ਪੰਜਾਬ

punjab

ETV Bharat / state

ਦਿੜ੍ਹਬਾ ਦੇ ਪਿੰਡ ਭੱਟੀ ਕਲਾਂ 'ਚ ਨਿਹੰਗ ਨੇ 20 ਸਾਲਾਂ ਨੋਜਵਾਨ ਨੂੰ ਮੌਤ ਦੇ ਘਾਟ ਉਤਾਰਿਆ - nihang singh killed boy

ਜ਼ਿਲ੍ਹਾ ਸੰਗਰੂਰ ਦੇ ਹਲਕਾ ਦਿੜ੍ਹਬਾ ਦੇ ਪਿੰਡ ਖਨਾਲ ਕਲਾਂ ਵਿਖੇ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਨਿਹੰਗ ਵੱਲੋਂ 20 ਸਾਲਾਂ ਨੌਜਵਾਨ ਦਾ ਬੜੀ ਬੇਰਹਿਮੀ ਨਾਲ ਤਲਵਾਰਾਂ ਮਾਰ ਕੇ ਜਖਮੀ ਕਰ ਦਿੱਤਾ ਗਿਆ। ਜਿਸ ਨੂੰ ਸਿਵਲ ਹਸਪਤਾਲ ਸੰਗਰੂਰ ਦੀ ਐਮਰਜੈਂਸੀ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤ ਐਲਾਨ ਦਿੱਤਾ।

Bhatti Kalan village of Dirba of Sangrur
ਦਿੜ੍ਹਬਾ ਦੇ ਪਿੰਡ ਭੱਟੀ ਕਲਾਂ 'ਚ ਨਿਹੰਗ ਨੇ 20 ਸਾਲਾਂ ਨੋਜਵਾਨ ਨੂੰ ਮੌਤ ਦੇ ਘਾਟ ਉਤਾਰਿਆ (ਰਿਪੋਰਟ- ਪੱਤਰਕਾਰ, ਸੰਗਰੂਰ)

By ETV Bharat Punjabi Team

Published : Jul 18, 2024, 1:21 PM IST

ਦਿੜ੍ਹਬਾ ਦੇ ਪਿੰਡ ਭੱਟੀ ਕਲਾਂ 'ਚ ਨਿਹੰਗ ਨੇ 20 ਸਾਲਾਂ ਨੋਜਵਾਨ ਨੂੰ ਮੌਤ ਦੇ ਘਾਟ ਉਤਾਰਿਆ (ਰਿਪੋਰਟ- ਪੱਤਰਕਾਰ, ਸੰਗਰੂਰ)

ਸੰਗਰੂਰ:ਹਲਕਾ ਦਿੜ੍ਹਬਾ ਦੇ ਪਿੰਡ ਖਨਾਲ ਕਲਾਂ ਵਿਖੇ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨਿਹੰਗ ਸਿੰਘ ਵੱਲੋਂ 20 ਸਾਲਾਂ ਨੌਜਵਾਨ ਦਾ ਬੜੀ ਬੇਰਹਿਮੀ ਨਾਲ ਤਲਵਾਰਾਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਨੌਜਵਾਨ ਨੂੰ ਨਿਹੰਗ ਸਿੰਘ ਨੇ ਤਲਵਾਰਾਂ ਨਾਲ ਜ਼ਖਮੀ ਕਰ ਦਿੱਤਾ ਉਥੇ ਹੀ ਮਾਮਲੇ ਦਾ ਪਤਾ ਚੱਲਦੇ ਹੀ ਮੌਕੇ 'ਤੇ ਪਹੁੰਚੇ ਲੋਕਾਂ ਵੱਲੋਂ ਨੌਜਵਾਨ ਨੂੰ ਸਿਵਲ ਹਸਪਤਾਲ ਸੰਗਰੂਰ ਦੀ ਐਮਰਜੈਂਸੀ ਵਿਖੇ ਲਿਆਂਦਾ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਗੱਲ ਕਰਦੇ ਹੋਏ ਕਿਹਾ ਕਿ ਸਾਡਾ ਬੇਟਾ ਜੋ ਕਿ ਪਿੰਡ ਖਨਾਲ ਕਲਾਂ ਵਿਖੇ ਏਸੀ ਫਰਿਜ ਰਿਪੇਅਰ ਅਤੇ ਪਰਚੂਨ ਦੀ ਦੁਕਾਨ ਕਰਦਾ ਸੀ, ਪਰ ਇੱਕ ਵਿਅਕਤੀ ਵੱਲੋਂ ਉਸ ਨੂੰ ਬੜੀ ਬੇਰਹਿਮੀ ਦੇ ਨਾਲ ਤਲਵਾਰਾਂ ਦੇ ਨਾਲ ਉਸ ਦਾ ਕਤਲ ਕਰ ਦਿੱਤਾ। ਉਧਰ ਜਦੋਂ ਪਿੰਡ ਦੇ ਸਰਪੰਚ ਸਤਨਾਮ ਸਿੰਘ ਨਾਲ ਗੱਲ ਹੋਈ, ਤਾਂ ਉਹਨਾਂ ਨੇ ਕਿਹਾ ਸਾਡੇ ਪਿੰਡ ਨੌਜਵਾਨ ਗੁਰਦਰਸ਼ਨ ਸਿੰਘ ਜੋ ਕਿ ਪਰਚੂਨ ਦੀ ਦੁਕਾਨ ਦੇ ਨਾਲ ਏਸੀ ਫਰਿਜਾਂ ਦੀ ਰਿਪੇਅਰ ਦਾ ਕੰਮ ਕਰਦਾ ਸੀ। ਜਿਸ ਨੂੰ ਅੱਜ ਇੱਕ ਨਿਹੰਗ ਦੇ ਬਾਣੇ ਦੇ ਵਿੱਚ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਗਿਆ।

