ਪੰਜਾਬ

punjab

ETV Bharat / state

ਤਿੰਨ ਪਾਰਟੀ ਪ੍ਰਧਾਨਾਂ ਦੇ ਨਿਸ਼ਾਨੇ 'ਤੇ ਰਵਨੀਤ ਬਿੱਟੂ: ਸੁਖਬੀਰ, ਵੜਿੰਗ ਤੇ CM ਭਗਵੰਤ ਮਾਨ ਨੇ ਆਖ ਦਿੱਤੀਆਂ ਇਹ ਗੱਲਾਂ - Ludhiana road show - LUDHIANA ROAD SHOW

Ludhiana road show: ਲੁਧਿਆਣਾ ਸੀਟ ਤੋਂ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਪਹਿਲੀ ਵਾਰ ਚੋਣ ਪ੍ਰਚਾਰ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਲੁਧਿਆਣਾ ਰੋਡ ਸ਼ੋਅ ਕਰਨ ਪਹੁੰਚੇ ਹਨ। ਉੱਥੇ ਹੀ ਦੂਜੇ ਪਾਸੇ ਅੱਜ ਖੰਨਾ ਤੋਂ ਸੁਖਬੀਰ ਬਾਦਲ ਵੱਲੋਂ ਪੰਜਾਬ ਪਹੁੰਚਾਓ ਯਾਤਰਾ ਦੇ ਦੂਜੇ ਪੜਾ ਦੀ ਸ਼ੁਰੂਆਤ ਕੀਤੀ ਗਈ।

Ludhiana for road show
ਤਿੰਨ ਪਾਰਟੀ ਪ੍ਰਧਾਨਾਂ ਦੇ ਨਿਸ਼ਾਨੇ 'ਤੇ ਰਵਨੀਤ ਬਿੱਟੂ: ਸੁਖਬੀਰ, ਵੜਿੰਗ ਤੇ CM ਭਗਵੰਤ ਮਾਨ ਨੇ ਆਖ ਦਿੱਤੀਆਂ ਇਹ ਗੱਲਾਂ (Etv bharat Ludhiana)

By ETV Bharat Punjabi Team

Published : May 2, 2024, 11:06 PM IST

Updated : May 3, 2024, 6:08 PM IST

ਤਿੰਨ ਪਾਰਟੀ ਪ੍ਰਧਾਨਾਂ ਦੇ ਨਿਸ਼ਾਨੇ 'ਤੇ ਰਵਨੀਤ ਬਿੱਟੂ: ਸੁਖਬੀਰ, ਵੜਿੰਗ ਤੇ CM ਭਗਵੰਤ ਮਾਨ ਨੇ ਆਖ ਦਿੱਤੀਆਂ ਇਹ ਗੱਲਾਂ (etv bharat Ludhiana)

ਲੁਧਿਆਣਾ:ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣ ਸੀਨੀਅਰ ਲੀਡਰਸ਼ਿਪ ਵੀ ਚੋਣ ਪ੍ਰਚਾਰ ਦੇ ਵਿੱਚ ਕੁੱਦ ਗਈ ਹੈ। ਅੱਜ ਇੱਕ ਪਾਸੇ ਲੁਧਿਆਣਾ ਸੀਟ ਤੋਂ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਪਹਿਲੀ ਵਾਰ ਚੋਣ ਪ੍ਰਚਾਰ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਲੁਧਿਆਣਾ ਰੋਡ ਸ਼ੋਅ ਕਰਨ ਪਹੁੰਚੇ ਹਨ। ਉੱਥੇ ਹੀ ਦੂਜੇ ਪਾਸੇ ਅੱਜ ਖੰਨਾ ਤੋਂ ਸੁਖਬੀਰ ਬਾਦਲ ਵੱਲੋਂ ਪੰਜਾਬ ਪਹੁੰਚਾਓ ਯਾਤਰਾ ਦੇ ਦੂਜੇ ਪੜਾ ਦੀ ਸ਼ੁਰੂਆਤ ਕੀਤੀ ਗਈ। ਜਿਸ ਤੋਂ ਬਾਅਦ ਉਨ੍ਹਾਂ ਲੁਧਿਆਣਾ ਦੇ ਵਿੱਚ ਵੱਖ-ਵੱਖ ਹਲਕਿਆਂ ਅੰਦਰ ਵਰਕਰਾਂ ਦੇ ਨਾਲ ਮੀਟਿੰਗਾਂ ਕੀਤੀਆਂ। ਉੱਧਰ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸਾਹਨੇਵਾਲ ਰੋਡ ਸ਼ੋਅ ਕਰਨ ਲਈ ਪਹੁੰਚੇ। ਇਸ ਦੌਰਾਨ ਉਨਾਂ ਨੇ ਆਮ ਆਦਮੀ ਪਾਰਟੀ ਦੇ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਲਈ ਚੋਣ ਪ੍ਰਚਾਰ ਕੀਤਾ ਮੁੰਡੀਆਂ ਤੋਂ ਹੁੰਦੇ ਹੋਏ ਭਗਵੰਤ ਮਾਨ ਵੱਲੋਂ ਇੱਕ ਵੱਡਾ ਰੋਡ ਸ਼ੋਅ ਕੱਢਿਆ।

