ਅੰਮ੍ਰਿਤਸਰ :ਬੀਤੇ ਕਈ ਦਿਨਾਂ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਅਕਾਲੀ ਦਲ ਦੇ ਸਾਬਕਾ ਆਗੂ ਵਿਰਸਾ ਸਿੰਘ ਵਲਟੋਹਾ ਵਿਚਾਲੇ ਹੋਈ ਬਹਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਆਸਤ ਭਖੀ ਹੋਈ ਹੈ ਇਕ ਦੂਜੇ ਉੱਤੇ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ। ਜਿਥੇ ਗਿਆਨੀ ਹਰਪ੍ਰੀਤ ਸਿੰਘ ਦੀ ਨਿਜੀ ਜ਼ਿੰਦਗੀ ਉੱਤੇ ਵੀ ਇਲ੍ਜ਼ਾਮਬਾਜ਼ੀਆਂ ਹੋ ਰਹੀਆਂ ਹਨ ਅਤੇ ਉਹਨਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਉਥੇ ਹੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦਾ ਸਮਰਥਨ ਕੀਤਾ ਜਾ ਰਿਹਾ ਹੈ।
ਗਿਆਨੀ ਹਰਪ੍ਰੀਤ ਸਿੰਘ ਦੇ ਹੱਕ 'ਚ ਆਏ ਅੰਮ੍ਰਿਤਪਾਲ ਸਿੰਘ ਦੇ ਪਿਤਾ (Etv Bharat (ਪੱਤਰਕਾਰ, ਅੰਮ੍ਰਿਤਸਰ)) ਗਿਆਨੀ ਹਰਪ੍ਰੀਤ ਸਿੰਘ ਨੂੰ ਦਬਾਉਣ ਦੀ ਕੋਸ਼ਿਸ਼
ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਤੇ ਨਤਮਸਤਕ ਹੋਣ ਮਗਰੋਂ ਸੁਝਾਅ ਬਾਕਸ ਵਿੱਚ ਉਹਨਾਂ ਨੇ ਆਪਣੇ ਸੁਝਾਅ ਪਾਏ ਅਤੇ ਮੀਡੀਆ ਨਾਲ ਗੱਲ ਬਾਤ ਦੌਰਾਨ ਆਪਣੀ ਪ੍ਰਤੀਕ੍ਰਿਆ ਦਿੱਤੀ। ਉਹਨਾਂ ਕਿਹਾ ਕਿ ਜੋ ਗਿਆਨੀ ਹਰਪ੍ਰੀਤ ਸਿੰਘ ਨਾਲ ਵਤੀਰਾ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਗਲਤ ਹੈ ਅਤੇ ਉਹਨਾਂ ਦਾ ਸਿਰਫ ਤੇ ਸਿਰਫ ਸਿਆਸੀ ਘਾਣ ਕੀਤਾ ਜਾ ਰਿਹਾ ਹੈ। ਉਥੇ ਹੀ ਅੱਗੇ ਬੋਲਦੇ ਹੋਣ ਉਹਨਾਂ ਕਿਹਾ ਕਿ 'ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਉੱਤੇ ਸਖਤੀ ਨਾਲ ਪੇਸ਼ ਆਏ ਜਿਸ ਕਰਕੇ ਹੁਣ ਉਹਨਾਂ ਦੇ ਮਾਮਲੇ 'ਚ ਉਹਨਾਂ ਨੂੰ ਸਿਰਫ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦਾ ਇਕ ਹੀ ਹਲ ਮਿਲਿਆ ਹੈ ਕਿਰਦਾਰਕੁਸ਼ੀ ਕਰਨਾ।'
