ਪੰਜਾਬ

punjab

ETV Bharat / state

ਹੋਜ਼ਰੀ ਦੇ ਗੜ੍ਹ ਲੁਧਿਆਣਾ 'ਚ ਫੈਸ਼ਨ ਪ੍ਰਦਰਸ਼ਨੀ, ਇੱਕੋ ਹੀ ਛੱਤ ਹੇਠ ਦੇਸ਼ ਦੇ ਮਸ਼ਹੂਰ ਬ੍ਰਾਂਡ ਇਕੱਠੇ, ਲੋਕਾਂ ਲਈ ਬਣੀ ਖਿੱਚ ਦਾ ਕੇਂਦਰ - Fashion exhibition in Ludhiana - FASHION EXHIBITION IN LUDHIANA

Fashion exhibition in Ludhiana: ਲੁਧਿਆਣਾ ਦੇ ਵਿੱਚ ਫੈਸ਼ਨ ਦੇ ਸ਼ੌਕੀਨਾਂ ਦੇ ਲਈ ਇੱਕੋ ਛੱਤ ਹੇਠ 50 ਤੋਂ ਵੱਧ ਬ੍ਰਾਂਡ ਦੀ ਆਪਸ਼ਨ ਵੇਖਣ ਨੂੰ ਮਿਲ ਰਹੀ ਹੈ। ਦੇਸ਼ ਦੇ ਚੋਟੀ ਦੇ ਬ੍ਰਾਂਡ ਇਸ ਵਿੱਚ ਸ਼ਾਮਿਲ ਹਨ, ਖਾਸ ਕਰਕੇ ਫੈਸ਼ਨ ਦੇ ਸ਼ੌਕੀਨਾਂ ਲਈ ਇਹ ਇੱਕ ਚੰਗਾ ਮੌਕਾ ਹੈ। ਦੇਖੋ ਕੀ ਹੈ ਖਾਸ...

Fashion exhibition in Ludhiana
ਹੋਜ਼ਰੀ ਦੇ ਗੜ੍ਹ ਲੁਧਿਆਣਾ ਦੇ ਵਿੱਚ ਫੈਸ਼ਨ ਪ੍ਰਦਰਸ਼ਨੀ (Etv Bharat LUDHIANA)

By ETV Bharat Punjabi Team

Published : May 8, 2024, 5:34 PM IST

Updated : May 8, 2024, 6:42 PM IST

ਹੋਜ਼ਰੀ ਦੇ ਗੜ੍ਹ ਲੁਧਿਆਣਾ ਦੇ ਵਿੱਚ ਫੈਸ਼ਨ ਪ੍ਰਦਰਸ਼ਨੀ (Etv Bharat LUDHIANA)

