ਸੰਗਰੂਰ : ਅਕਸਰ ਹੀ ਸੰਗਰੂਰ ਦੇ ਵਿੱਚ ਥੋੜ੍ਹਾ ਜਿਹਾ ਮੀਂਹ ਪੈਣ ਕਾਰਨ ਸ਼ਹਿਰ ਜਲ ਥਲ ਹੋ ਜਾਂਦਾ ਹੈ, ਜੇਕਰ ਧੂਰੀ ਗੇਟ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਜਿਥੇ ਪਾਣੀ ਭਰਨ ਨਾਲ ਝੀਲ ਦਾ ਰੂਪ ਧਾਰਨ ਹੋ ਜਾਂਦਾ ਹੈ। ਉਥੇ ਹੀ, ਗੰਦਾ ਪਾਣੀ ਵੀ ਲੋਕਾਂ ਨੂੰ ਪ੍ਰੇਸ਼ਾਨ ਕਰਦਾ ਹੈ, ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਧੂਰੀ ਗੇਟ ਤੋਂ, ਜਿੱਥੇ ਇੱਕ ਔਰਤ ਗੰਦੇ ਪਾਣੀ ਨਾਲ ਭਰੇ ਨਾਲੇ ਵਿੱਚ ਡਿੱਗ ਗਈ। ਉਕਤ ਔਰਤ ਨੇ ਦੱਸਿਆ ਕਿ ਉਹ ਆਪਣੀ ਸੱਸ ਨਾਲ ਜਿਵੇਂ ਹੀ ਬੱਸ ਸਟੈਂਡ ਕੋਲ ਪੁੱਜੀ ਤਾਂ ਖੜ੍ਹੇ ਪਾਣੀ ਵਿੱਚੋਂ ਲੰਘ ਰਹੀ ਸੀ, ਉਸ ਨੂੰ ਪਤਾ ਹੀ ਨਹੀਂ ਚੱਲਿਆ ਕਿ ਗੰਦੇ ਪਾਣੀ ਹੇਠਾਂ ਨਾਲਾ ਹੈ।
ਇਸ ਲਈ ਉਹ ਜਿਵੇਂ ਹੀ ਸੜਕ ਤੋਂ ਲੰਘਣ ਦੀ ਕੋਸ਼ਿਸ਼ ਕਰਦੇ ਹਨ ਤਾਂ ਨਾਲੇ ਵਿੱਚ ਡਿਗ ਗਈ। ਉਥੇ ਹੀ ਅਰਤ ਦੇ ਡਿੱਗਣ ਦੀ ਅਵਾਜ਼ ਸੁਣ ਕੇ ਲੋਕਾਂ ਨੇ ਔਰਤ ਨੂੰ ਬਾਹਰ ਕੱਢਿਆ ਅਤੇ ਉਸ ਦੀ ਜਾਨ ਬਚ ਗਈ। ਉਕਤ ਅਰਤ ਵੱਲੋਂ ਉਸ ਨੂੰ ਬਚਾਉਣ ਵਾਲਿਆਂ ਦਾ ਧਨੰਵਾਦ ਕੀਤਾ ਗਿਆ ਅਤੇ ਨਾਲ ਹੀ ਪ੍ਰਸ਼ਾਸਨ ਦੀ ਨਲਾਇਕੀ ਨੁੰ ਵੀ ਕੋਸਿਆ।