ਅਕਾਲੀ ਦਲ 'ਤੇ ਸਾਧੇ ਨਿਸ਼ਾਨੇ (Etv Bharat (ਪੱਤਰਕਾਰ, ਅੰਮ੍ਰਿਤਸਰ)) 'ਪ੍ਰਧਾਨ ਧਾਮੀ ਦੇਵੇ ਅਸਤੀਫਾ'
ਉਥੇ ਹੀ ਅਕਾਲੀ ਦਲ 'ਤੇ ਨਿਸ਼ਾਨਾ ਸਾਧਦੇ ਹੋਏ ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ 'ਚ ਤਾਂ ਅਕਾਲੀ ਦਲ ਕਾਰਵਾਈ ਦੀ ਮੰਗ ਕਰ ਰਿਹਾ ਹੈ ਪਰ ਅਕਾਲੀ ਦਲ ਦੇ ਪ੍ਰਧਾਨ ਧਾਮੀ ਵੱਲੋਂ ਜੋ ਬੀਬੀ ਜਗੀਰ ਕੌਰ ਉੱਤੇ ਟਿੱਪਣੀਆਂ ਕੀਤੀਆਂ ਗਈਆਂ ਹੈ ਉਸ ਲਈ ਕੀ ਕਾਰਵਾਈ ਕੀਤੀ ਹੈ? ਤਰਸੇਮ ਸਿੰਘ ਨੇ ਕਿਹਾ ਕਿ ਇਸ ਸਾਰੇ ਮਾਮਲੇ 'ਚ ਸਭ ਤੋਂ ਪਹਿਲਾਂ ਐਡਵੋਿਕੇਟ ਧਾਮੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਹਨਾਂ ਨੇ ਅਕਾਲੀ ਦਲ ਦੇ ਉੱਚੇ ਅਹੁਦੇ ਦੀ ਵੀ ਪਰਵਾਹ ਨਹੀਂ ਕੀਤੀ ਅਤੇ ਇਕ ਮਹਿਲਾ ਲਈ ਅਜਿਹੇ ਬੋਲ ਬੋਲੇ ਹਨ।
ਨਰਾਇਣ ਸਿੰਘ ਚੌੜਾ ਦਾ ਪੂਰਿਆ ਪੱਖ
ਜ਼ਿਕਰਯੋਗ ਹੈ ਕਿ ਇਸ ਮੌਕੇ ਤਰਸੇਮ ਸਿੰਘ ਨਰਾਇਣ ਸਿੰਘ ਚੌੜਾ ਦਾ ਵੀ ਸਮਰਥਣ ਕਰਦੇ ਹੋਏ ਨਜ਼ਰ ਆਏ। ਉਹਨਾਂ ਕਿਹਾ ਕਿ ਚੌੜਾ ਉਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਨੇ ਆਪਣੀ ਭਾਵਨਾਂ ਵਿਅਕਤ ਕੀਤੀ ਪਰ ਜਿਸ ਅਕਾਲੀ ਦਲ ਨੇ ਗੁਰੂ ਸਾਹਿਬਾਨਾਂ ਦੀਆਂ ਬੇਅਦਬੀਆਂ ਕੀਤੀਆਂ, ਗੁਰੂ ਦੇ ਸਿੰਘਾਂ ਦੇ ਕਤਲ ਕਬੂਲੇੇ ਉਹਨਾਂ ਨੁੰ ਮਹਿਜ਼ 10 ਦਿਨ ਦੀ ਸੇਵਾ ਲਾਈ,ਇਹ ਕਿਹੋ ਜਿਹਾ ਇਨਸਾਫ ਹੈ। ਕੌਮ ਇਸ ਨੂੰ ਕਬੂਲ ਨਹੀਂ ਕਰਦੀ ਜੇਕਰ ਨਰਾਇਣ ਸਿੰਘ ਚੌੜਾ ਨੂੰ ਪੰਥ ਚੋਂ ਸ਼ੇਕਨ ਦੀ ਮੰਗ ਹੈ ਤਾਂ ਅਕਾਲੀ ਦਲ ਦੇ ਦੋਸ਼ੀ ਆਗੂਆਂ ਨੂੰ ਵੀ ਪੰਥ 'ਚੋਂ ਛੇਕਿਆ ਜਾਵੇ।