ਮੋਗਾ: ਜਿੱਥੇ ਪੂਰੇ ਪੰਜਾਬ ਵਿੱਚ ਕਈ ਥਾਵਾਂ ਤੇ ਪਾਣੀ ਦਾ ਪੱਧਰ ਨੀਵਾਂ ਹੋਣ ਜਾਣ ਕਾਰਨ ਕਈ ਬਲਾਕ ਡਾਰਕ ਜੋਨ ਘੋਸ਼ਿਤ ਕੀਤੇ ਜਾ ਚੁੱਕੇ ਹਨ। ਉੱਥੇ ਹੀ ਜਿਲ੍ਹਾ ਮੋਗਾ ਦੇ ਚਾਰ ਬਲਾਕ ਵੀ ਪਹਿਲਾਂ ਹੀ ਡਾਰਕ ਜੋਨ ਵਿੱਚ ਆ ਚੁੱਕੇ ਹਨ ਅਤੇ ਪਿਛਲੀ ਵਾਰ ਜਿੱਥੇ ਪਾਣੀ ਦੀ ਬੱਚਤ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ 20 ਜੂਨ ਨੂੰ ਝੋਨੇ ਦੀ ਲਗਵਾਈ ਦੀ ਤਰੀਕ ਮਿੱਥੀ ਗਈ ਸੀ। ਪਰ ਇਸ ਵਾਰ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਆਪਣੀ ਵੋਟ ਬੈਂਕ ਨੂੰ ਵਧਾਉਣ ਲਈ ਝੋਨੇ ਦੀ ਲਗਵਾਈ 11 ਜੂਨ ਤੋਂ ਸ਼ੁਰੂ ਕਰਵਾ ਦਿੱਤੀ।
ਪਾਣੀ ਦਾ ਵਧੇਰੇ ਨੁਕਸਾਨ :ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਲਵਜੀਤ ਸਿੰਘ ਦਧਾਹੂਰ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਨੇ ਇਸ ਵਾਰ ਪਹਿਲਾਂ ਹੀ ਮਨ ਬਣਾ ਲਿਆ ਸੀ ਕਿ ਉਹ 20 ਜੂਨ ਤੋਂ ਬਾਅਦ ਹੀ ਝੋਨੇ ਦੀ ਲਗਵਾਈ ਸ਼ੁਰੂ ਕਰਨਗੇ। ਪਰ ਸਰਕਾਰ ਵੱਲੋਂ 11 ਜੂਨ ਨੂੰ ਝੋਨੇ ਦੀ ਲਗਵਾਈ ਸ਼ੁਰੂ ਕਰ ਦੇ ਨਾਲ-ਨਾਲ ਹੁਣ ਕਿਸਾਨਾਂ ਵੱਲੋਂ ਵੱਧ ਟਾਈਮ ਅਤੇ ਵੱਧ ਪਾਣੀ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਲਗਵਾਈ ਕੀਤੀ ਜਾ ਰਹੀ ਹੈ। ਜਿਸ ਨਾਲ ਜਿੱਥੇ ਪਾਣੀ ਦਾ ਵਧੇਰੇ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦਾ ਜਿੰਮੇਵਾਰ ਪੰਜਾਬ ਸਰਕਾਰ ਹੀ ਹੈ। ਕਿਹਾ ਕਿ ਕੋਈ ਵੀ ਕਿਸਾਨ ਭਰਾ ਅਜਿਹਾ ਨਹੀਂ ਚਾਹੁੰਦਾ ਕਿ ਲੋੜ ਤੋਂ ਵੱਧ ਪਾਣੀ ਦਾ ਨੁਕਸਾਨ ਹੋਵੇ ਪਰ ਕਿਸਾਨ ਦੀ ਢਿੱਲ ਕਾਰਨ ਹੀ ਇਹ ਸਭ ਕੁਝ ਹੋ ਰਿਹਾ ਹੈ।