ETV Bharat / state

ਆਖ਼ਰ ਕਿਉਂ ਹੁੰਦੀਆਂ ਨੇ ਜ਼ਿਮਨੀ ਚੋਣਾਂ, ਕਿੰਨਾ ਹੁੰਦਾ ਹੈ ਨਵੇਂ ਚੁਣੇ ਗਏ MLA ਦਾ ਕਾਰਜਕਾਲ - PUNJAB BY ELECTIONS 2024

ਅੱਜ ਪੰਜਾਬ ਵਿੱਚ ਜ਼ਿਮਨੀ ਚੋਣਾਂ ਹੋ ਰਹੀਆਂ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਪੰਜਾਬ ਵਿੱਚ ਕਿਉਂ ਹੋ ਰਹੀਆਂ ਹਨ।

ਪੰਜਾਬ ਵਿੱਚ ਜ਼ਿਮਨੀ ਚੋਣਾਂ
ਪੰਜਾਬ ਵਿੱਚ ਜ਼ਿਮਨੀ ਚੋਣਾਂ (ETV Bharat)
author img

By ETV Bharat Punjabi Team

Published : Nov 20, 2024, 10:51 AM IST

ਚੰਡੀਗੜ੍ਹ: ਜ਼ਿਮਨੀ ਚੋਣਾਂ...ਇਹ ਇੱਕ ਅਜਿਹਾ ਨਾਂਅ ਹੈ, ਜੋ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਪਰ ਫਿਰ ਵੀ ਇਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਕਾਰਨ ਇਹ ਹੈ ਕਿ ਇਸ ਬਾਰੇ ਬਹੁਤੀ ਚਰਚਾ ਨਹੀਂ ਹੋਈ ਹੈ। ਚੋਣਾਂ ਦੀ ਰੌਣਕ ਵਿੱਚ ਅਕਸਰ ਜ਼ਿਮਨੀ ਚੋਣਾਂ ਦੀ ਚਰਚਾ ਕਿਤੇ ਨਾ ਕਿਤੇ ਛੁਪੀ ਹੋਈ ਰਹਿ ਜਾਂਦੀ ਹੈ ਅਤੇ ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਅਜੇ ਵੀ ਇਹਨਾਂ ਚੋਣਾਂ ਬਾਰੇ ਜਾਣਕਾਰੀ ਤੋਂ ਅਣਜਾਣ ਹਨ। ਆਓ ਇੱਥੇ ਅਸੀਂ ਤੁਹਾਡੀ ਇਸ ਮੁਸ਼ਕਿਲ ਦਾ ਹੱਲ ਕਰਦੇ ਹਾਂ।

ਕੀ ਹੁੰਦਾ ਹੈ ਜ਼ਿਮਨੀ ਚੋਣਾਂ ਦਾ ਮਤਲਬ

ਜ਼ਿਮਨੀ ਚੋਣਾਂ ਉਹ ਚੋਣਾਂ ਹੁੰਦੀਆਂ ਹਨ, ਜੋ ਆਮ ਚੋਣਾਂ ਦੇ ਵਿਚਕਾਰ ਹੁੰਦੀਆਂ ਹਨ ਅਤੇ ਕਿਸੇ ਸੀਟ ਨੂੰ ਭਰਨ ਲਈ ਇਹ ਚੋਣਾਂ ਕਰਵਾਈਆਂ ਜਾਂਦੀਆਂ ਹਨ। ਹੁਣ ਇੱਥੇ ਤੁਹਾਡੇ ਮਨ ਵਿੱਚ ਇਹ ਸੁਆਲ ਉੱਠਦਾ ਹੋਣਾ ਹੈ ਕਿ ਆਖ਼ਰ ਇਹ ਸੀਟਾਂ ਖਾਲੀ ਕਿਉਂ ਹੁੰਦੀਆਂ ਹਨ। ਆਓ ਇਸ ਮਾਮਲੇ ਨੂੰ ਵਿਸਥਾਰ ਨਾਲ ਸਮਝਦੇ ਹਾਂ।