ਤਿੰਨ ਪ੍ਰਧਾਨਾਂ ਦੇ ਨਿਸ਼ਾਨੇ ਤੇ ਬਿੱਟੂ: ਅੱਜ ਤਿੰਨ ਪਾਰਟੀਆਂ ਦੇ ਪ੍ਰਧਾਨ ਲੁਧਿਆਣਾ ਦੇ ਵਿੱਚ ਮੌਜੂਦ ਰਹੇ। ਜਿਨ੍ਹਾਂ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਸ਼ਾਮਿਲ ਹਨ। ਇਨ੍ਹਾਂ ਸਾਰਿਆਂ ਦੇ ਨਿਸ਼ਾਨੇ ਤੇ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਰਹੇ। ਸੁਖਬੀਰ ਬਾਦਲ ਨੇ ਜਿੱਥੇ ਆਪਣੀ ਸਪੀਚ ਦੇ ਵਿੱਚ ਕਿਹਾ ਕਿ ਰਵਨੀਤ ਬਿੱਟੂ ਹੋਵੇ ਜਾਂ ਫਿਰ ਕੋਈ ਹੋਰ ਸਾਰੇ ਹੀ ਸ਼ਾਮ ਨੂੰ ਬੋਤਲ ਖਾਲੀ ਕਰਦੇ ਹਨ। ਜਦੋਂ ਕਿ ਲੁਧਿਆਣਾ ਦੇ ਵਿੱਚ ਅਸੀਂ ਇੱਕ ਅੰਮ੍ਰਿਤਧਾਰੀ ਗੁਰਸਿੱਖ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

ਅਮਰਿੰਦਰ ਰਾਜਾ ਵੜਿੰਗ ਵੱਲੋਂ ਰੋਡ ਸ਼ੋਅ: ਉੱਥੇ ਹੀ ਦੂਜੇ ਪਾਸੇ ਭਗਵੰਤ ਮਾਨ ਨੇ ਕਿਹਾ ਕਿ ਲਗਾਤਾਰ ਲੋਕਾਂ ਦੇ ਵਿੱਚ ਵਹਾਂ ਚੱਲ ਰਹੀਆਂ ਹਨ ਕਿ ਬਿੱਟੂ ਭਗਵੰਤ ਮਾਨ ਦਾ ਦੋਸਤ ਹੈ। ਉਨ੍ਹਾਂ ਕਿਹਾ ਕਿ ਹੁਣ ਰਵਨੀਤ ਬਿੱਟੂ ਨੂੰ ਕਹਿ ਦੋ ਕਿ ਉਹ ਚੌਥੇ ਨੰਬਰ ਤੇ ਆਉਣਾ ਚਾਹੁੰਦਾ ਹੈ ਜਾਂ ਪੰਜਵੇਂ ਨੰਬਰ ਤੇ ਉਸ ਲਈ ਮਿਹਨਤ ਕਰ ਲਵੇ। ਅਮਰਿੰਦਰ ਰਾਜਾ ਵੜਿੰਗ ਵੱਲੋਂ ਵੀ ਆਪਣੇ ਰੋਡ ਸ਼ੋਅ ਦੇ ਦੌਰਾਨ ਸਪੀਚ ਦਿੰਦੇ ਆਂ ਕਿਹਾ ਕਿ ਜੇਕਰ ਗੱਦਾਰ ਦੇਸ਼ ਦੇ ਵਿੱਚ ਨਾ ਹੁੰਦੇ ਤਾਂ ਭਾਰਤ 1947 ਤੋਂ ਪਹਿਲਾਂ ਹੀ ਆਜ਼ਾਦ ਹੋ ਜਾਣਾ ਸੀ। ਭਗਤ ਸਿੰਘ ਵਰਗਿਆਂ ਨੂੰ ਸ਼ਹੀਦੀ ਨਹੀਂ ਦੇਣੀ ਪੈਣੀ ਸੀ। ਸਾਰੀਆਂ ਹੀ ਪਾਰਟੀਆਂ ਦੇ ਪ੍ਰਧਾਨਾਂ ਦੇ ਨਿਸ਼ਾਨੇ ਤੇ ਰਵਨੀਤ ਬਿੱਟੂ ਰਹੇ।

Last Updated : May 3, 2024, 6:08 PM IST

ABOUT THE AUTHOR

...view details