ਹੋਰ ਵੀ ਆਰਮੀ ਦੀਆਂ ਵਰਦੀਆਂ ਸਨ ਅਤੇ ਮੇਜਰ ਰੈਂਕ ਤੱਕ ਦੇ ਅਧਿਕਾਰੀ ਦੀਆਂ ਵਰਦੀਆਂ ਪਾ ਕੇ ਇਹ ਸ਼ਖ਼ਸ ਬਾਜ਼ਾਰ ਵਿੱਚ ਘੁੰਮ ਰਿਹਾ ਸੀ।
- ਕਪੂਰਥਲਾ ਪੁਲਿਸ ਨੇ ਪਿੰਡ 'ਚ ਵਾਪਰੇ ਕਿਸਾਨ ਦੇ ਕਤਲ ਮਾਮਲੇ ਨੂੰ ਸੁਲਝਾਇਆ, ਇੱਕ ਔਰਤ ਅਤੇ ਨਾਬਾਲਗ ਸਮੇਤ ਕੁੱਲ 6 ਮੁਲਜ਼ਮ ਗ੍ਰਿਫਤਾਰ
- 300 ਤੋਂ ਵੱਧ ਝੋਨੇ ਦੀਆਂ ਕਿਸਮਾਂ ਦੇਣ ਵਾਲੇ ਡਾਕਟਰ ਖੁਸ਼ ਨੇ ਐੱਮਐੱਸਪੀ ਬਾਰੇ ਦਿੱਤੇ ਵਿਚਾਰ, ਕਿਹਾ- ਇਨ੍ਹਾਂ ਫਸਲਾਂ ਉੱਤੇ ਵੀ ਦੇਣੀ ਪਵੇਗੀ ਐੱਮਐੱਸਪੀ
- ਸ੍ਰੀ ਦਰਬਾਰ ਸਾਹਿਬ ਪਹੁੰਚੇ ਐਮਪੀ ਰਵਨੀਤ ਬਿੱਟੂ; ਸਰਬੱਤ ਦੇ ਭਲੇ ਦੀ ਕੀਤੀ ਅਰਦਾਸ, ਸੂਬਾ ਸਰਕਾਰ 'ਤੇ ਵੀ ਸਾਧਿਆ ਨਿਸ਼ਾਨਾ
ਸ੍ਰੀ ਅਨੰਦਪੁਰ ਸਾਹਿਬ ਦੇ ਨੌਜਵਾਨ ਦਾ ਮੁਲਜ਼ਮ ਕੋਲੋਂ ਮਿਲਿਆ ਅਧਾਰ ਕਾਰਡ: ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦਾ ਵਰਦੀ ਪਾ ਕੇ ਘੁੰਮਣ ਦਾ ਮਕਸਦ ਕੀ ਸੀ ਇਹ ਜਾਂਚ ਦਾ ਵਿਸ਼ਾ ਹੈ, ਜਿਸ ਦੀ ਪੁਲਿਸ ਵੱਲੋਂ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦੇ ਨੈਸ਼ਨਲ ਜਾਂ ਇੰਟਰਨੈਸ਼ਨਲ ਕਿਸੇ ਦੇਸ਼ ਵਿਰੋਧੀ ਤੱਤ ਨਾਲ ਸੰਬੰਧ ਹੈ ਜਾਂ ਨਹੀਂ ਇਸ ਦੇ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਮੁਤਾਬਿਕ ਮੁੱਢਲੀ ਜਾਂਚ ਦੌਰਾਨ ਅਧਾਰ ਕਾਰਡ ਬਰਾਮਦ ਹੋਇਆ, ਜਿਸ ਤੋਂ ਮੁਲਜ਼ਮ ਦੀ ਪਹਿਚਾਣ ਹੋਈ ਹੈ ਅਤੇ ਇਹ ਮੁਲਜ਼ਮ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਚੀਕਣਾ ਦਾ ਰਹਿਣ ਵਾਲਾ ਹੈ ਜੋ ਜੰਮੂ ਕਸ਼ਮੀਰ ਦੇ ਵਿੱਚ ਕੰਮ ਕਰਦਾ ਸੀ। ਇਸ ਦੀ ਉਮਰ 30 ਸਾਲ ਦੇ ਕਰੀਬ ਹੈ ਪਰ ਦੂਜੇ ਪਾਸੇ ਪਿੰਡ ਚੀਕਣਾ ਤੋਂ ਅੰਮ੍ਰਿਤਸਰ ਪਹੁੰਚੇ ਪਰਿਵਾਰ ਅਤੇ ਸਰਪੰਚ ਨੇ ਦੱਸਿਆ ਕਿ ਜੋ ਮੁਲਜ਼ਮ ਫੜ੍ਹਿਆ ਗਿਆ ਹੈ ਉਹ ਉਨ੍ਹਾਂ ਦੇ ਪਿੰਡ ਦਾ ਵਸਨੀਕ ਨਹੀਂ ਹੈ। ਦਰਅਸਲ ਕਾਬੂ ਕੀਤਾ ਗਿਆ ਮੁਲਜ਼ਮ ਨੇਪਾਲੀ ਹੈ ਅਤੇ ਉਸ ਨੇ ਪਿੰਡ ਚੀਕਣਾ ਦੇ ਨੌਜਵਾਨ ਨਾਲ ਜੇਸੀਬੀ ਮਸ਼ੀਨ ਉੱਤੇ ਕੰਮ ਕਰਦਿਆਂ ਅਧਾਰ ਕਾਰਡ ਚੋਰੀ ਕੀਤਾ ਸੀ ਅਤੇ ਹੁਣ ਜਦੋਂ ਮੁਲਜ਼ਮ ਫੜ੍ਹਿਆ ਗਿਆ ਤਾਂ ਸਾਰੀ ਗੱਲ ਸਪੱਸ਼ਟ ਹੋ ਸਕੀ ਹੈ।