ਲੁਧਿਆਣਾ:ਅੱਜ ਬੁੱਧਵਾਰ ਨੂੰ ਐਸਸੀ ਐਸਟੀ ਐਕਟ (SC-ST Act) ਦੇ ਵਿਰੋਧ ਵਿੱਚ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਨੂੰ ਲੈ ਕੇ ਪੰਜਾਬ ਵਿੱਚ ਕੋਈ ਬਹੁਤਾ ਅਸਰ ਨਹੀਂ ਵਿਖਾਈ ਦੇ ਰਿਹਾ। ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ, ਤਾਂ ਸਾਡੇ ਸਹਿਯੋਗੀ ਵੱਲੋਂ ਜਾਇਜ਼ਾ ਲਿਆ ਗਿਆ, ਤਾਂ ਲੁਧਿਆਣਾ ਦੇ ਵਿੱਚ ਆਮ ਦਿਨਾਂ ਵਾਂਗ ਬਾਜ਼ਾਰ ਖੁੱਲੇ ਸਨ ਪਬਲਿਕ ਟਰਾਂਸਪੋਰਟ ਚੱਲ ਰਹੀ ਸੀ ਰੇਲਵੇ ਸਟੇਸ਼ਨ ਚੱਲ ਰਹੇ ਸੀ ਬਸ ਅੱਡੇ ਤੋਂ ਬੱਸਾਂ ਵੀ ਆਮ ਦਿਨਾਂ ਵਾਂਗ ਹੀ ਚੱਲ ਰਹੀਆਂ ਹਨ। ਹਾਲਾਂਕਿ ਸੁਰੱਖਿਆ ਦੇ ਲਿਹਾਜ਼ ਦੇ ਨਾਲ ਪੁਲਿਸ ਫੋਰਸ ਜ਼ਰੂਰ ਲੁਧਿਆਣਾ ਦੇ ਮੁੱਖ ਚੌਂਕਾਂ ਵਿੱਚ ਤੈਨਾਤ ਕੀਤੀ ਗਈ ਹੈ, ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਜਿਸ ਨੂੰ ਲੈ ਕੇ ਸਾਡੇ ਸਹਿਯੋਗੀ ਵੱਲੋਂ ਲੁਧਿਆਣਾ ਦੇ ਜਲੰਧਰ ਬਾਈਪਾਸ ਸਥਿਤ ਜਾਇਜ਼ਾ ਲਿਆ ਗਿਆ।
ਬੰਦ ਦਾ ਕੋਈ ਖਾਸ ਅਸਰ ਨਹੀਂ:ਇਸ ਦੌਰਾਨ ਪੁਲਿਸ ਫੋਰਸ ਨਾਲ ਦੰਗਾ ਵਿਰੋਧੀ ਫੋਰਸ ਵੀ ਤੈਨਾਤ ਰਹੀ ਗੱਲਬਾਤ ਕਰਦੇ ਹੋਏ ਇੰਸਪੈਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਇਹ ਫਿਲਹਾਲ ਕੋਈ ਵੀ ਪ੍ਰਦਰਸ਼ਨਕਾਰੀ ਦੁਕਾਨਾਂ ਬੰਦ ਕਰਵਾਉਣ ਲਈ ਨਹੀਂ ਆਇਆ ਹੈ, ਉਨ੍ਹਾਂ ਕਿਹਾ ਕਿ ਅਸੀਂ ਤੈਨਾਤ ਹਨ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਘਬਰਾਉਣ ਨਾ ਪੁਲਿਸ ਉਨ੍ਹਾਂ ਦੀ ਸੁਰੱਖਿਆ ਵਿੱਚ ਤੈਨਾਤ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਸੀਨੀਅਰ ਅਫਸਰਾਂ ਦੇ ਹੁਕਮਾਂ ਦੇ ਮੁਤਾਬਿਕ ਅਸੀਂ ਸੁਰੱਖਿਆ ਦੇ ਪ੍ਰਬੰਧ ਕੀਤੇ ਹਨ।