ਪਟਿਆਲਾ : ਅੱਜ ਪਟਿਆਲਾ ਵਿੱਚ ਬੀਜੇਪੀ ਵਰਕਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਵਿਜੇ ਰੂਪਾਨੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਅਸੀਂ ਪੰਜਾਬ ਭਰ ਵਿੱਚ ਮੀਟਿੰਗਾਂ ਕਰ ਰਹੇ ਹਾਂ ਤਾਂ ਕਿ ਅਸੀਂ ਕਿੰਨਾ ਕੁ ਯੋਗਦਾਨ ਪਾਵਾਂਗੇ। ਪੰਜਾਬ ਦੇ ਲੋਕ ਤੀਜੀ ਵਾਰ ਸਰਕਾਰ ਬਣਾਉਣਗੇ। ਕਿਸਾਨੀ ਮਸਲਿਆਂ ਬਾਰੇ ਉਨ੍ਹਾਂ ਕਿਹਾ ਕਿ ਮਸਲੇ ਤਾਂ ਹਨ ਪਰ ਇਕੱਠੇ ਬੈਠ ਕੇ ਹੀ ਹੱਲ ਹੋਣਗੇ। ਅੱਜ ਪੂਰੀ ਦੁਨੀਆ ਵਿੱਚ ਕਿਸਾਨ ਸੜਕਾਂ 'ਤੇ ਹਨ ਪਰ ਸਾਡੇ ਕਿਸਾਨਾਂ ਦਾ ਰਵੱਈਆ ਚੰਗਾ ਨਹੀਂ ਹੈ।
ਭਗਵੰਤ ਮਾਨ ਨੂੰ ਆਪਣਾ ਵਕੀਲ ਬਣਾ ਲਿਆ ਅਤੇ ਫਿਰ ਵਕੀਲ ਮੁਤਾਬਕ ਹੀ ਫੈਸਲੇ ਲਏ ਜਾਣੇ :ਉਨ੍ਹਾਂ ਕਿਹਾ ਕਿ ਕੇਂਦਰ ਦੇ ਤਿੰਨ ਮੰਤਰੀ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਇੱਥੇ ਆਏ ਸਨ। ਪਰ ਉਨ੍ਹਾਂ ਨੇ ਭਗਵੰਤ ਮਾਨ ਨੂੰ ਆਪਣਾ ਵਕੀਲ ਬਣਾ ਲਿਆ ਅਤੇ ਫਿਰ ਵਕੀਲ ਮੁਤਾਬਕ ਹੀ ਫੈਸਲੇ ਲਏ ਜਾਣੇ ਸਨ। ਹਰ ਕਿਸਾਨ ਦੀ ਸਮੱਸਿਆ ਵੱਖਰੀ ਹੈ। ਅਕਾਲੀ ਦਲ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਪਤਾ ਨਹੀਂ ਇਸ ਨੂੰ ਕੋਈ ਸੀਟ ਮਿਲੇਗੀ ਜਾਂ ਨਹੀਂ। ਹੁਣ ਸਥਿਤੀ 2022 ਤੋਂ ਉਲਟ ਹੈ। ਹੁਣ ਸਿਰਫ਼ ਇੱਕ ਹੀ ਪਾਰਟੀ ਬਚੀ ਹੈ ਅਤੇ ਉਹ ਹੈ ਭਾਜਪਾ, ਹੁਣ ਪੰਜਾਬ ਦੇ ਲੋਕ ਇਸ ਨੂੰ ਵੀ ਇੱਕ ਮੌਕਾ ਦੇਣਗੇ।