ਕਿਉਂ ਹੁੰਦੀਆਂ ਨੇ ਜ਼ਿਮਨੀ ਚੋਣਾਂ

ਜੇਕਰ ਇੱਥੇ ਅਸੀਂ ਇੱਕ ਲਾਈਨ ਵਿੱਚ ਇਸ ਦਾ ਮਤਲਬ ਸਮਝਣਾ ਹੋਵੇ ਤਾਂ ਇਹ ਕਾਫੀ ਮੁਸ਼ਕਿਲ ਹੈ, ਕਿਉਂਕਿ ਜ਼ਿਮਨੀ ਚੋਣਾਂ ਹੋਣ ਦਾ ਇੱਕ ਕਾਰਨ ਨਹੀਂ ਹੁੰਦਾ, ਕਈ ਵੱਡੇ ਕਾਰਨ ਹਨ, ਜਿੰਨਾਂ ਕਾਰਨ ਇਹ ਚੋਣਾਂ ਹੁੰਦੀਆਂ ਹਨ। ਇਹ ਸਾਰੇ ਕਾਰਨ ਸਾਡੇ ਸੰਵਿਧਾਨ ਨੇ ਸਾਨੂੰ ਦਿੱਤੇ ਹਨ। ਆਓ ਇਹਨਾਂ ਕਾਰਨਾਂ ਬਾਰੇ ਚਰਚਾ ਕਰਦੇ ਹਾਂ।

ਨੁਮਾਇੰਦੇ ਦੀ ਮੌਤ ਹੋ ਜਾਣ ਕਾਰਨ ਹੁੰਦੀਆਂ ਨੇ ਇਹ ਚੋਣਾਂ

ਉਲੇਖਯੋਗ ਹੈ ਕਿ ਕਿਸੇ MP ਜਾਂ MLA ਦੀ ਅਚਾਨਕ ਮੌਤ ਹੋ ਜਾਣ ਕਾਰਨ ਵੀ ਇਹ ਚੋਣਾਂ ਕਰਵਾਈਆਂ ਜਾਂਦੀਆਂ ਹਨ, ਤਾਂਕਿ ਖਾਲੀ ਹੋਈ ਸੀਟ ਨੂੰ ਭਰਿਆ ਜਾ ਸਕੇ। ਇਸ 'ਚ ਉਦਾਹਰਨ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਕਰ ਰਹੇ ਸੀ ਤਾਂ ਉਸ ਸਮੇਂ ਕਾਂਗਰਸੀ ਸਾਂਸਦ ਸੰਤੋਖ ਚੌਧਰੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਜਲੰਧਰ ਲੋਕ ਸਭਾ ਸੀਟ ਖਾਲੀ ਹੋ ਗਈ ਸੀ। ਇਸ ਤੋਂ ਬਾਅਦ ਉਸ ਸੀਟ ਨੂੰ ਭਰਨ ਲਈ ਲੋਕ ਸਭਾ ਜ਼ਿਮਨੀ ਚੋਣ ਕਰਵਾਈ ਗਈ ਤੇ ਸੁਸ਼ੀਲ ਰਿੰਕੂ 'ਆਪ' ਸਾਂਸਦ ਬਣੇ ਸੀ।

