ਸੇਵਾਦਾਰ ਨੂੰ ਉਤਾਰਿਆ ਮੌਤ ਦੇ ਘਾਟ (ETV Bharat (ਅੰਮ੍ਰਿਤਸਰ, ਪੱਤਰਕਾਰ)) ਅੰਮ੍ਰਿਤਸਰ: ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਫ਼ਤਰ ਅਕਾਊਂਟ ਕਲਰਕ ਦਰਬਾਰਾ ਸਿੰਘ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਸੇਵਾਦਾਰ ਦਰਬਾਰਾ ਸਿੰਘ 'ਤੇ ਕਾਤਲਾਨਾ ਹਮਲਾ ਕਰ ਦਿੱਤਾ। ਜਿਸ ਵਿਚ ਦਰਬਾਰਾ ਸਿੰਘ ਦੀ ਮੌਤ ਹੋ ਗਈ ਹੈ। ਇਹ ਹਮਲਾ ਮੈਨੇਜਰ ਸ੍ਰੀ ਦਰਬਾਰ ਸਾਹਿਬ ਦੇ ਦਫਤਰ ਦੀ ਅਕਾਊਂਟ ਬਰਾਂਚ ਵਿਖੇ ਕੀਤਾ ਗਿਆ। ਦਰਅਸਲ ਸੁਖਬੀਰ ਸਿੰਘ ਤੇ ਦਰਬਾਰਾ ਸਿੰਘ ਦਾ ਕੋਈ ਪਰਿਵਾਰਕ ਆਪਸੀ ਝਗੜਾ ਦੱਸਿਆ ਜਾ ਰਿਹਾ ਹੈ ਜੋ ਵੱਧ ਕੇ ਜਾਨਲੇਵਾ ਹਮਲੇ ਤੱਕ ਪਹੁੰਚ ਗਿਆ।
ਤਲਵਾਰ ਨਾਲ ਕੀਤਾ ਹਮਲਾ:ਸੇਵਾਦਾਰ ਦਰਬਾਰਾ ਸਿੰਘ ਦੀ ਛਾਤੀ ਦੇ ਵਿੱਚ ਅਕਾਊਂਟਸ ਕਲਰਕ ਸੁਖਬੀਰ ਸਿੰਘ ਵੱਲੋਂ ਤਲਵਾਰ ਦੇ ਨਾਲ ਹਮਲਾ ਕੀਤਾ ਗਿਆ। ਲਹੂ ਲੁਹਾਣ ਬੇਹੋਸ਼ੀ ਦੀ ਹਾਲਤ ਵਿੱਚ ਸੇਵਾਦਾਰ ਦਰਬਾਰਾ ਸਿੰਘ ਨੂੰ ਐਬੂਲੈਂਸ ਰਾਹੀਂ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਇਲਾਜ ਵਿਖੇ ਭੇਜਿਆ ਗਿਆ। ਜਿੱਥੇ ਡਾਕਟਰਾਂ ਵੱਲੋਂ ਸੇਵਾਦਾਰ ਦਰਬਾਰਾ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਹੈ।
ਘਰੇਲੂ ਕਲੇਸ਼ ਕਾਰਨ ਹੋਇਆ ਸੀ ਝਗੜਾ: ਇਸ ਸੰਬੰਧੀ ਗੱਲਬਾਤ ਕਰਦੇ ਹੋਏ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਾਜ਼ਮ ਐਸਜੀਪੀਸੀ ਦੇ ਹਨ, ਇਨ੍ਹਾਂ ਵਿੱਚ ਘਰੇਲੂ ਕਲੇਸ਼ ਦੇ ਕਾਰਨ ਝਗੜਾ ਹੋ ਗਿਆ ਸੀ। ਜਿਸ ਦੌਰਾਨ ਦੁਪਿਹਰ ਦਾ ਖਾਣਾ ਖਾਣ ਸਮੇਂ ਇਨ੍ਹਾਂ ਵਿਚਾਲੇ ਝਗੜਾ ਹੋਇਆ ਸੀ। ਇਹ ਝਗੜਾ ਇੰਨਾ ਵਧ ਗਿਆ ਸੀ ਕਿ ਸੁਖਬੀਰ ਸਿੰਘ ਨੇ ਦਰਬਾਰਾ ਸਿੰਘ 'ਤੇ ਤਲਵਾਰ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜਖ਼ਮੀ ਕਰ ਦਿੱਤਾ।
ਪੁਲਿਸ ਨੂੰ ਕੀਤੀ ਸ਼ਿਕਾਇਤ: ਉਨ੍ਹਾਂ ਕਿਹਾ ਕਿਦਰਬਾਰਾ ਸਿੰਘ ਨਾਮਕ ਦੇ ਸੇਵਾਦਾਰ ਨੂੰ ਜਖ਼ਮੀ ਹਾਲਤ ਵਿੱਚ ਗੁਰੂ ਰਾਮਦਾਸ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਦਰਬਾਰਾ ਸਿੰਘ ਦੀ ਹਸਪਤਾਲ ਵਿੱਚ ਮੌਤ ਹੋ ਗਈ। ਦੂਸਰੇ ਮੁਲਾਜ਼ਮ ਦੇ ਉੱਪਰ ਐਸਜੀਪੀਸੀ ਵੱਲੋਂ ਬਣਦੀ ਕਾਰਵਾਈ ਕਰਵਾਈ ਜਾਵੇਗੀ। ਇਸ ਦੀ ਕਾਰਵਾਈ ਕਰਨ ਨੂੰ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਜਾਵੇਗੀ।