ਅੰਮ੍ਰਿਤਸਰ : ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਰੋਜ਼ ਲੱਖਾਂ ਹੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਲਈ ਪਹੁੰਚਦੀਆਂ ਹਨ। ਇਸੇ ਤਰ੍ਹਾਂ ਉਨ੍ਹਾਂ ਤੇ ਰਹਿਣ ਲਈ ਜਿੱਥੇ ਵੱਖ-ਵੱਖ ਸਰਾਵਾਂ ਬਣਾਈਆਂ ਗਈਆਂ ਹਨ, ਉੱਥੇ ਹੀ ਸਾਰਾਗੜੀ ਸਰਾਂ ਉਨ੍ਹਾਂ ਸਰਾਵਾਂ ਵਿੱਚੋਂ ਇੱਕ ਮੁੱਖ ਸਰਾਂ ਹੈ ਜਿਸ ਵਿੱਚ ਕਿ ਸੰਗਤਾਂ ਆਨਲਾਈਨ ਕਮਰਾ ਬੁੱਕ ਕਰਵਾਉਂਦੀਆਂ ਹਨ। ਪਰ ਕਾਫੀ ਸਮੇਂ ਤੋਂ ਕਿਸੇ ਠੱਗ ਵੱਲੋਂ ਨਕਲੀ ਵੈਬ ਸਾਈਡ ਬਣਾ ਕੇ ਸੰਗਤਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।
ਠੱਗੀ ਦਾ ਮਾਮਲਾ:ਅਜਿਹੇ ਕਈ ਮਾਮਲੇ ਪਹਿਲਾਂ ਵੀ ਕਈ ਜਗ੍ਹਾ ਤੋਂ ਆਏ ਹਨ। ਜਿੰਨਾਂ ਵਿੱਚ ਸੰਗਤਾਂ ਵੱਲੋਂ ਕਮਰੇ ਦੇ ਨਾ ਤੇ ਪੈਸੇ ਲੈ ਲਏ ਜਾਂਦੇ ਸਨ ਤੇ ਜਦੋਂ ਸੰਗਤ ਕਮਰੇ ਲਈ ਸਾਰਾਗੜੀ ਸਰਾਂ ਵਿਖੇ ਪਹੁੰਚਦੀ ਹੈ ਤਾਂ ਉੱਥੇ ਉਨ੍ਹਾਂ ਦੇ ਕਮਰੇ ਦੀ ਬੁਕਿੰਗ ਨਹੀਂ ਹੁੰਦੀ। ਅੱਜ ਦੁਬਾਰਾ ਤੋਂ ਕਈ ਪਰਿਵਾਰਾਂ ਨਾਲ ਇਸੇ ਤਰ੍ਹਾਂ ਦੀ ਹੀ ਠੱਗੀ ਦਾ ਮਾਮਲਾ ਮੁੜ ਸਾਹਮਣੇ ਆਇਆ ਹੈ।