ਕਤਲ ਦੀ ਵਜ੍ਹਾਂ ਨਹੀ ਹੋਈ ਸਾਫ :ਪਰੱਤਖਦਰਸ਼ੀਆਂ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਮ੍ਰਿਤਕ ਦੇ ਸਿਰ ਦੇ ਉੱਤੇ ਤਲਵਾਰਾਂ ਮਾਰੀਆਂ ਅਤੇ ਉਸਦੀ ਛਾਤੀ ਦੇ ਵਿੱਚ ਤਲਵਾਰਾਂ ਦੇ ਡੂੰਘੇ ਜਖਮ ਦਿਖਾਈ ਦਿੱਤੇ। ਮ੍ਰਿਤਕ ਭੱਟੀਵਾਲ ਕਲਾਂ ਦਾ ਰਹਿਣ ਵਾਲਾ ਸੀ, ਜੋ ਕਿ ਖਨਾਲ ਕਲਾਂ ਦੁਕਾਨ ਦਾ ਕੰਮ ਕਰਦਾ ਸੀ ਸਰਪੰਚ ਨੇ ਕਿਹਾ ਕਿ ਬੇ-ਵਜ੍ਹਾ ਤੋਂ ਹੀ ਨਿਹੰਗ ਨੇ ਇਸ ਲੜਕੇ ਦਾ ਕਤਲ ਕਰ ਦਿੱਤਾ ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ ਹੁਣ ਤਾਂ ਪੰਜਾਬ ਦੇ ਵਿੱਚ ਕਤਲ ਕਰਨ ਦਾ ਲੱਗਦਾ ਕਲਚਰ ਹੀ ਬਣ ਗਿਆ। ਨੌਜਵਾਨ ਦੇ ਕਤਲ ਮਾਮਲੇ 'ਚ ਪਰਿਵਾਰ ਅਤੇ ਸਥਾਨਕ ਵਾਸੀਆਂ ਨੇ ਨਿਹੰਗ ਸਿੰਘ ਖਿਲਾਫ ਕੜੀ ਕਾਰਵਾਈ ਦੀ ਮੰਗ ਕੀਤੀ ਹੈ।


ਪੁਲਿਸ ਨੇ ਦਿੱਤਾ ਜਾਂਚ ਦਾ ਭਰੋਸਾ: ਉਧਰ ਜਦੋਂ ਡਾਕਟਰ ਸੁਨੀਤਾ ਸਿੰਘਲਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇੱਕ 20 ਕੁ ਸਾਲ ਦਾ ਨੌਜਵਾਨ ਆਇਆ ਸੀ। ਜਿਸ ਦੇ ਡੂੰਘੇ ਜਖਮ ਸੀ ਪਰ ਇੱਥੇ ਆਉਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਚੁੱਕੀ ਸੀ। ਜਦੋਂ ਇਸ ਵਿਸ਼ੇ ਉੱਤੇ ਥਾਣਾ ਦਿੜ੍ਹਬਾ ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ ਖਨਾਲ ਕਲਾਂ ਤੋਂ ਇੱਕ ਫੋਨ ਆਇਆ ਸੀ ਕਿ ਉਥੇ ਲੜਾਈ ਹੋ ਰਹੀ ਹੈ। ਜਦੋਂ ਜਾ ਕੇ ਦੇਖਿਆ ਤਾਂ ਗੁਰਦਰਸ਼ਨ ਸਿੰਘ ਜਿਸ ਦੇ ਸੱਟਾਂ ਲੱਗੀਆਂ ਸਨ। ਉਸ ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਲੈਕੇ ਗਏ ਹਨ ਬਾਅਦ ਵਿੱਚ ਪਤਾ ਲੱਗਿਆ ਕਿ ਗੁਰਦਰਸ਼ਨ ਸਿੰਘ ਦੀ ਮੋਤ ਹੋ ਗਈ। ਸ਼ੁਰੂਆਤ ਤਫਤੀਸ਼ 'ਚ ਪਤਾ ਲੱਗਿਆ ਕਿ ਬਿੱਟੂ ਸਿੰਘ ਨਾਂ ਸਾਹਮਣੇ ਆ ਰਿਹਾ ਹੈ। ਬਾਕੀ ਤਫਤੀਸ਼ 'ਚ ਪਤਾ ਲੱਗੇਗਾ।

ABOUT THE AUTHOR

...view details