ਨੁਮਾਇੰਦੇ ਵੱਲੋਂ ਅਸਤੀਫ਼ਾ ਦਿੱਤੇ ਜਾਣ ਉਤੇ

ਤੁਹਾਨੂੰ ਦੱਸ ਦਈਏ ਕਿ ਜੇਕਰ ਚੁਣਿਆ ਹੋਇਆ ਨੁਮਾਇੰਦਾ ਅਹੁਦੇ ਤੋਂ ਅਸਤੀਫ਼ਾ ਦੇ ਦਿੰਦਾ ਹੈ ਤਾਂ ਅਜਿਹੀ ਸਥਿਤੀ ਵਿੱਚ ਵੀ ਜ਼ਿਮਨੀ ਚੋਣਾਂ ਕਰਵਾਈਆਂ ਜਾਂਦੀਆਂ ਹਨ। ਉਲੇਖਯੋਗ ਹੈ ਕਿ ਕਈ ਵਾਰ ਵਿਧਾਇਕ ਲੋਕ ਸਭਾ ਲਈ ਚੋਣ ਲੜਦੇ ਹਨ ਅਤੇ ਜਿੱਤਦੇ ਹਨ। ਜ਼ਾਹਿਰ ਹੈ ਕਿ ਸੰਵਿਧਾਨ ਮੁਤਾਬਕ ਕੋਈ ਵਿਅਕਤੀ ਇੱਕੋ ਸਮੇਂ ਦੋ ਅਹੁਦੇ ਨਹੀਂ ਸੰਭਾਲ ਸਕਦਾ। ਇਸ ਕਾਰਨ ਵਿਧਾਇਕ ਆਪਣੀਆਂ ਵਿਧਾਨ ਸਭਾ ਸੀਟਾਂ ਛੱਡ ਕੇ ਲੋਕ ਸਭਾ ਵਿੱਚ ਚਲੇ ਜਾਂਦੇ ਹਨ ਅਤੇ ਫਿਰ ਉਸ ਖਾਲੀ ਸੀਟ ਲਈ ਉਪ ਚੋਣ ਕਰਵਾਈ ਜਾਂਦੀ ਹੈ। ਉਦਾਹਰਨ ਵਜੋਂ ਰਾਜਾ ਵੜਿੰਗ, ਮੀਤ ਹੇਅਰ ਅਤੇ ਸੁਖਜਿੰਦਰ ਸਿੰਘ ਰੰਧਾਵਾ ਪਹਿਲਾਂ ਵਿਧਾਇਕ ਸਨ ਤੇ ਜਦੋਂ ਲੋਕ ਸਭਾ ਚੋਣ ਜਿੱਤੇ ਤਾਂ ਵਿਧਾਇਕੀ ਛੱਡਣੀ ਪਈ ਤੇ ਸੀਟ ਖਾਲੀ ਹੋ ਗਈ।

ਨੁਮਾਇੰਦਾ ਕਿਸੇ ਅਪਰਾਧ ਵਿੱਚ ਦੋਸ਼ੀ ਪਾਇਆ ਗਿਆ ਹੋਵੇ

ਜ਼ਿਮਨੀ ਚੋਣਾਂ ਹੋਣ ਦਾ ਤੀਜਾ ਕਾਰਨ ਕਿਸੇ ਵੀ ਵਿਅਕਤੀ ਦਾ ਅਪਰਾਧਿਕ ਰਿਕਾਰਡ ਹੈ। ਜੇਕਰ ਕੋਈ ਨੁਮਾਇੰਦਾ ਕਿਸੇ ਅਪਰਾਧ ਵਿੱਚ ਸਜ਼ਾ ਕੱਟ ਰਿਹਾ ਹੈ ਤਾਂ ਅਜਿਹੀ ਸਥਿਤੀ ਵਿੱਚ ਵੀ ਉਸ ਸੀਟ ਉਤੇ ਜ਼ਿਮਨੀ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ, ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਉਹ ਲੰਮੇਂ ਸਮੇਂ ਤੋਂ ਜ਼ੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਇਸ ਕਾਰਨ ਉਸ ਦੀ ਵਿਧਾਇਕੀ ਜਾਂ ਸਾਂਸਦੀ ਰੱਦ ਹੋ ਸਕਦੀ ਹੈ। ਜਿਸ ਕਾਰਨ ਸੀਟ ਖਾਲੀ ਹੋਣ 'ਤੇ ਜ਼ਿਮਨੀ ਚੋਣ ਹੋਵੇਗੀ

