ਪੰਜਾਬ

punjab

ETV Bharat / state

26 ਜਨਵਰੀ ਨੂੰ ਹੀ ਹੋ ਗਿਆ ਵੱਡਾ ਕਾਂਡ, ਸੱਤਵੇਂ ਆਸਮਾਨ 'ਤੇ ਦਲਿਤ ਭਾਈਚਾਰੇ ਦਾ ਗੁੱਸਾ - DR BHIMRAO AMBEDKAR

ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਡਾ.ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਤੋੜਣ ਦੀ ਕੋਸ਼ਿਸ਼

DR BHIMRAO AMBEDKAR
26 ਜਨਵਰੀ ਨੂੰ ਹੀ ਹੋ ਗਿਆ ਵੱਡਾ ਕਾਂਡ (ETV Bharat)

By ETV Bharat Punjabi Team

Published : Jan 26, 2025, 8:04 PM IST

ਅੰਮ੍ਰਿਤਸਰ: ਇੱਕ ਪਾਸੇ ਤਾਂ ਪੂਰੇ ਦੇਸ਼ 'ਚ ਧੂਮ-ਧਾਮ ਨਾਲ ਗਣਤੰਤਰ ਦਿਹਾੜਾ ਮਨਾਇਆ ਗਿਆ ਤਾਂ ਦੂਜੇ ਪਾਸੇ ਡਾ. ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਇਹ ਮਾਮਲਾ ਅੰਮ੍ਰਿਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ। ਦਰਅਸਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਡਾ.ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਬਣਾਈ ਗਈ ਹੈ। ਜਿਸ ਨੂੰ ਇੱਕ ਸ਼ਰਾਰਤੀ ਵੱਲੋਂ ਤੋੜਣ ਦੀ ਕੋਸ਼ਿਸ਼ ਕੀਤੀ ਗਈ।

ਲੋਕਾਂ ਦਾ ਗੁੱਸਾ ਸੱਤਵੇਂ ਆਸਮਾਨ 'ਤੇ

ਕਾਬਲੇਜ਼ਿਕਰ ਹੈ ਕਿ ਇੱਕ ਸ਼ਖ਼ਸ ਪੌੜੀ ਲਗਾ ਮੂਰਤੀ ਉੱਪਰ ਚੜ ਗਿਆ ਫਿਰ ਹਥੌੜੀ ਨਾਲ ਮੂਰਤੀ ਨੂੰ ਤੋੜਣ ਲੱਗਾ। ਇਸ ਤੋਂ ਪਹਿਲਾ ਕਿ ਮੂਰਤੀ ਨੂੰ ਕੋਈ ਨੁਕਸਾਨ ਹੁੰਦਾ ਤਾਂ ਲੋਕਾਂ ਨੇ ਰੋਲਾ ਪਾ ਦਿੱਤਾ ਪਰ ਇਸ ਘਟਨਾ ਦੇ ਨਾਲ ਲੋਕਾਂ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਪਹੁੰਚ ਗਿਆ। ਹਲਾਂਕਿ ਸ਼ਰਾਰਤੀ ਅਨਸਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇਸ ਘਟਨਾ ਤੋਂ ਬਾਅਦ ਦਲਿਤ ਭਾਈਚਾਰੇ ਵੱਲੋਂ ਰੋਸ ਜਤਾਇਆ ਜਾ ਰਿਹਾ। ਉਸ ਸ਼ਰਾਰਤੀ ਅਨਸਾਰ ਨੇ ਅੰਬੇਡਕਰ ਦੇ ਅੱਗੇ ਸੰਵਿਧਾਨ ਬਣਾਇਆ ਹੋਇਆ ਹੈ ਉਸਨੂੰ ਅੱਗ ਲਗਾ ਦਿੱਤੀ।

26 ਜਨਵਰੀ ਨੂੰ ਹੀ ਹੋ ਗਿਆ ਵੱਡਾ ਕਾਂਡ (ETV Bharat)

ਪੁਲਿਸ ਲੋਕਾਂ ਦਾ ਗੁੱਸਾ ਸ਼ਾਤ ਕਰਨ 'ਤੇ ਲੱਗੀ

ਇਸ ਮੰਦਭਾਗੀ ਘਟਨਾ ਤੋਂ ਬਾਅਦ ਪੁਲਿਸ ਦਲਿਤ ਭਾਈਚਾਰੇ ਦਾ ਗੁੱਸਾ ਸ਼ਾਂਤ ਕਰਨ 'ਤੇ ਲੱਗੀ ਹੋਈ ਹੈ ਪਰ ਫਿਰ ਵੀ ਮੁਲਜ਼ਮ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਪੁੱਛ ਪੜਤਾਲ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਹ ਸ਼ਖ਼ਸ ਕੌਣ ਹੈ? ਇਸ ਨੇ ਕਿਉਂ ਬਾਬਾ ਸਾਹਿਬ ਦੀ ਮੂਰਤੀ ਨੂੰ ਤੋੜਣ ਦੀ ਕੋਸ਼ਿਸ਼ ਕੀਤੀ। ਕੀ ਇਹ ਕੋਈ ਸਾਜ਼ਿਸ਼ ਸੀ ਜਾਂ ਕੁਝ ਹੋਰ? ਪੁਲਿਸ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ।

ABOUT THE AUTHOR

...view details