ਅੰਮ੍ਰਿਤਸਰ: ਕੌਮਾਂਤਰੀ ਯੋਗ ਦਿਵਸ ਮੌਕੇ ਇੱਥੇ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਬੀਤੇ ਦਿਨ ਯੋਗ ਆਸਣ ਕਰਨ ਵਾਲੀ ਕੁੜੀ ਅਰਚਨਾ ਮਕਵਾਨਾ ਖ਼ਿਲਾਫ਼ ਥਾਣਾ ਈ ਡਿਵੀਜ਼ਨ ਵਿਖੇ ਪੁਲਿਸ ਨੇ ਆਈਪੀਸੀ ਦੀ ਧਾਰਾ 295-ਏ ਹੇਠ ਕੇਸ ਦਰਜ ਕੀਤਾ ਹੈ। ਦੂਜੇ ਪਾਸੇ ਅਰਚਨਾ ਮਕਵਾਨਾ ਨਾਂ ਦੀ ਇਸ ਕੁੜੀ ਨੇ ਪੁਲਿਸ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਦੂਜੀ ਵਾਰ ਸਿੱਖ ਕੌਮ ਕੋਲੋਂ ਇਸ ਸਬੰਧੀ ਮੁਆਫ਼ੀ ਮੰਗੀ ਹੈ। ਉਸ ਨੇ ਕਿਹਾ ਕਿ ਗੁਜਰਾਤ ਦੀ ਵਡੋਦਰਾ ਪੁਲਿਸ ਵੱਲੋਂ ਉਸ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਹੈ।
ਪਰਿਕਰਮਾ 'ਤੇ ਪਸੰਦੀਦਾ ਆਸਨ ਕਰਨ ਤੋਂ ਪਹਿਲਾਂ ਬਣਾਈ ਵੀਡੀਓ: ਜ਼ਿਕਰਯੋਗ ਹੈ ਕਿ ਕੌਮਾਂਤਰੀ ਯੋਗ ਦਿਵਸ ਵਾਲੇ ਅਰਚਨਾ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਯੋਗ ਆਸਨ ਕੀਤਾ ਸੀ। ਮਗਰੋਂ ਉਸ ਨੇ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀਆਂ ਸਨ। ਇਸ ਦਾ ਸ਼੍ਰੋਮਣੀ ਕਮੇਟੀ ਵੱਲੋਂ ਵਿਰੋਧ ਕੀਤਾ ਗਿਆ ਅਤੇ ਉਸ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਸੀ। ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਵਿੱਚ ਆਪਣੇ ਤਿੰਨ ਕਰਮਚਾਰੀਆਂ ਦੇ ਖ਼ਿਲਾਫ਼ ਵੀ ਡਿਊਟੀ ਦੌਰਾਨ ਕੁਤਾਹੀ ਵਰਤਣ ਦੇ ਦੋਸ਼ ਹੇਠ ਕਾਰਵਾਈ ਕੀਤੀ ਹੈ। ਇਸ ਤਹਿਤ ਦੋ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇੱਕ ਕਰਮਚਾਰੀ ਨੂੰ ਜੁਰਮਾਨਾ ਕਰਕੇ ਉਸ ਦਾ ਤਬਾਦਲਾ ਕਰ ਦਿੱਤਾ ਗਿਆ।
ਗੁਜਰਾਤ ਪੁਲਿਸ ਨੇ ਦਿੱਤੀ ਸੁਰੱਖਿਆ: ਇਹ ਵੀਡਿਓ ਸ਼੍ਰੌਮਣੀ ਕਮੇਟੀ ਵੱਲੋਂ ਐੱਫਆਈਆਰ ਦਰਜ ਕਰਵਾਉਣ ਤੋਂ ਬਾਅਦ ਵਾਇਰਲ ਹੋ ਰਹੀ ਹੈ। ਇਸ ਲੜਕੀ ਦਾ ਨਾਮ ਅਰਚਨਾ ਮਕਵਾਨਾ ਹੈ ਤੇ ਇਹ ਗੁਜਰਾਤ ਦੇ ਵਡੋਦਰਾ ਸ਼ਹਿਰ ਦੀ ਰਹਿਣ ਵਾਲੀ ਹੈ ਜਿਸ ਵਿਚ ਇਸ ਲੜਕੀ ਅਰਚਨਾ ਮਕਵਾਨਾ ਨੇ ਇਸ ਵੀਡਿਓ ਵਿੱਚ ਗੁਜਰਾਤ ਸਰਕਾਰ ਅਤੇ ਵਡੋਦਰਾ ਪੁਲਿਸ ਦਾ ਧੰਨਵਾਦ ਕੀਤਾ ਹੈ ਅਤੇ ਉਹ ਕਹਿ ਰਹੀ ਹੈ ਕਿ, "ਉਸ ਨੇ ਕੋਈ ਸ਼ਿਕਾਇਤ ਵੀ ਦਰਜ ਨਹੀਂ ਕਰਵਾਈ, ਪਰ ਫਿਰ ਵੀ ਵਡੋਦਰਾ ਪੁਲਿਸ ਨੇ ਉਸ ਨੂੰ ਸਿਕਿਉਰਟੀ ਮੁਹਈਆ ਕਰਵਾਈ ਹੈ ਮੈਂ ਗੁਜਰਾਤ ਸਰਕਾਰ ਤੇ ਵਡੋਦਰਾ ਪੁਲਿਸ ਦਾ ਧੰਨਵਾਦ ਕਰਦੀ ਹਾਂ।"
ਭਾਜਪਾ ਸਾਂਸਦ ਨਵੀਨ ਜਿੰਦਲ ਪਰਿਵਾਰ ਸਣੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ - BJP MP Naveen Jindal