ਲੁਧਿਆਣਾ:ਲੁਟੇਰਿਆਂ ਵੱਲੋਂ ਇੱਕ ਮੋਬਾਇਲ ਦੀ ਦੁਕਾਨ ਤੇ ਲੁੱਟ ਦੇ ਇਰਾਦੇ ਦੇ ਨਾਲ ਪਹਿਲਾਂ ਗ੍ਰਾਹਕ ਬਣ ਕੇ ਸਮਾਨ ਚੈੱਕ ਕੀਤਾ ਉਸ ਤੋਂ ਬਾਅਦ ਅਚਾਨਕ ਹੀ ਦੁਕਾਨਦਾਰ ਉੱਤੇ ਹਮਲਾ ਕਰ ਦਿੱਤਾ ਪਰ ਦੁਕਾਨਦਾਰ ਨੇ ਬੜੀ ਬਹਾਦਰੀ ਦੇ ਨਾਲ ਇਹਨਾਂ ਲੁਟੇਰਿਆਂ ਦਾ ਮੁਕਾਬਲਾ ਕੀਤਾ ਅਤੇ ਇਹਨਾਂ ਵਿੱਚੋਂ ਇੱਕ ਨੂੰ ਮੌਕੇ ਤੇ ਕਾਬੂ ਕਰ ਲਿਆ। ਜਦੋਂ ਕਿ ਇੱਕ ਭੱਜਣ ਵਿੱਚ ਕਾਮਯਾਬ ਰਿਹਾ ਅਤੇ ਇਹ ਸਭ ਕੁਝ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਿਆ।
ਲੁਟੇਰਿਆਂ ਵੱਲੋਂ ਦੁਕਾਨਦਾਰ ਉੱਤੇ ਹਮਲਾ, ਦੁਕਾਨਦਾਰ ਨੇ ਵਿਖਾਈ ਦਲੇਰੀ, ਦੇਖੋ ਵੀਡੀਓ - failed attempt to rob a mobile
ਲੁਧਿਆਣਾ ਵਿੱਚ ਮੋਬਾਇਲ ਦੁਕਾਨਦਾਰ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਆਏ ਲੁਟੇਰਿਆਂ ਦੇ ਮਨਸੂਬੇ ਦੁਕਾਨਦਾਰ ਦੀ ਦਲੇਰੀ ਨੇ ਪਸਤ ਕਰ ਦਿੱਤੇ। ਪੂਰਾ ਘਟਨਾਕ੍ਰਮ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਅੰਦਰ ਕੈਦ ਹੋ ਗਿਆ।
Published : Apr 27, 2024, 12:41 PM IST
ਤਸਵੀਰਾਂ ਵਾਇਰਲ: ਜਿਸ ਦੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦੁਕਾਨਦਾਰ ਲੁਟੇਰਿਆ ਦੇ ਨਾਲ ਮੁਕਾਬਲਾ ਕਰਦਾ ਦਿਖਾਈ ਦੇ ਰਿਹਾ ਹੈ। ਜਦੋਂ ਲੁਟੇਰੇ ਭੱਜਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਸ ਦੀ ਮਦਦ ਲਈ ਨੇੜੇ ਤੇੜੇ ਦੇ ਕੁਝ ਲੋਕ ਵੀ ਆ ਜਾਂਦੇ ਹਨ ਅਤੇ ਇੱਕ ਲੁਟੇਰੇ ਨੂੰ ਮੌਕੇ ਤੇ ਦਬੋਚ ਲਿਆ ਜਾਂਦਾ ਹੈ। ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ।
ਦੁਕਾਨਦਾਰ ਉੱਤੇ ਡੰਡੇ ਨਾਲ ਹਮਲਾ:ਵੀਡੀਓ ਦੇ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਮੁਲਜ਼ਮ ਪਹਿਲਾਂ ਦੁਕਾਨ ਉੱਤੇ ਆਉਂਦੇ ਹਨ ਅਤੇ ਇਹਨਾਂ ਦੋਵਾਂ ਵੱਲੋਂ ਹੀ ਮੂੰਹ ਉੱਤੇ ਕੱਪੜੇ ਲਪੇਟੇ ਹੁੰਦੇ ਹਨ। ਜਿਸ ਤੋਂ ਬਾਅਦ ਇਹ ਲੁਟੇਰੇ ਦੁਕਾਨਦਾਰ ਨੂੰ ਮੋਬਾਈਲ ਦਿਖਾਉਣ ਲਈ ਕਹਿੰਦੇ ਹਨ ਅਤੇ ਦੁਕਾਨਦਾਰ ਉਹਨਾਂ ਨੂੰ ਮੋਬਾਈਲ ਦਿਖਾਉਂਦਾ ਹੈ। ਮੋਬਾਇਲ ਦਿਖਾਉਣ ਤੋਂ ਬਾਅਦ ਜਿਵੇਂ ਹੀ ਦੁਕਾਨਦਾਰ ਆਪਣਾ ਮੂੰਹ ਪਿੱਛੇ ਕਰਦਾ ਹੈ ਤਾਂ ਇਹਨਾਂ ਵਿੱਚੋਂ ਇੱਕ ਦੁਕਾਨਦਾਰ ਉੱਤੇ ਡੰਡੇ ਨਾਲ ਹਮਲਾ ਕਰਦਾ ਹੈ ਅਤੇ ਇਸ ਦੌਰਾਨ ਉਸਦਾ ਡੰਡਾ ਹੇਠਾਂ ਡਿੱਗ ਜਾਂਦਾ ਹੈ।
- ਬਠਿੰਡਾ 'ਚ ਸੁਰੱਖਿਆ ਪ੍ਰਬੰਧਾਂ ਦੀ ਖੁੱਲ੍ਹੀ ਪੋਲ, ਅੱਤ ਸੁਰੱਖਿਅਤ ਮੰਨੀਆਂ ਜਾਣ ਵਾਲੀਆਂ ਥਾਵਾਂ ਉੱਤੇ ਲਿਖੇ ਗਏ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ - Slogans of Khalistan in Bathinda
- ਪਰਲ ਕੰਪਨੀ ਦੇ ਪੀੜਤਾਂ ਨੇ ਲੋਕ ਸਭਾ ਚੋਣਾਂ 2024 'ਚ ਸਿਮਰਨਜੀਤ ਸਿੰਘ ਮਾਨ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ - Simranjit singh mann support
- ਅਸਾਮ ਵਿੱਚ ਡਿਊਟੀ ਨਿਭਾਉਂਦੇ ਹੋਏ ਸ਼ਹੀਦ ਹੋਏ ਹੌਲਦਾਰ ਲਖਵਿੰਦਰ ਸਿੰਘ, ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ - Lakhwinder Singh martyred in Assam
ਇੱਕ ਲੁਟੇਰਾ ਕਾਬੂ:ਇਸ ਦੌਰਾਨ ਦੁਕਾਨਦਾਰ ਨੂੰ ਮੌਕਾ ਮਿਲ ਜਾਂਦਾ ਹੈ। ਪਹਿਲਾਂ ਉਹ ਉਹਨਾਂ ਨੂੰ ਧੱਕੇ ਮਾਰਨ ਦੀ ਕੋਸ਼ਿਸ਼ ਕਰਦਾ ਹੈ ਪਰ ਕਾਊਂਟਰ ਦੇ ਅੰਦਰ ਆ ਕੇ ਇੱਕ ਲੁਟੇਰਾ ਉਸ ਉੱਤੇ ਫਿਰ ਡੰਡਿਆਂ ਨਾਲ ਹਮਲਾ ਕਰਦਾ ਹੈ। ਜਿਸ ਤੋਂ ਬਾਅਦ ਦੁਕਾਨਦਾਰ ਵੀ ਇਹਨਾਂ ਲੁਟੇਰਿਆਂ ਦਾ ਡੱਟ ਕੇ ਮੁਕਾਬਲਾ ਕਰਦਾ ਹੈ ਅਤੇ ਜਦੋਂ ਉਹ ਭੱਜਣ ਦੀ ਕੋਸ਼ਿਸ਼ ਕਰਦੇ ਹਨ ਤਾਂ ਇੱਕ ਭੱਜਣ ਵਿੱਚ ਕਾਮਯਾਬ ਹੋ ਜਾਂਦਾ ਹੈ। ਜਦੋਂ ਕਿ ਦੂਜੇ ਨੂੰ ਦੁਕਨਦਾਰ ਫੜ ਲੈਂਦਾ ਹੈ ਮੌਕੇ ਅਤੇ ਨੇੜੇ ਦੇ ਲੋਕ ਵੀ ਉਸ ਦੀ ਮਦਦ ਕਰਦੇ ਹਨ ਅਤੇ ਲੁਟੇਰੇ ਨੂੰ ਫੜ ਲੈਂਦੇ ਹਨ। ਪੂਰੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਕਾਬੂ ਕੀਤੇ ਹੋਏ ਲੁਟੇਰੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।