ਪੰਜਾਬ

punjab

ਸ਼੍ਰੋਮਣੀ ਅਕਾਲੀ ਦਲ ਦਾ ਬਸਪਾ ਨੂੰ ਸਮਰਥਨ ਦੇਣਾ ਬੜੇ ਦੁੱਖ ਦੀ ਗੱਲ : ਪਰਮਿੰਦਰ ਢੀਂਡਸਾ - Jalandhar Elections

By ETV Bharat Punjabi Team

Published : Jul 1, 2024, 9:49 AM IST

Dhindsa Statement On Akali Dal Crisis: ਲੋਕ ਸਭਾ 2024 ਦੀਆਂ ਚੋਣਾਂ ਦੇ ਵਿੱਚ ਸੰਗਰੂਰ ਨੂੰ ਲੈ ਕੇ ਵੱਡਾ ਫੇਰ ਬਦਲ ਕੀਤਾ ਗਿਆ। ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਦੀ ਹਾਰ ਵੇਖਦਿਆਂ ਹੋਇਆਂ ਪਾਰਟੀ ਦੇ ਵਿੱਚ ਬਗਾਵਤ ਵੇਖਣ ਨੂੰ ਮਿਲ ਰਹੀ ਹੈ। ਪੜ੍ਹੋ ਪੂਰੀ ਖਬਰ...

Jalandhar Elections Parminder Dhindsa Sangrur
ਸ਼੍ਰੋਮਣੀ ਅਕਾਲੀ ਦਲ ਦਾ ਬਸਪਾ ਨੂੰ ਸਮਰਥਨ ਦੇਣਾ ਬੜੇ ਦੁੱਖ ਦੀ ਗੱਲ (Etv Bharat Sangrur)

ਸ਼੍ਰੋਮਣੀ ਅਕਾਲੀ ਦਲ ਦਾ ਬਸਪਾ ਨੂੰ ਸਮਰਥਨ ਦੇਣਾ ਬੜੇ ਦੁੱਖ ਦੀ ਗੱਲ (Etv Bharat Sangrur)

ਸੰਗਰੂਰ: ਲੋਕ ਸਭਾ 2024 ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਦੀ ਹਾਰ ਵੇਖਦਿਆਂ ਹੋਇਆਂ ਪਾਰਟੀ ਦੇ ਵਿੱਚ ਬਗਾਵਤ ਵੇਖਣ ਨੂੰ ਮਿਲ ਰਹੀ ਹੈ। ਲੋਕ ਸਭਾ 2024 ਦੀਆਂ ਚੋਣਾਂ ਦੇ ਵਿੱਚ ਸੰਗਰੂਰ ਨੂੰ ਲੈ ਕੇ ਵੱਡਾ ਫੇਰ ਬਦਲ ਕੀਤਾ ਗਿਆ, ਕਿਉਂਕਿ ਤੁਹਾਨੂੰ ਦੱਸਣਾ ਚਾਹਾਂਗੇ ਪਰਮਿੰਦਰ ਸਿੰਘ ਢੀਂਡਸਾ ਨੂੰ ਇਥੋਂ ਉਮੀਦਵਾਰ ਘੋਸ਼ਿਤ ਕਰਨ ਦੀ ਬਜਾਏ ਉਨ੍ਹਾਂ ਦੀ ਜਗ੍ਹਾ 'ਤੇ ਇਕਬਾਲਜੀਤ ਸਿੰਘ ਝੁੰਦਾ ਨੂੰ ਟਿਕਟ ਦਿੱਤੀ ਗਈ ਸੀ। ਉਨ੍ਹਾਂ ਦੀ ਹਾਰ ਨੂੰ ਵੇਖਦੇ ਹੋਏ ਕਿਤੇ ਨਾ ਕਿਤੇ ਅਕਾਲੀ ਦਲ ਦੇ ਵਿੱਚ ਬਗਾਵਤ ਵੇਖਣ ਨੂੰ ਮਿਲ ਰਹੀ ਸੀ।