ਅਯੋਗ ਕਰਾਰ ਦਿੱਤੇ ਜਾਣ ਉਤੇ

ਜ਼ਿਮਨੀ ਚੋਣਾਂ ਹੋਣ ਦਾ ਅਗਲਾ ਕਾਰਨ ਇਹ ਹੈ ਕਿ ਜੇਕਰ ਚੋਣ ਕਮਿਸ਼ਨ ਕਿਸੇ ਮੈਂਬਰ ਨੂੰ ਅਯੋਗ ਠਹਿਰਾਉਣ ਦੀ ਸਿਫ਼ਾਰਸ਼ ਰਾਸ਼ਟਰਪਤੀ ਨੂੰ ਦਿੰਦਾ ਹੈ ਤਾਂ ਉਸ ਮੈਂਬਰ ਦੀ ਅਯੋਗਤਾ ਕਾਰਨ ਜ਼ਿਮਨੀ ਚੋਣਾਂ ਹੁੰਦੀਆਂ ਹਨ। ਇੱਥੇ ਇੱਕ ਹੋਰ ਵੀ ਦੱਸਣਯੋਗ ਗੱਲ ਹੈ ਕਿ ਜ਼ਿਮਨੀ ਵਿੱਚ ਚੁਣੇ ਗਏ ਨੁਮਾਇੰਦਾ ਦਾ ਕਾਰਜਕਾਲ ਪੂਰੇ 5 ਸਾਲਾਂ ਦਾ ਨਹੀਂ ਹੁੰਦਾ ਸਗੋਂ ਉਸ ਦਾ ਕਾਰਜਕਾਲ ਮੁੱਖ ਚੋਣ ਲਈ ਬਾਕੀ ਰਹਿੰਦੇ ਸਮੇਂ ਲਈ ਹੁੰਦਾ ਹੈ। ਭਾਵੇਂ ਕਿ ਜੇਕਰ ਆਮ ਚੋਣਾਂ ਲੰਘਣ ਤੋਂ ਦੋ ਜਾਂ ਢਾਈ ਸਾਲ ਬਾਅਦ ਜ਼ਿਮਨੀ ਚੋਣ ਹੁੰਦੀ ਹੈ ਤਾਂ ਬਾਕੀ ਰਹਿੰਦੇ ਸਮੇਂ ਤੱਕ ਹੀ ਉਸ ਵਿਧਾਇਕ ਜਾਂ ਸਾਂਸਦ ਦਾ ਕਾਰਜਕਾਲ ਹੋਵੇਗਾ। ਉਦਾਹਰਨ ਵਜੋਂ ਜ਼ਿਮਨੀ ਚੋਣਾਂ 'ਚ ਸੁਸ਼ੀਲ ਰਿੰਕੂ ਤੇ ਸਿਮਰਨਜੀਤ ਸਿੰਘ ਮਾਨ ਸਾਂਸਦ ਬਣੇ ਸਨ, ਪਰ ਲੋਕ ਸਭਾ ਚੋਣਾਂ ਦੇ ਐਲਾਨ ਤੱਕ ਹੀ ਉਨ੍ਹਾਂ ਦਾ ਕਾਰਜਕਾਲ ਰਿਹਾ, ਜੋ ਕਰੀਬ ਡੇਢ ਤੋਂ ਦੋ ਸਾਲ ਦਾ ਸਮਾਂ ਸੀ।

ਪੰਜਾਬ ਵਿੱਚ ਅੱਜ ਹੋ ਰਹੀਆਂ ਨੇ ਜ਼ਿਮਨੀ ਚੋਣਾਂ

ਹੁਣ ਇੱਥੇ ਜੇਕਰ ਪੰਜਾਬ ਵਿੱਚ ਜ਼ਿਮਨੀ ਚੋਣਾਂ ਦੀ ਗੱਲ ਕਰੀਏ ਤਾਂ ਅੱਜ 20 ਨਵੰਬਰ ਨੂੰ ਇਹ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਜਿਸ ਵਿੱਚ ਬਰਨਾਲਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਗਿੱਦੜਬਾਹਾ ਸ਼ਾਮਲ ਹਨ। ਇਸ ਦੇ ਨਾਲ ਹੀ ਇਹਨਾਂ ਚੋਣਾਂ ਦਾ ਨਤੀਜਾ 23 ਨਵੰਬਰ ਨੂੰ ਆਵੇਗਾ। ਤੁਹਾਨੂੰ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੰਜਾਬ ਵਿੱਚ ਇਹ ਚੋਣਾਂ ਹੋ ਰਹੀਆਂ ਹਨ, ਇਸ ਤੋਂ ਪਹਿਲਾਂ ਵੀ ਕਈ ਵਾਰ ਜ਼ਿਮਨੀ ਚੋਣਾਂ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.