ਲੁਧਿਆਣਾ:ਪੰਜਾਬ ਦੇਸ਼ਹਿਰ ਲੁਧਿਆਣਾ ਦੇ ਬੱਸ ਅੱਡੇ ਦੇ ਕੋਲ ਇੱਕ ਵਿਅਕਤੀ ਦੀ ਮੌਤ ਹੋ ਗਈ, ਇਸ ਮੌਕੇ ਪ੍ਰਾਈਵੇਟ ਬੱਸਾਂ ਦੀ ਦਾਦਾਗਿਰੀ ਵੀ ਵੇਖਣ ਨੂੰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਿਕ ਟਿਕਟ ਲੈਣ ਨੂੰ ਲੈ ਕੇ ਇੱਕ ਸ਼ਖਸ ਨਾਲ ਨਿੱਜੀ ਬੱਸ ਚਾਲਕ ਦੇ ਨਾਲ ਬਹਿਸਬਾਜ਼ੀ ਹੋ ਗਈ, ਜਿਸ ਤੋਂ ਬਾਅਦ ਘਬਰਾਏ ਸ਼ਖਸ ਦੀ ਸੜਕ 'ਤੇ ਡਿੱਗਣ ਨਾਲ ਮੌਤ ਹੋ ਗਈ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਮ੍ਰਿਤਕ ਦੇ ਘਰਦਿਆਂ ਨੇ ਪ੍ਰਾਈਵੇਟ ਬੱਸ ਚਾਲਕਾਂ ਉੱਤੇ ਇਲਜ਼ਾਮ ਲਾਏ ਨੇ ਕਿ ਬੱਸ ਡਰਾਈਵਰਾਂ ਦੀ ਗੁੰਡਾਗਰਦੀ ਕਾਰਨ ਇਹ ਹਾਦਸਾ ਵਾਪਰਿਆ ਹੈ। ਪਰਿਵਾਰ ਮੁਤਾਬਿਕ ਮ੍ਰਿਤਕ ਨੇ ਆਪਣੇ ਪਿੰਡ ਯੂਪੀ ਜਾਣਾ ਸੀ। ਇਸ ਦੌਰਾਨ ਉਸ ਕੋਲ 40 ਹਜ਼ਾਰ ਰੁਪਏ ਵੀ ਸਨ ਜੋਕਿ ਗਾਇਬ ਹਨ, ਜਿਸ 'ਤੇ ਪੁਲਿਸ ਕੋਈ ਵੀ ਕਰਵਾਈ ਨਹੀਂ ਕਰ ਰਹੀ। ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ।
ਭੇਤਭਰੇ ਹਲਾਤਾਂ 'ਚ ਮੌਤ
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਮੁਤਾਬਿਕ ਪ੍ਰਾਈਵੇਟ ਬੱਸ ਦੇ ਮੁਲਾਜ਼ਮਾਂ ਵੱਲੋਂ ਉਸ ਦੇ ਨਾਲ ਟਿਕਟ ਲੈਣ ਨੂੰ ਲੈ ਕੇ ਧੱਕੇਸ਼ਾਹੀ ਕੀਤੀ ਜਾ ਰਹੀ ਸੀ, ਜਿਸ ਨੂੰ ਲੈ ਕੇ ਉਹ ਸਖਸ਼ ਘਬਰਾ ਗਿਆ ਅਤੇ ਉਹ ਉਥੋਂ ਜਦੋਂ ਜਾਣ ਲੱਗਾ ਤਾਂ ਘਬਰਾਇਆ ਹੋਇਆ ਸੜਕ 'ਤੇ ਡਿੱਗ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਸ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਪ੍ਰਾਈਵੇਟ ਬੱਸਾਂ ਦੀ ਗੁੰਡਾਗਰਦੀ ਦੇ ਚੱਲਦੇ ਸਖਸ਼ ਦੀ ਮੌਤ ਹੋਈ ਹੈ।