ਲੁਧਿਆਣਾ:ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਮੌਕੇ ਮੰਦਰਾਂ ਦੇ ਵਿੱਚ ਸਵੇਰ ਤੋਂ ਹੀ ਸ਼ਰਧਾਲੂਆਂ ਦਾ ਹੜ ਆਇਆ ਹੋਇਆ ਹੈ। ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਦੇ ਵਿੱਚ ਸਥਿਤ ਸ਼੍ਰੀ ਕ੍ਰਿਸ਼ਨ ਮੰਦਿਰ ਸਭ ਤੋਂ ਵੱਧ ਮੂਰਤੀਆਂ ਵਾਲਾ ਮੰਦਿਰ ਹੈ ਜਿੱਥੇ 500 ਦੇ ਕਰੀਬ ਵੱਖ-ਵੱਖ ਮੂਰਤੀਆਂ ਹਨ। ਇਸ ਤੋਂ ਇਲਾਵਾ 30 ਫੁੱਟ ਤੋਂ ਵੱਡੀ ਭਗਵਾਨ ਹਨੂਮਾਨ ਜੀ ਦੀ ਵੀ ਮੂਰਤੀ ਸਥਾਪਿਤ ਹੈ। ਜਨਮਅਸ਼ਟਮੀ ਦੇ ਮੌਕੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉੱਥੇ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਹਨ। ਰਾਤ 12:01 ਤੇ ਵਿਸ਼ੇਸ਼ ਸਮਾਗਮਾਂ ਦਾ ਪ੍ਰਬੰਧ ਕਰਵਾਇਆ ਜਾਂਦਾ ਹੈ। ਰਾਤ 2 ਵਜੇ ਤੱਕ ਇਹ ਸਮਾਗਮ ਚਲਦੇ ਹਨ। ਇਸ ਤੋਂ ਪਹਿਲਾਂ ਅੱਜ 100 ਦੇ ਕਰੀਬ ਪੰਡਿਤਾਂ ਨੂੰ ਅਤੇ ਸਾਧੂਆਂ ਨੂੰ ਬੁਲਾ ਕੇ ਉਹਨਾਂ ਨੂੰ ਲੰਗਰ ਛਕਾਇਆ ਗਿਆ ਹੈ ਅਤੇ ਨਾਲ ਹੀ ਭੇਟਾਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਹੈ।
ਮੰਦਿਰ ਦੀ ਖਾਸ ਮਾਨਤਾ:ਮੰਦਿਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇੱਥੇ ਹਰ ਸਾਲ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚਦੇ ਹਨ ਅਤੇ ਖੁਦ ਭਗਵਾਨ ਭੋਲੇਨਾਥ ਇੱਥੇ ਬਿਰਾਜਮਾਨ ਹਨ। ਜਿਸ ਕਰਕੇ ਇਥੇ ਮਨ ਮੰਗੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਜਿਸ ਕਰਕੇ ਲੋਕ ਵੱਡੀ ਗਿਣਤੀ ਦੇ ਵਿੱਚ ਇਥੇ ਆਉਂਦੇ ਹਨ ਅੱਜ ਵੀ ਇੱਥੇ ਵਿਸ਼ੇਸ਼ ਸਮਾਗਮਾਂ ਦੇ ਪ੍ਰਬੰਧ ਕਰਵਾਏ ਗਏ ਹਨ। ਮੰਦਰ ਦੇ ਪ੍ਰਬੰਧਕਾਂ ਦੇ ਦੱਸਿਆ ਕਿ ਅੱਜ ਦੇ ਦਿਨ ਭਗਵਾਨ ਦਾ ਹਰ ਸ਼ਿੰਗਾਰ ਕਰਵਾਇਆ ਜਾਂਦਾ ਹੈ ਅਤੇ ਫਿਰ ਉਹਨਾਂ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਉਹਨਾਂ ਨੂੰ ਝੂਲੇ ਦੇ ਵਿੱਚ ਬਿਰਾਜਮਾਨ ਕਰਵਾਇਆ ਜਾਂਦਾ ਹੈ ਅਤੇ ਲੋਕ ਝੂਲਾ ਝੁਲਾ ਕੇ ਆਸ਼ੀਰਵਾਦ ਪ੍ਰਾਪਤ ਕਰਦੇ ਹਨ।
-
ਜਨਮ ਅਸ਼ਟਮੀ ਮੌਕੇ ਇਸ ਮੰਦਿਰ 'ਚ ਵਿਸ਼ੇਸ਼ ਸਮਾਗਮ, ਸ਼੍ਰੀ ਕ੍ਰਿਸ਼ਨ ਨੂੰ ਚੜ੍ਹਾਏ ਜਾਣਗੇ 1 ਲੱਖ ਪਕਵਾਨ - Dwarka ISKCON temple Janmashtami - ਵਿਸ਼ਵ ਭਰ 'ਚ ਮਨਾਇਆ ਜਾ ਰਿਹਾ ਜਨਮ ਅਸ਼ਟਮੀ ਦਾ ਤਿਉਹਾਰ, ਬਾਜ਼ਾਰਾਂ ਦਾ ਦ੍ਰਿਸ਼ ਦੇਖਣਯੋਗ - Janmashtami celebrated
- ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸ਼ਰਧਾਲੂਆਂ 'ਚ ਉਤਸ਼ਾਹ, ਦੇਖੋ ਇਸ ਮੰਦਿਰ ਵਿੱਚ ਕੀ-ਕੀ ਰਹੇਗਾ ਖਾਸ - Sri Krishna Janmashtami