ਲੁਧਿਆਣਾ:ਖੰਨਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਦਾ ਅੱਜ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਵਾਰਦਾਤ ਉਸ ਵੇਲੇ ਹੋਈ ਜਦੋਂ ਤਰਲੋਚਨ ਸਿੰਘ ਆਪਣੇ ਖੇਤਾਂ ਤੋਂ ਵਾਪਿਸ ਆ ਰਿਹਾ ਸੀ ਅਤੇ ਉਸ ਨੂੰ ਅਣਪਛਾਤਿਆਂ ਵੱਲੋਂ ਗੋਲੀ ਮਾਰ ਦਿੱਤੀ ਗਈ ਅਤੇ ਉਸ ਦੀ ਮੌਤ ਹੋ ਗਈ। ਪਿਛਲੀ ਵਾਰ ਵੀ ਤਰਲੋਚਨ ਸਿੰਘ ਨੇ ਆਪਣੇ ਪਿੰਡ ਦੇ ਵਿੱਚ ਸਰਪੰਚੀ ਦੀ ਚੋਣ ਲੜੀ ਸੀ ਪਰ ਹਾਰ ਗਿਆ ਸੀ। ਇਸ ਵਾਰ ਉਸ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਜਿੱਤਣ ਦੀ ਕਾਫੀ ਉਮੀਦ ਸੀ ਅਤੇ ਉਹ ਚੋਣਾਂ ਲੜਨ ਦੀ ਤਿਆਰੀ ਵੀ ਕਰ ਰਿਹਾ ਸੀ। ਆਮ ਆਦਮੀ ਪਾਰਟੀ ਵੱਲੋਂ ਉਸ ਨੂੰ ਖੰਨਾ ਕਿਸਾਨ ਵਿੰਗ ਦਾ ਪ੍ਰਧਾਨ ਵੀ ਬਣਾਇਆ ਗਿਆ ਸੀ।
ਅਣਪਛਾਤਿਆ ਨੇ ਮਾਰੀ ਗੋਲ਼ੀ:ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਰਲੋਚਨ ਸਿੰਘ ਦੇ ਬੇਟੇ ਨੇ ਦੱਸਿਆ ਕਿ ਸ਼ਾਮ ਨੂੰ ਜਦੋਂ ਉਹ ਖੇਤਾਂ ਨੂੰ ਗਏ ਤਾਂ ਵਾਪਸ ਆਉਂਦੇ ਹੋਏ ਉਹਨਾਂ ਨੂੰ ਕਿਸੇ ਨੇ ਰੰਜਿਸ਼ ਦੇ ਚੱਲਦਿਆਂ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਮੌਕੇ ਉੱਤੇ ਪੁਲਿਸ ਵੀ ਪਹੁੰਚੀ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਸਾਨੂੰ ਪਹਿਲਾਂ ਇਹੀ ਜਾਣਕਾਰੀ ਦਿੱਤੀ ਗਈ ਸੀ ਕਿ ਉਹਨਾਂ ਨਾਲ ਸੜਕ ਦੁਰਘਟਨਾ ਹੋ ਗਈ ਹੈ ਪਰ ਜਦੋਂ ਅਸੀਂ ਮੌਕੇ ਉੱਤੇ ਗਏ ਤਾਂ ਉਹਨਾਂ ਦੇ ਸਿਰ ਉੱਤੇ ਗੋਲੀ ਮਾਰੀ ਹੋਈ ਸੀ। ਉਹਨਾਂ ਕਿਹਾ ਕਿ ਗੋਲੀ ਦੇ ਦੋ ਜਖਮ ਸਿਰ ਦੇ ਵਿੱਚ ਸਨ। ਮ੍ਰਿਤਕ ਦੇ ਬੇਟੇ ਨੇ ਕਿਹਾ ਕਿ ਉਹਨਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ ਨਾ ਹੀ ਉਸਦੇ ਪਿਤਾ ਦਾ ਕਿਸੇ ਨਾਲ ਕੋਈ ਪੈਸਿਆਂ ਦਾ ਲੈਣ ਦੇਣ ਸੀ।
- ਫਿਰੋਜ਼ਪੁਰ ਤੀਹਰਾ ਕਤਲ ਕਾਂਡ: ਛੇ ਹਮਲਾਵਰਾਂ ਦਾ ਮੁੱਖ ਟਾਰਗੇਟ ਸੀ ਮ੍ਰਿਤਕ ਦਿਲਦੀਪ, ਜਾਂਚ ਦੌਰਾਨ ਹੋਇਆ ਖੁਲਾਸਾ - Ferozepur Triple Murder case
- ਹਸਪਤਾਲ 'ਚ ਸ਼ਰਾਬੀਆਂ ਦਾ ਹੰਗਾਮਾ: ਮਹਿਲਾ ਡਾਕਟਰ 'ਤੇ ਹਮਲਾ ਕਰਨ ਦੀ ਕੋਸ਼ਿਸ਼, ਮੌਕੇ 'ਤੇ ਪਹੁੰਚੀ ਪੁਲਿਸ ਨਾਲ ਵੀ ਕੀਤੀ ਝੜਪ - Attack Woman Doctor Ludhiana
- ਬਰਨਾਲਾ 'ਚ ਮਾਲਵਾ ਗ੍ਰਾਮੀਣ ਬੈਂਕ ਦੇ ਜਨਰੇਟਰ ਨੂੰ ਲੱਗੀ ਅੱਗ, ਵੱਡਾ ਹਾਦਸਾ ਹੋਣੋਂ ਟਲਿਆ, ਗੁਆਂਢੀ ਪ੍ਰੇਸ਼ਾਨ - Bank generator sudden fire