ਪਾਰਟੀ ਵਰਕਰਾਂ ਦਾ ਗੁੱਸਾ ਸੱਤਵੇਂ ਅਸਮਾਨ 'ਚ: ਲੋਕ ਸਭਾ 2024 ਦੀਆਂ ਚੋਣਾਂ ਦੇ ਵਿੱਚ ਢੀਂਡਸਾ ਪਰਿਵਾਰ ਨੇ ਵੀ ਪਾਰਟੀ ਦੀ ਸਪੋਰਟ ਕਿਤੇ ਬਗੈਰ ਆਪਣੇ ਘਰਾਂ ਦੇ ਵਿੱਚ ਹੀ ਬੈਠੇ ਨਜ਼ਰ ਆਏ ਸਨ। ਅਜੇ ਉਹ ਮਸਲਾ ਠੰਡਾ ਨਹੀਂ ਪਿਆ ਸੀ ਤਾਂ ਹੁਣ ਇੱਕ ਤਾਜ਼ਾ ਮਸਲਾ ਜਲੰਧਰ ਦੀਆਂ ਚੋਣਾਂ ਨੂੰ ਲੈ ਕੇ ਇੱਕ ਵਾਰ ਫਿਰ ਪਾਰਟੀ ਵਰਕਰਾਂ ਦਾ ਗੁੱਸਾ ਸੱਤਵੇਂ ਅਸਮਾਨ ਦੇ ਵਿੱਚ ਹੈ। ਕਿਤੇ ਨਾ ਕਿਤੇ ਪਾਰਟੀ ਦੇ ਉੱਚ ਲੀਡਰ ਦੇ ਵਿੱਚ ਬਗਾਵਤ ਵੇਖਣ ਨੂੰ ਮਿਲ ਰਹੀ ਹੈ। ਅੱਜ ਲਹਿਰਾ ਗਾਗਾ ਦੇ ਵਿੱਚ ਪਰਮਿੰਦਰ ਢੀਂਡਸਾ ਕਿਸੇ ਨਿੱਜੀ ਪ੍ਰੋਗਰਾਮ ਦੇ ਉੱਤੇ ਗਏ ਸਨ। ਉੱਥੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਜਿਹੜਾ ਪਾਰਟੀ ਦਾ ਪ੍ਰਧਾਨ ਆਪਣੀ ਹੀ ਪਾਰਟੀ ਦਾ ਵਿਰੋਧ ਕਰ ਰਿਹਾ ਹੋਵੇ। ਉਹ ਪਾਰਟੀ ਦਾ ਭਲਾ ਕਰ ਨਹੀਂ ਸਕਦਾ।

ਸਰਮਾਏਦਾਰਾਂ ਨੂੰ ਅੱਗੇ ਲਿਆਉਣਾ ਚਾਹੁੰਦੇ: ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਪਾਰਟੀ ਦੇ 99% ਫੈਸਲੇ ਸਿਧਾਤਾਂ ਦੇ ਉਲਟ ਸੁਖਬੀਰ ਬਾਦਲ ਵੱਲੋਂ ਲਏ ਗਏ ਹਨ। ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਰਕਰਾਂ ਦੀ ਨਹੀਂ ਸਰਮਾਏਦਾਰਾਂ ਨੂੰ ਅੱਗੇ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸਰਜੀਤ ਕੌਰ ਦੇ ਹੱਕ 'ਚ ਡੱਟ ਕੇ ਅਤੇ ਆਰਥਿਕ ਮਦਦ ਵੀ ਕਰਾਂਗੇ ਅਤੇ ਸਪੋਰਟ ਵੀ ਕਰਾਂਗੇ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਲਈ ਨਸ਼ੇ ਦੀਆਂ ਗੰਭੀਰ ਸਮੱਸਿਆਵਾਂ ਨੂੰ ਨੱਥ ਪਾਉਣਾ ਲਾਜ਼ਮੀ ਹੈ।

ABOUT THE AUTHOR

...view details