ਲੁਧਿਆਣਾ:ਲੁਧਿਆਣਾ ਦੇ ਵਿੱਚ ਫੈਸ਼ਨ ਦੇ ਸ਼ੌਕੀਨਾਂ ਦੇ ਲਈ ਇੱਕੋ ਛੱਤ ਹੇਠ 50 ਤੋਂ ਵੱਧ ਬ੍ਰਾਂਡ ਦੀ ਆਪਸ਼ਨ ਵੇਖਣ ਨੂੰ ਮਿਲ ਰਹੀ ਹੈ। ਦੇਸ਼ ਦੇ ਚੋਟੀ ਦੇ ਬ੍ਰਾਂਡ ਇਸ ਵਿੱਚ ਸ਼ਾਮਿਲ ਹਨ, ਖਾਸ ਕਰਕੇ ਫੈਸ਼ਨ ਦੇ ਸ਼ੌਕੀਨਾਂ ਲਈ ਇਹ ਇੱਕ ਚੰਗਾ ਮੌਕਾ ਹੈ। ਜਦੋਂ ਉਨ੍ਹਾਂ ਨੂੰ ਆਪਣੀ ਪਸੰਦ ਦਾ ਡਿਜ਼ਾਇਨਰ ਅਤੇ ਬ੍ਰਾਂਡ ਦੇ ਵਿੱਚ ਆਪਸ਼ਨ ਮਿਲ ਰਹੀ ਹੈ। ਇਹ ਪ੍ਰਦਰਸ਼ਨੀ ਲੁਧਿਆਣਾ ਦੇ ਹਿਆਤ ਹੋਟਲ ਦੇ ਵਿੱਚ ਫਾਮਾ ਵੱਲੋਂ ਲਗਾਈ ਗਈ ਹੈ। ਜੋ ਕਿ ਹਰ ਸਾਲ ਲਗਾਈ ਜਾਂਦੀ ਹੈ ਅਤੇ ਫੈਸ਼ਨ ਦੇ ਦੀਵਾਨੇ ਇਸ ਪ੍ਰਦਰਸ਼ਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਹਨ। ਅੱਜ ਵੀ ਇਸ ਪ੍ਰਦਰਸ਼ਨੀ ਦੇ ਵਿੱਚ ਸੈਂਕੜੇ ਲੋਕ ਪਹੁੰਚੇ ਅਤੇ ਸੈਸ਼ਨ ਦੇ ਦਰਜਨਾਂ ਬ੍ਰਾਂਡ ਇੱਕ ਛੱਤ ਹੇਠ ਉਨ੍ਹਾਂ ਨੂੰ ਵੇਖਣ ਨੂੰ ਮਿਲੇ ਹਨ।

ਫੈਸ਼ਨ ਦਾ ਖ਼ੁਮਾਰ: ਪ੍ਰਦਰਸ਼ਨ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਸਗੋਂ ਪੰਜਾਬ ਦੇ ਬਾਹਰ ਵੀ ਇਹ ਪ੍ਰਦਰਸ਼ਨੀ ਲੱਗਦੀ ਹੈ। ਜਿਸ ਵਿੱਚ ਜੰਮੂ ਕਸ਼ਮੀਰ ਦਿੱਲੀ ਮੁੰਬਈ ਅਤੇ ਹੋਰ ਕਈ ਸੂਬੇ ਸ਼ਾਮਿਲ ਹਨ, ਜਿੱਥੇ ਇਹ ਪ੍ਰਦਰਸ਼ਨੀ ਲਈ ਪਹਿਲਾਂ ਹੀ ਧੁਮਾ ਪਾ ਚੁੱਕੀ ਹੈ। ਇਨ੍ਹਾਂ ਹੀ ਨਹੀਂ ਚੰਡੀਗੜ੍ਹ ਦੇ ਵਿੱਚ ਵੀ ਇਹ ਪ੍ਰਦਰਸ਼ਨੀ ਲੱਗੀ ਹੈ, ਪਰ ਜਿਸ ਤਰ੍ਹਾਂ ਦਾ ਸਮਰਥਨ ਉਨ੍ਹਾਂ ਨੂੰ ਲੁਧਿਆਣਾ ਦੇ ਵਿੱਚ ਵੇਖਣ ਨੂੰ ਮਿਲਦਾ ਹੈ ਉਹ ਵਾਕੇ ਹੀ ਕਾਬਿਲੇ ਤਾਰੀਫ ਹੈ। ਉਨ੍ਹਾਂ ਨੇ ਕਿਹਾ ਕਿ 50 ਦੇ ਕਰੀਬ ਇਸ ਵਾਰ ਪ੍ਰਦਰਸ਼ਨੀ ਦੇ ਵਿੱਚ ਸਟਾਲ ਲੱਗੇ ਹਨ ਅਤੇ ਪੂਰੇ ਦੇਸ਼ ਇਹ ਨਹੀਂ ਸਗੋਂ ਕਈ ਇੰਟਰਨੈਸ਼ਨਲ ਬ੍ਰਾਂਡ ਵੀ ਪਹੁੰਚੇ ਹਨ। ਜਿੰਨ੍ਹਾਂ ਨੇ ਆਪਣਾ ਨਾਮਨਾ ਫੈਸ਼ਨ ਦੇ ਵਿੱਚ ਖੱਟਿਆ ਹੈ। ਉਨ੍ਹਾਂ ਦੱਸਿਆ ਕਿ ਦੋ ਦਿਨ ਚੱਲਣ ਵਾਲੀ ਇਸ ਪ੍ਰਦਰਸ਼ਨੀ ਦੇ ਵਿੱਚ ਭਰਪੂਰ ਸਮਰਥਨ ਸਾਨੂੰ ਹਰ ਸਾਲ ਮਿਲਦਾ ਹੈ ਅਤੇ ਇਸ ਸਾਲ ਵੀ ਉਨ੍ਹਾਂ ਨੂੰ ਅਜਿਹੀ ਹੀ ਉਮੀਦ ਹੈ। ਲੁਧਿਆਣਾ ਦੇ ਵਿੱਚ ਇੱਕੋ ਹੀ ਛੱਤ ਹੇਠ ਦੇਸ਼ ਦੇ ਮਸ਼ਹੂਰ ਬ੍ਰਾਂਡ ਦੀ ਪ੍ਰਦਰਸ਼ਨੀ, ਲੁਧਿਆਣਾ ਦੇ ਲੋਕਾਂ ਲਈ ਬਣੀ ਖਿੱਚ ਦਾ ਕੇਂਦਰ, ਦੋ ਦਿਨ ਇਸ ਪ੍ਰਦਰਸ਼ਨੀ 'ਚ ਫੈਸ਼ਨ ਦਾ ਖ਼ੁਮਾਰ ਹੈ।

