ਲੁਧਿਆਣਾ: ਅਮਰੀਕਾ 'ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਹੈ। ਖਮਾਣੋਂ ਦੇ ਪਿੰਡ ਰਿਆ ਦਾ ਰਹਿਣ ਵਾਲਾ ਜਤਿੰਦਰ ਸਿੰਘ (39) ਕਰੀਬ 7 ਸਾਲ ਪਹਿਲਾਂ ਅਮਰੀਕਾ ਗਿਆ ਸੀ। ਨਵੇਂ ਸਾਲ ਵਾਲੇ ਦਿਨ ਰਿਸ਼ਤੇਦਾਰ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ। ਇਸੇ ਦੌਰਾਨ ਰਿਸ਼ਤੇਦਾਰ ਨੇ ਜਤਿੰਦਰ ਸਿੰਘ ਨੂੰ ਗੋਲੀਆਂ ਮਾਰਕੇ ਕਤਲ ਕਰ ਦਿੱਤਾ। ਪਿੰਡ 'ਚ ਜਤਿੰਦਰ ਸਿੰਘ ਦੇ ਪਿਤਾ ਅਤੇ ਭਰਾ ਰਹਿੰਦੇ ਹਨ।
USA 'ਚ ਨਵੇਂ ਸਾਲ ਵਾਲੇ ਦਿਨ ਰਿਸ਼ਤੇਦਾਰ ਨੇ ਜਤਿੰਦਰ ਸਿੰਘ ਨੂੰ ਗੋਲੀਆਂ ਮਾਰਕੇ ਕੀਤਾ ਕਤਲ - MURDER IN AMERICA
ਲੁਧਿਆਣਾ ਦੇ ਨੌਜਵਾਨ ਦਾ ਅਮਰੀਕਾ ਵਿੱਚ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ।
Published : Jan 4, 2025, 9:23 PM IST
ਮ੍ਰਿਤਕ ਦੇ ਭਰਾ ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਿਸ਼ਤੇਦਾਰ ਨੇ ਫੋਨ ਕਰਕੇ ਦੱਸਿਆ ਕਿ ਜਤਿੰਦਰ ਦਾ ਕਤਲ ਹੋ ਗਿਆ ਹੈ। ਉਨ੍ਹਾਂ ਦੇ ਭਣੋਈਏ ਕੋਲ ਜਤਿੰਦਰ ਸਿੰਘ ਕੰਮ ਕਰਦਾ ਸੀ। ਪਿਛਲੇ ਦਿਨੀਂ ਉਹਨਾਂ ਦੀ ਭੈਣ ਤੇ ਭਣੋਈਆ ਭਾਰਤ ਆਏ ਹੋਏ ਸੀ ਤੇ ਪਿੱਛੇ ਆਪਣਾ ਕਾਰੋਬਾਰ ਜਤਿੰਦਰ ਸਿੰਘ ਨੂੰ ਸੰਭਾਲ ਕੇ ਆਏ ਸੀ। ਹਾਲੇ 31 ਦਸੰਬਰ ਨੂੰ ਉਨ੍ਹਾਂ ਦੀ ਭੈਣ ਤੇ ਭਣੋਈਆ ਵਾਪਸ ਅਮਰੀਕਾ ਗਏ। ਉਨ੍ਹਾਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਜਤਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ। ਸੰਦੀਪ ਸਿੰਘ ਦੇ ਅਨੁਸਾਰ ਕੰਮ 'ਤੇ ਜਾਣ ਨੂੰ ਲੈ ਕੇ ਜਤਿੰਦਰ ਸਿੰਘ ਦੀ ਆਪਣੇ ਰਿਸ਼ਤੇਦਾਰ ਦੇ ਨਾਲ ਮਾਮੂਲੀ ਤਕਰਾਰ ਹੋ ਗਈ ਸੀ। ਇਸ ਉਪਰੰਤ ਰਿਸ਼ਤੇਦਾਰ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਬਾਰੇ ਪਿੰਡ ਰਿਆ ਵਿਖੇ ਉਨ੍ਹਾਂ ਦੇ ਪਰਿਵਾਰ ਨੂੰ ਸੂਚਨਾ ਕਿਸੇ ਦੂਜੇ ਰਿਸ਼ਤੇਦਾਰ ਨੇ ਫੋਨ ਕਰਕੇ ਦਿੱਤੀ।
ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
ਸੰਦੀਪ ਸਿੰਘ ਨੇ ਰੋਂਦੇ ਹੋਏ ਦੱਸਿਆ ਕਿ 7 ਸਾਲ ਤੋਂ ਉਹ ਆਪਣੇ ਭਰਾ ਦੀ ਉਡੀਕ ਕਰ ਰਹੇ ਸੀ ਕਿ ਭਰਾ ਆਪਣੇ ਘਰ ਵਾਪਸ ਆਵੇਗਾ ਤੇ ਉਹਨਾਂ ਨਾਲ ਮੁਲਾਕਾਤ ਕਰੇਗਾ, ਪ੍ਰੰਤੂ ਉਨ੍ਹਾਂ ਨੂੰ ਕੀ ਪਤਾ ਸੀ ਕਿ ਉਸਦੇ ਭਰਾ ਨੂੰ ਪਿੰਡ ਦੇਖਣਾ ਵੀ ਨਸੀਬ ਨਹੀਂ ਹੋਵੇਗਾ। ਜਤਿੰਦਰ ਸਿੰਘ ਬਸ ਇਹੀ ਕਹਿੰਦਾ ਹੁੰਦਾ ਸੀ ਕਿ ਪਹਿਲਾਂ ਇੱਥੇ ਚੰਗੀ ਤਰ੍ਹਾਂ ਸੈਟਲ ਹੋ ਜਾਈਏ ਤੇ ਫਿਰ ਪਿੰਡ ਆਵੇਗਾ। ਉਸ ਨੇ ਕੁੱਝ ਸਮਾਂ ਪਹਿਲਾਂ ਹੀ ਆਪਣੇ ਪਰਿਵਾਰ ਨੂੰ ਆਪਣੇ ਕੋਲ ਅਮਰੀਕਾ ਸੱਦਿਆ ਸੀ। ਅੰਤਿਮ ਸਸਕਾਰ ਨੂੰ ਲੈ ਕੇ ਸੰਦੀਪ ਸਿੰਘ ਨੇ ਕਿਹਾ ਕਿ ਹਾਲੇ ਜਤਿੰਦਰ ਸਿੰਘ ਦੀ ਲਾਸ਼ ਅਮਰੀਕਾ ਪੁਲਿਸ ਕੋਲ ਹੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲਾਸ਼ ਜਦੋਂ ਪਰਿਵਾਰ ਨੂੰ ਮਿਲੇਗੀ ਤਾਂ ਉਸ ਮਗਰੋਂ ਫੈਸਲਾ ਲਿਆ ਜਾਵੇਗਾ ਕਿ ਅੰਤਿਮ ਸਸਕਾਰ ਕਿੱਥੇ ਕਰਨਾ ਹੈ।
- ਲੁਧਿਆਣਾ 'ਚ AAP ਮੇਅਰ ਬਣਾਉਣ 'ਚ ਨਾਕਾਮ, ਨਹੀਂ ਹੋ ਰਹੀ ਗਿਣਤੀ ਪੂਰੀ ਤਾਂ ਕਾਂਗਰਸ ਨੇ ਕਿਹਾ-ਅਸੀਂ ਬਣਾਵਾਂਗੇ ਮੇਅਰ !
- ਦਸਮੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਦੀ ਸ਼ੁਰੂਆਤ
- ਪੁਲਿਸ ਵੱਲੋਂ ਡਰੋਨ ਦੇ ਰਾਹੀਂ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ 'ਤੇ ਰੱਖੀ ਜਾ ਰਹੀ ਪੈਨੀ ਨਜ਼ਰ, ਹੁਣ ਤੱਕ 500 ਤੋਂ ਵੱਧ ਗੱਟੂ ਕੀਤੇ ਗਏ ਬਰਾਮਦ