ਪਸ਼ੂਆਂ ਦੇ ਵਾੜੇ ਨੂੰ ਅਚਾਨਕ ਲੱਗੀ ਅੱਗ (Etv Bharat Tarn Taran) ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਭਗਵਾਨਪੁਰਾ ਵਿਖੇ ਅਚਾਨਕ ਪਸ਼ੂਆਂ ਦੇ ਵਾੜੇ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਥੱਲੇ ਬੈਠੇ ਦਧਾਰੂ ਪਸ਼ੂ ਬੁਰੀ ਤਰ੍ਹਾਂ ਨਾਲ ਝੁਲਸ ਗਏ। ਜਿਨ੍ਹਾਂ ਵਿੱਚੋਂ ਦੋ ਦਧਾਰੂ ਪਸ਼ੂਆਂ ਦੀ ਮੌਤ ਹੋ ਗਈ ਅਤੇ ਦੋ ਤੋਂ ਵੱਧ ਜਖ਼ਮੀ ਹੋ ਗਏ।
ਦਧਾਰੂ ਪਸ਼ੂ ਬੁਰੀ ਤਰ੍ਹਾਂ ਨਾਲ ਅੱਗ ਵਿੱਚ ਝੁਲਸੇ :ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਹੀਰਾ ਸਿੰਘ ਨੇ ਦੱਸਿਆ ਕਿ ਉਨਾਂ ਨੇ ਘਰ ਦੇ ਨਜ਼ਦੀਕ ਇੱਕ ਪਸ਼ੂਆਂ ਦਾ ਵਾੜਾ ਬਣਾਇਆ ਹੋਇਆ ਹੈ ਅਤੇ ਉੱਥੇ ਹਰ ਰੋਜ਼ ਉਹ ਆਪਣੇ ਦਧਾਰੂ ਪਸ਼ੂ ਬੰਨ੍ਹਦੇ ਸਨ। ਅਚਾਨਕ ਰੂੜੀ ਵਿੱਚੋਂ ਚੰਗਿਆੜਾ ਨਿਕਲਣ ਕਾਰਨ ਉਨ੍ਹਾਂ ਦੇ ਇਸ ਵਾੜੇ ਨੂੰ ਅੱਗ ਲੱਗ ਗਈ। ਜਿਸ ਕਾਰਨ ਇਸ ਵਾੜੇ ਦੇ ਹੇਠ ਬੱਝੇ ਹੋਏ ਦਧਾਰੂ ਪਸ਼ੂ ਬੁਰੀ ਤਰ੍ਹਾਂ ਨਾਲ ਅੱਗ ਵਿੱਚ ਝੁਲਸ ਗਏ।
ਅੱਗ 'ਚ ਬੁਰੀ ਤਰ੍ਹਾਂ ਝੁਲਸੇ ਪਸ਼ੂ: ਉਨ੍ਹਾਂ ਦੱਸਿਆ ਕਿ ਪਸ਼ੂਆਂ ਦੀ ਹਾਲਤ ਬਹੁਤ ਖਰਾਬ ਹੈ। ਅੱਗ ਵਿੱਚ ਝੁਲਸਣ ਕਾਰਨ ਉਨ੍ਹਾਂ ਦੀਆਂ ਅੱਖਾਂ 'ਤੇ ਵੀ ਪ੍ਰਭਾਵ ਪਿਆ ਹੈ ਕਿ ਉਨ੍ਹਾਂ ਨੂੰ ਦਿਖਣਾ ਹੀ ਬੰਦ ਹੋ ਗਿਆ ਹੈ। ਕਿਹਾ ਕਿ ਅੱਗ ਐਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਨੇ ਪਸ਼ੂਆਂ ਨੂੰ ਬੁਰੀ ਤਰ੍ਹਾਂ ਝੁਲਸਕੇ ਰੱਖ ਦਿੱਤਾ।
ਪਸ਼ੂਆਂ ਦੀ ਹਾਲਤ ਵੀ ਬਹੁਤ ਨਾਜ਼ੁਕ: ਜਿਨਾਂ ਵਿੱਚੋਂ ਦੋ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਨ੍ਹਾਂ ਵਿੱਚੋਂ ਦੋ ਤੋਂ ਚਾਰ ਦੇ ਕਰੀਬ ਬੁਰੀ ਤਰ੍ਹਾਂ ਨਾਲ ਅੱਗ ਵਿੱਚ ਝੁਲਸ ਗਏ ਹਨ। ਇਨ੍ਹਾਂ ਪਸ਼ੂਆਂ ਦੀ ਹਾਲਤ ਵੀ ਬਹੁਤ ਨਾਜ਼ੁਕ ਬਣੀ ਹੋਈ ਹੈ। ਪੀੜਤ ਹੀਰਾ ਸਿੰਘ ਅਤੇ ਪਿੰਡ ਵਾਸੀ ਸਾਰਜ ਸਿੰਘ ਅਤੇ ਗੁਰਦੇਵ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਹੋਏ ਇਸ ਨੁਕਸਾਨ ਦੀ ਭਰਭਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।