ਪੰਜਾਬ

punjab

ਨਸ਼ੇ ਦੇ ਵਿਰੋਧ 'ਚ ਸ਼ਖ਼ਸ ਨੇ ਥਾਣੇ ਬਾਹਰ ਲਾਇਆ ਧਰਨਾ, ਪੁਲਿਸ ਉੱਤੇ ਲਾਏ ਗੰਭੀਰ ਇਲਜ਼ਾਮ - protest outside police station

By ETV Bharat Punjabi Team

Published : Jul 16, 2024, 9:39 AM IST

ਤਰਨ ਤਾਰਨ ਦੇ ਥਾਣਾ ਭਿੱਖੀਵਿੰਡ ਵਿੱਚ ਨਸ਼ਾ ਵਿਰੋਧੀ ਸੰਸਥਾ ਦੇ ਆਗੂ ਜਗਤਾਰ ਸਿੰਘ ਸਿੱਧਵਾਂ ਨੇ ਥਾਣੇ ਬਾਹਰ ਧਰਨਾ ਲਗਾਇਆ ਅਤੇ ਪੁਲਿਸ ਉੱਤੇ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਐਕਸ਼ਨ ਨਾ ਕਰਨ ਦਾ ਇਲਜ਼ਾਮ ਲਾਇਆ।

BHIKHIWIND POLICE STATION
ਨਸ਼ੇ ਦੇ ਵਿਰੋਧ 'ਚ ਸ਼ਖ਼ਸ ਨੇ ਥਾਣੇ ਬਾਹਰ ਲਾਇਆ ਧਰਨਾ (ETV Bharat (ਰਿਪੋਟਰ ਤਰਨ ਤਾਰਨ))

ਪੁਲਿਸ ਉੱਤੇ ਲਾਏ ਗੰਭੀਰ ਇਲਜ਼ਾਮ (ETV Bharat (ਰਿਪੋਟਰ ਤਰਨ ਤਾਰਨ))

ਤਰਨ ਤਾਰਨ: ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲੀ ਸੰਸਥਾ 'ਕਫ਼ਨ ਬੋਲ ਪਿਆ' ਦੇ ਆਗੂ ਜਗਤਾਰ ਸਿੰਘ ਸਿੱਧਵਾਂ ਵੱਲੋਂ ਥਾਣਾ ਭਿੱਖੀਵਿੰਡ ਦੇ ਬਾਹਰ ਨਸ਼ਾ ਵੇਚਣ ਵਾਲਿਆਂ ਖਿਲਾਫ ਪੁਲਿਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਨੂੰ ਲੈਕੇ ਧਰਨਾ ਲਾਇਆ ਗਿਆ। ਉਸ ਵੱਲੋਂ ਕਿਹਾ ਗਿਆ ਕਿ ਉਹ ਪਹਿਲਾਂ ਵੀ ਕਈ ਸ਼ਿਕਾਇਤਾਂ ਪੁਲਿਸ ਨੂੰ ਕਰ ਚੁੱਕਾ ਹੈ ਅਤੇ ਨਸ਼ਾ ਵੇਚਣ ਵਾਲਿਆਂ ਦੇ ਨਾਮ ਵੀ ਪੁਲਿਸ ਨੂੰ ਦੱਸ ਚੁੱਕਾ ਹੈ ਪਰ ਪੁਲਿਸ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ।

ਪੁਲਿਸ ਅਤੇ ਸਰਕਾਰ ਉੱਤੇ ਵਾਰ: ਜਗਤਾਰ ਸਿੰਘ ਸਿੱਧਵਾਂ ਵੱਲੋਂ ਥਾਣੇ ਬਾਹਰ ਲਗਾਏ ਬੈਨਰ ਉੱਪਰ ਨੂੰ ਨਸ਼ਾ ਵੇਚਣ ਵਾਲਿਆਂ ਦੇ ਨਾਮ ਜਨਤਕ ਕੀਤੇ ਗਏ ਸਨ। ਜਗਤਾਰ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਹਰ ਗਲ਼ੀ ਮੁਹੱਲੇ ਦੇ ਨਸ਼ੇੜੀਆਂ ਅਤੇ ਇਸ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦਾ ਪਤਾ ਹੈ ਪਰ ਬਾਵਜੂਦ ਇਸ ਦੇ ਪੁਲਿਸ ਤਮਾਸ਼ਾ ਵੇਖਦੀ ਹੈ। ਦੂਜੇ ਪਾਸੇ ਨਸ਼ੇ ਨਾਲ ਪੰਜਾਬ ਦੀ ਜਵਾਨੀ ਖਤਮ ਹੋ ਰਹੀ ਹੈ। ਜਗਤਾਰ ਸਿੰਘ ਸਿੱਧਵਾਂ ਨੇ ਪੰਜਾਬ ਸਰਕਾਰ ਉੱਤੇ ਵੀ ਨਿਸ਼ਾਨੇ ਸਾਧੇ, ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਦੇ ਨਸ਼ੇ ਨੂੰ ਲੈਕੇ ਤਮਾਮ ਵਾਅਦੇ ਅਤੇ ਐਕਸ਼ਨ ਵੀ ਕਾਗਜ਼ੀ ਸਨ। ਹੁਣ ਸੀਐੱਮ ਮਾਨ ਦੀ ਨਜ਼ਰ ਸਿਰਫ ਵੋਟ ਬੈਂਕ ਉੱਤੇ ਹੈ।

ਨਸ਼ਾ ਵੇਚਣ ਵਾਲਿਆਂ ਦੀ ਪੁਖਤਾ ਜਾਣਕਾਰੀ:ਮਾਮਲੇ ਨੂੰ ਲੈਕੇ ਥਾਣਾ ਭਿੱਖੀਵਿੰਡ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਸ਼ਾ ਵੇਚਣ ਵਾਲਿਆਂ ਦੀ ਪੁਖਤਾ ਜਾਣਕਾਰੀ ਮਿਲਣ ਉੱਤੇ ਤਰੁੰਤ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਧਰਨਾ ਦੇਣ ਵਾਲੇ ਵਿਅਕਤੀ ਨੇ ਕੁਝ ਨਸ਼ਾ ਵੇਚਣ ਵਾਲਿਆਂ ਨੂੰ ਰੰਗੇ ਹੱਥੀ ਫੜਾਉਣ ਦਾ ਦਾਅਵਾ ਵੀ ਕੀਤਾ ਹੈ ਤਾਂ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਉਹ ਮੁਲਜ਼ਮ ਜਿਸ ਵੀ ਅਧਿਕਾਰੀ ਨੇ ਫੜੇ ਹਨ ਉਨ੍ਹਾਂ ਉੱਤੇ ਕੀ ਕਾਰਵਾਈ ਵੀ ਉਹੀ ਅਧਿਕਾਰੀ ਦੱਸ ਸਕਦਾ ਹੈ। ਜੇਕਰ ਕੋਈ ਉਨ੍ਹਾਂ ਦੇ ਧਿਆਨ ਵਿੱਚ ਮਾਮਲਾ ਆਵੇਗਾ ਤਾਂ ਉਨ੍ਹਾਂ ਵੱਲੋਂ ਤਰੁੰਤ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details