ਅੰਮ੍ਰਿਤਪਾਲ ਸਿੰਘ ਦੀ ਟੀਮ ਪਹਿਲੀ ਵਾਰ ਕਰਨ ਜਾ ਰਹੀ ਹੈ ਵੱਡਾ ਪੰਥਕ ਇਕੱਠ (Etv Bharat (ਅੰਮ੍ਰਿਤਸਰ , ਪੱਤਰਕਾਰ)) ਅੰਮ੍ਰਿਤਸਰ:ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 19 ਅਗਸਤ ਨੂੰ ਇਤਿਹਾਸਿਕ ਗੁਰੂ ਬਾਬਾ ਬਕਾਲਾ ਸਾਹਿਬ ਦੇ ਵਿੱਚ ਰੱਖੜ ਪੁੰਨਿਆ ਮੌਕੇ ਜੋੜ ਮੇਲਾ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਟੀਮ ਵੱਲੋਂ 19 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਦੇ ਵਿੱਚ ਇੱਕ ਵਿਸ਼ਾਲ ਪੰਥਕ ਇਕੱਤਰਤਾ ਕੀਤੀ ਜਾ ਰਹੀ ਹੈ।
ਪੰਥਕ ਇਕੱਤਰਤਾ ਨੂੰ ਸਫਲ ਬਣਾਉਣ ਦੇ ਲਈ ਵੱਖ-ਵੱਖ ਵਰਕਰਾਂ ਦੀਆਂ ਪਿੰਡਾਂ ਦੇ ਅਨੁਸਾਰ ਡਿਊਟੀਆਂ:ਜਿਸ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਦੀ ਅਗਵਾਈ ਹੇਠ ਅੱਜ ਪਿੰਡ ਜਲੂਪੁਰ ਖੈੜਾ ਦੇ ਵਿੱਚ ਵਰਕਰਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਦੌਰਾਨ ਇਸ ਪੰਥਕ ਇਕੱਤਰਤਾ ਨੂੰ ਸਫਲ ਬਣਾਉਣ ਦੇ ਲਈ ਵੱਖ-ਵੱਖ ਵਰਕਰਾਂ ਦੀਆਂ ਪਿੰਡਾਂ ਦੇ ਅਨੁਸਾਰ ਡਿਊਟੀਆਂ ਲਗਾਉਣ ਤੋਂ ਇਲਾਵਾ ਇਕੱਤਰਤਾ ਦੌਰਾਨ ਵੱਖ-ਵੱਖ ਜਿੰਮੇਵਾਰੀਆਂ ਸੌਪਣ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ।
ਅੰਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਨੇ ਮੀਟਿੰਗ ਸਬੰਧੀ ਜਾਣਕਾਰੀ ਸਾਂਝੀ ਕੀਤੀ: ਕਰੀਬ ਇੱਕ ਘੰਟਾ ਚੱਲੀ ਇਸ ਮੀਟਿੰਗ ਤੋਂ ਬਾਅਦ ਐਮਪੀ ਅੰਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਨੇ ਮੀਟਿੰਗ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ 19 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਦੇ ਵਿੱਚ ਪੰਥਕ ਇਕੱਠ ਰੱਖਿਆ ਗਿਆ ਹੈ। ਜਿੱਥੇ ਕਿ ਬੰਦੀ ਸਿੰਘਾਂ ਦੀ ਰਿਹਾਈ ਤੋਂ ਇਲਾਵਾ ਹੋਰਨਾਂ ਵੱਖ-ਵੱਖ ਪੰਥਕ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਪੰਥ ਹਤੈਸ਼ੀ ਸਮੂਹ ਸੰਗਤਾਂ ਨੂੰ ਇਸ ਪੰਥਕ ਇਕੱਠ ਦੌਰਾਨ ਵੱਧ ਚੜ ਕੇ ਪੁੱਜਣ ਦੀ ਅਪੀਲ ਕੀਤੀ ਗਈ ਹੈ।
ਪਰਿਵਾਰ ਵੱਲੋਂ ਅਤੇ ਟੀਮ ਵੱਲੋਂ ਕੋਈ ਵੱਡੀ ਇਕੱਤਰਤਾ ਨਹੀਂ ਕੀਤੀ:ਉਨ੍ਹਾਂ ਦੱਸਿਆ ਕਿ 4 ਜੂਨ ਨੂੰ ਜਿੱਤਣ ਤੋਂ ਬਾਅਦ ਪਰਿਵਾਰ ਵੱਲੋਂ ਅਤੇ ਟੀਮ ਵੱਲੋਂ ਕੋਈ ਵੱਡੀ ਇਕੱਤਰਤਾ ਨਹੀਂ ਕੀਤੀ ਗਈ ਸੀ ਅਤੇ ਹੁਣ 19 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਦੇ ਵਿੱਚ ਵਿਸ਼ਾਲ ਪੰਥਕ ਇਕੱਠ ਹੋਵੇਗਾ ਜਿੱਥੇ ਤਮਾਮ ਪੰਥਕ ਮੁੱਦਿਆਂ ਦੇ ਉੱਤੇ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।