ਪੰਜਾਬ

punjab

ETV Bharat / state

ਤਰਨਤਾਰਨ 'ਚ ਚੋਰੀ ਦੀ ਵੱਡੀ ਵਾਰਦਾਤ, ਸੁਨਿਆਰੇ ਦੇ ਨੌਕਰ ਨੇ ਹੀ ਕੀਤੇ ਗਹਿਣੇ ਚੋਰੀ, ਘਟਨਾ ਸੀਸੀਟੀਵੀ 'ਚ ਕੈਦ - Gold theft in Tarn Taran

Goldsmith's servant stole : ਸੁਨਿਆਰੇ ਦੀ ਦੁਕਾਨ 'ਚੋਂ ਤਿੰਨ ਕਰੋੜ ਦੀ ਲੁੱਟ ਹੋਈ ਹੈ। ਜਾਣਕਾਰੀ ਮੁਤਾਬਕ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਸੁਨਿਆਰੇ ਦੀ ਦੁਕਾਨ ਦੇ ਕੰਮ ਕਰਨ ਵਾਲੇ ਨੌਕਰ ਬੱਬੂ ਨੇ ਦਿੱਤਾ ਹੈ। ਜਿਸ ਦੀਆਂ ਸੀ. ਸੀ. ਟੀ. ਵੀ. ਤਸਵੀਰਾਂ ਸਾਹਮਣੇ ਆਈਆਂ ਹਨ। ਪੜ੍ਹੋ ਪੂਰੀ ਖਬਰ...

goldsmith servant stole
ਤਰਨਤਾਰਨ 'ਚ ਚੋਰੀ ਦੀ ਵੱਡੀ ਵਾਰਦਾਤ

By ETV Bharat Punjabi Team

Published : Apr 27, 2024, 8:50 PM IST

ਤਰਨਤਾਰਨ 'ਚ ਚੋਰੀ ਦੀ ਵੱਡੀ ਵਾਰਦਾਤ

ਤਰਨਤਾਰਨ:ਤਰਨਤਾਰਨ ਦੇ ਤਹਿਸੀਲ ਬਾਜ਼ਾਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇੱਕ ਸੁਨਿਆਰੇ ਦੀ ਦੁਕਾਨ 'ਚੋਂ ਤਿੰਨ ਕਰੋੜ ਦੀ ਲੁੱਟ ਹੋਈ ਹੈ। ਜਾਣਕਾਰੀ ਮੁਤਾਬਿਕ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਸੁਨਿਆਰੇ ਦੀ ਦੁਕਾਨ ਦੇ ਕੰਮ ਕਰਨ ਵਾਲੇ ਨੌਕਰ ਬੱਬੂ ਨੇ ਦਿੱਤਾ ਹੈ। ਜਿਸ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ। ਜਦੋਂ ਸੀਸੀਟੀਵੀ ਤਸਵੀਰਾਂ ਪਰਿਵਾਰ ਵਲੋਂ ਦੇਖੀਆਂ ਗਈਆਂ ਤਾਂ ਸਭ ਦੇ ਹੋਸ਼ ਉੱਡ ਗਏ, ਕਿਉਂਕਿ ਇਹ ਨੌਕਰ ਕਈ ਸਾਲਾਂ ਤੋਂ ਦੁਕਾਨ 'ਚ ਕੰਮ ਕਰ ਰਿਹਾ ਸੀ। ਨੌਕਰ ਵੱਲੋਂ ਦੇਰ ਰਾਤ ਆਪਣੇ ਸਾਥੀਆਂ ਨਾਲ ਮਿਲ ਕੇ 3 ਕਰੋੜ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

ਸ਼ਟਰ ਤੋੜ ਕੇ ਕੀਤੀ ਚੋਰੀ:ਸੀਸੀਟੀਵੀ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਚੋਰ ਪਹਿਲਾਂ ਇਕੱਲਾ ਦੁਕਾਨ ਦਾ ਸ਼ਟਰ ਤੋੜਦਾ ਹੈ। ਜਦੋਂ ਉਸ ਕੋਲੋਂ ਸ਼ਟਰ ਨਾ ਟੁੱਟਿਆ ਤਾਂ ਉਸ ਦੇ ਸਾਥੀ ਵੀ ਮਦਦ ਕਰਨ ਲਈ ਪਹੁੰਚ ਜਾਂਦੇ ਹਨ ਅਤੇ ਸ਼ਟਰ ਤੋੜ ਕੇ ਚੋਰੀ ਕੀਤੀ ਗਈ। ਚੋਰ ਨਕਲੀ ਗਹਿਣੇ ਦੁਕਾਨ 'ਤੇ ਰੱਖ ਕੇ ਅਸਲੀ ਗਹਿਣੇ ਚੋਰੀ ਕਰ ਲੈ ਗਏ। ਦੁਕਾਨ ਮਾਲਕ ਰੰਜੀਤ ਸਿੰਘ ਨੇ ਬਿਆਨ 'ਚ ਦੱਸਿਆ ਕਿ ਰਾਤ ਨੂੰ ਨੌਕਰ ਬੱਬੂ 7.30 ਵਜੇ ਦੇ ਕਰੀਬ ਦੁਕਾਨ ਬੰਦ ਕਰ ਕੇ ਚਾਬੀਆਂ ਦੇ ਕੇ ਚੱਲਾ ਗਿਆ ਸੀ। ਪਰ ਉਸ ਨੇ ਦੁਕਾਨ ਦੇ ਸ਼ਟਰ ਨੂੰ ਤਾਲਾ ਨਹੀਂ ਲਗਾਇਆ ਹੋਇਆ ਸੀ ਅਤੇ ਕਰੀਬ ਰਾਤ ਦੇ 11.30 ਵਜੇ ਉਸ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ।

ਚੋਰਾਂ ਦਾ ਖੁਲਾਸਾ: ਉਨ੍ਹਾਂ ਦੱਸਿਆ ਕਿ ਮੈਨੂੰ ਬੱਬੂ ਦੀ ਮਾਂ ਦਾ ਫੋਨ ਵੀ ਆਇਆ ਸੀ ਕਿ ਮੇਰਾ ਮੁੰਡਾ ਘਰ ਨਹੀਂ ਪਹੁੰਚਿਆ ਅਤੇ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਤੁਹਾਡਾ ਮੁੰਡਾ 8 ਵਜੇ ਦਾ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਜਦੋਂ ਸਵੇਰ ਹੋਈ ਤਾਂ ਲੋਕਾਂ ਨੇ ਸਾਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਤੁਹਾਡੀ ਦੁਕਾਨ ਦਾ ਸ਼ਟਰ ਖੁੱਲਾ ਹੋਇਆ ਹੈ। ਜਿਸ ਤੋਂ ਬਾਅਦ ਸੀ. ਸੀ. ਟੀ. ਵੀ. ਤਸਵੀਰਾਂ ਦੇ ਆਧਾਰ 'ਤੇ ਚੋਰਾਂ ਦਾ ਖੁਲਾਸਾ ਹੋਇਆ ਹੈ। ਜਿਸ ਤੋਂ ਬਾਅਦ ਦੁਕਾਨ ਮਾਲਕ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਲਾਕੇ ਦੇ ਸਾਰੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ।

ABOUT THE AUTHOR

...view details