ਲੁਧਿਆਣਾ:ਖੰਨਾ ਦੇ ਸਮਰਾਲਾ ਰੋਡ 'ਤੇ ਬੁੱਧਵਾਰ ਰਾਤ ਨੂੰ ਬਾਰਾਤ ਵਾਲੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ 'ਚ ਲਾੜੇ ਦੇ ਪਿਤਾ ਅਤੇ ਭਰਾ ਸਮੇਤ 5 ਲੋਕ ਜ਼ਖਮੀ ਹੋ ਗਏ। ਲਾੜੇ ਦੇ ਪਿਤਾ ਨੂੰ ਖੰਨਾ ਤੋਂ ਚੰਡੀਗੜ੍ਹ ਰੈਫਰ ਕੀਤਾ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਉਹ ਡੋਲੀ ਲੈ ਕੇ ਵਾਪਸ ਆ ਰਹੇ ਸਨ। ਹਾਲੇ ਲਾੜਾ ਲਾੜੀ ਘਰ ਵੀ ਨਹੀਂ ਪੁੱਜੇ ਸੀ ਕਿ ਰਸਤੇ ਵਿੱਚ ਦੂਜੀ ਗੱਡੀ ਦਾ ਹਾਦਸਾ ਹੋ ਗਿਆ।
ਕਾਰ ਅਤੇ ਟਰੱਕ ਦੀ ਸਿੱਧੀ ਟੱਕਰ: ਖੰਨਾ ਤੋਂ ਬਾਰਾਤ ਸ੍ਰੀ ਮਾਛੀਵਾੜਾ ਸਾਹਿਬ ਗਈ ਸੀ। ਪਰਿਵਾਰ ਡੋਲੀ ਲੈ ਕੇ ਵਾਪਸ ਆ ਰਿਹਾ ਸੀ ਤਾਂ ਸਮਰਾਲਾ ਰੋਡ 'ਤੇ ਰਾਹੋਣ ਮੰਡੀ ਦੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਉਨ੍ਹਾਂ ਦੀ ਕਾਰ ਦੀ ਟੱਕਰ ਹੋ ਗਈ। ਲਾੜਾ-ਲਾੜੀ ਦੀ ਕਾਰ ਅੱਗੇ ਸੀ। ਪਿੱਛੇ ਲਾੜੇ ਦੇ ਪਿਤਾ ਅਤੇ ਭਰਾ ਸਮੇਤ ਰਿਸ਼ਤੇਦਾਰ ਦੂਜੀ ਕਾਰ ਵਿੱਚ ਸਨ। ਇਸ ਕਾਰ ਵਿੱਚ ਸਵਾਰ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
ਜ਼ਖਮੀ ਭਰਾ ਦਾ ਦੋ ਦਿਨ ਪਹਿਲਾਂ ਹੋਇਆ ਵਿਆਹ :ਹਾਲੇ ਦੋ ਦਿਨ ਪਹਿਲਾਂ ਹੀ ਹਾਦਸੇ ਵਿੱਚ ਜ਼ਖਮੀ ਹੋਏ ਲਾੜੇ ਦੇ ਵੱਡੇ ਭਰਾ ਦਾ ਵਿਆਹ ਹੋਇਆ। ਬੁੱਧਵਾਰ ਨੂੰ ਛੋਟੇ ਭਰਾ ਦਾ ਵਿਆਹ ਸੀ। ਹਾਦਸੇ ਤੋਂ ਬਾਅਦ ਘਰ 'ਚ ਖੁਸ਼ੀਆਂ ਫਿੱਕੀਆਂ ਪੈ ਗਈਆਂ। ਕਿਉਂਕਿ ਲਾੜੇ ਦੇ ਪਿਤਾ ਅਤੇ ਵੱਡੇ ਭਰਾ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖਮੀ ਲਾੜੇ ਦੇ ਪਿਤਾ ਦਵਿੰਦਰ ਕੁਮਾਰ ਨੇ ਦੱਸਿਆ ਕਿ ਓਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਸਾਹਮਣੇ ਤੋਂ ਆਏ ਟਰੱਕ ਨੇ ਟੱਕਰ ਮਾਰ ਦਿੱਤੀ। ਦਵਿੰਦਰ ਕੁਮਾਰ ਅਨੁਸਾਰ ਟਰੱਕ ਡਰਾਈਵਰ ਦੀ ਗਲਤੀ ਹੈ। ਜਿਸ ਕਾਰਨ ਹਾਦਸਾ ਹੋਇਆ। ਹਾਦਸੇ ਵਿੱਚ ਓਹਨਾਂ ਦੇ ਵੱਡੇ ਬੇਟੇ ਨੂੰ ਕਾਫੀ ਸੱਟਾਂ ਲੱਗੀਆਂ ਹਨ। ਓਹਨਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ।
ਖੰਨਾ 'ਚ ਬਾਰਾਤ ਵਾਲੀ ਕਾਰ ਹੋਈ ਭਿਆਨਕ ਹਾਦਸੇ ਦਾ ਸ਼ਿਕਾਰ, ਲਾੜੇ ਦੇ ਪਿਤਾ ਸਣੇ ਕਈ ਲੋਕ ਜ਼ਖਮੀ - ਵਿਆਹ ਦੀ ਕਾਰ ਹਾਦਸੇ ਦਾ ਸ਼ਿਕਾਰ
ਖੰਨਾ ਦੇ ਸਮਰਾਲਾ ਰੋਡ 'ਤੇ ਬੁੱਧਵਾਰ ਰਾਤ ਨੂੰ ਵਿਆਹ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ 'ਚ ਲਾੜੇ ਦੇ ਪਿਤਾ ਅਤੇ ਭਰਾ ਸਮੇਤ 5 ਲੋਕ ਜ਼ਖਮੀ ਹੋ ਗਏ। ਲਾੜੇ ਦੇ ਪਿਤਾ ਨੂੰ ਖੰਨਾ ਤੋਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਉਹ ਡੋਲੀ ਲੈ ਕੇ ਵਾਪਸ ਆ ਰਹੇ ਸਨ।
Published : Feb 8, 2024, 2:06 PM IST
ਟਰੱਕ ਡਰਾਈਵਰ ਖਿਲਾਫ ਹੋਵੇਗੀ ਕਾਰਵਾਈ: ਸਿਟੀ ਥਾਣਾ ਮੁਖੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲ ਗਈ ਹੈ। ਜਖਮੀਆਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਡਿਊਟੀ ਅਫ਼ਸਰ ਨੂੰ ਮੌਕਾ ਦੇਖਣ ਵੀ ਭੇਜਿਆ ਗਿਆ ਹੈ। ਆਲੇ ਦੁਆਲੇ ਲੱਗੇ ਕੈਮਰੇ ਵੀ ਦੇਖੇ ਜਾ ਰਹੇ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜੋ ਵੀ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਕਿਓਂਕਿ ਪੁਲਿਸ ਵੱਲੋਂ ਲਗਾਤਾਰ ਟਰੈਫਿਕ ਨਿਯਮਾਂ ਦੀ ਪਾਲਣਾ ਤਹਿਤ ਅਹਿਤਿਆਤ ਵਰਤਣ ਲਈ ਕਿਹਾ ਜਾਂਦਾ ਹੈ, ਪਰ ਬਾਵਜੂਦ ਇਸ ਦੇ ਲੋਕ ਨਿਯਮਾਂ ਦੀ ਪਾਲਣਾ ਨਹੀਂ ਕੀਤਾ ਜਾਂਦਾ।