ਲੁਧਿਆਣਾ ਨੂੰ ਹੋਜਰੀ ਦੇ ਗੜ ਵਜੋਂ ਵੀ ਮੰਨਿਆ: ਲੁਧਿਆਣਾ ਪ੍ਰਦਰਸ਼ਨੀਆਂ ਦਾ ਗੜ ਬੰਨਦਾ ਜਾ ਰਿਹਾ ਹੈ। ਉਂਝ ਲੁਧਿਆਣਾ ਨੂੰ ਹੋਜਰੀ ਦੇ ਗੜ ਵਜੋਂ ਵੀ ਮੰਨਿਆ ਜਾਂਦਾ ਹੈ ਅਤੇ ਲੁਧਿਆਣਾ ਦੇ ਵਿੱਚ ਕਈ ਮਸ਼ਹੂਰ ਡਿਜ਼ਾਇਨਰ ਅਤੇ ਬ੍ਰਾਂਡ ਤਿਆਰ ਹੁੰਦੇ ਹਨ। ਜਿਨ੍ਹਾਂ ਦੇ ਵਿੱਚ ਕਈ ਮਸ਼ਹੂਰ ਬ੍ਰਾਂਡ ਵੀ ਸ਼ਾਮਿਲ ਹੈ। ਲੁਧਿਆਣਾ ਦੇ ਵਿੱਚ ਇਸ ਤਰ੍ਹਾਂ ਦੀ ਪ੍ਰਦਰਸ਼ਨੀ ਦੇ ਨਾਲ ਲੁਧਿਆਣਾ ਦੀ ਹੋਜਰੀ ਇੰਡਸਟਰੀ ਨੂੰ ਹੋਰ ਵੀ ਬੂਸਟ ਮਿਲਣ ਦੀ ਆਸ ਵੀ ਪ੍ਰਗਟਾਈ ਗਈ ਹੈ। ਲੁਧਿਆਣਾ ਦੀ ਇੰਡਸਟਰੀ ਲਗਾਤਾਰ ਪ੍ਰਫੁੱਲਿਤ ਹੋ ਰਹੀ ਹੈ ਅਤੇ ਫੈਸ਼ਨ ਇੰਡਸਟਰੀ ਦੇ ਵਿੱਚ ਹੁਣ ਲੁਧਿਆਣਾ ਦੀ ਇੰਡਸਟਰੀ ਵੀ ਆਪਣਾ ਨਾਂ ਬਣਾ ਰਹੀ ਹੈ।

Last Updated : May 8, 2024, 6:42 PM IST

ABOUT THE AUTHOR

...view details