ETV Bharat / entertainment

ਪੰਜਾਬ 'ਚ ਸ਼ੁਰੂ ਹੋਈ 'ਸੰਨ ਆਫ ਸਰਦਾਰ 2' ਦੀ ਸ਼ੂਟਿੰਗ, ਇਹ ਪੰਜਾਬੀ ਅਦਾਕਾਰ ਵੀ ਬਣੇ ਸ਼ੈਡਿਊਲ ਦਾ ਅਹਿਮ ਹਿੱਸਾ - ਸੰਨ ਆਫ ਸਰਦਾਰ 2

ਪੰਜਾਬ ਵਿੱਚ ਇਸ ਸਮੇਂ ਫਿਲਮ 'ਸੰਨ ਆਫ ਸਰਦਾਰ 2' ਦੀ ਸ਼ੂਟਿੰਗ ਚੱਲ ਰਹੀ ਹੈ, ਜਿਸ ਵਿੱਚ ਕਈ ਪੰਜਾਬੀ ਅਦਾਕਾਰ ਵੀ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ।

Son of Sardar 2 Shooting In Punjab
Son of Sardar 2 Shooting In Punjab (ETV Bharat)
author img

By ETV Bharat Entertainment Team

Published : Nov 20, 2024, 12:29 PM IST

Son of Sardar 2 Shooting Begins In Punjab: ਬਾਲੀਵੁੱਡ ਦੀਆਂ ਬਹੁ-ਚਰਚਿਤ ਆਉਣ ਵਾਲੀਆਂ ਫਿਲਮਾਂ ਵਿੱਚ ਸ਼ਾਮਿਲ 'ਸੰਨ ਆਫ ਸਰਦਾਰ 2' ਦੀ ਸ਼ੂਟਿੰਗ ਪੰਜਾਬ ਵਿੱਚ ਸ਼ੂਰੂ ਹੋ ਚੁੱਕੀ ਹੈ, ਜਿਸ ਦੇ ਇਸ ਦੂਸਰੇ ਸ਼ੈਡਿਊਲ ਦਾ ਪੰਜਾਬੀ ਸਿਨੇਮਾ ਨਾਲ ਜੁੜੇ ਬਹੁ-ਪੱਖੀ ਅਦਾਕਾਰ ਸੁਖਵਿੰਦਰ ਰਾਜ ਅਤੇ ਅੰਮ੍ਰਿਤ ਅੰਬੀ ਨੂੰ ਵੀ ਅਹਿਮ ਹਿੱਸਾ ਬਣਾਇਆ ਗਿਆ ਹੈ।

'ਜਿਓ ਸਟੂਡਿਓਜ਼' ਅਤੇ 'ਦੇਵਗਨ ਫਿਲਮਜ਼' ਵੱਲੋਂ ਸੁਯੰਕਤ ਨਿਰਮਾਣ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਦੇ ਨਿਰਮਾਤਾ ਅਜੇ ਦੇਵਗਨ, ਜਯੋਤੀ ਦੇਸ਼ਪਾਂਡੇ, ਐਨਆਰ ਪਚੀਸਿਆ, ਪ੍ਰਵੀਨ ਤਲਰੇਜਾ ਅਤੇ ਕੁਮਾਰ ਮੰਗਤ ਪਾਠਕ ਹਨ ਜਦਕਿ ਨਿਰਦੇਸ਼ਨ ਕਮਾਂਡ ਵਿਜੇ ਕੁਮਾਰ ਅਰੋੜਾ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਸੁਪਰ ਡੁਪਰ ਹਿੱਟ ਪੰਜਾਬੀ ਫਿਲਮਾਂ ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ।

Son of Sardar 2 Shooting Begins In Punjab
ਮ੍ਰਿਣਾਲ ਠਾਕੁਰ ਨਾਲ ਪੰਜਾਬੀ ਅਦਾਕਾਰ (facebook)

ਸਾਲ 2012 ਵਿੱਚ ਰਿਲੀਜ਼ ਹੋਈ ਅਤੇ ਖਾਸੀ ਚਰਚਾ ਅਤੇ ਸਫ਼ਲਤਾ ਹਾਸਿਲ ਕਰਨ ਵਾਲੀ 'ਸੰਨ ਆਫ਼ ਸਰਦਾਰ' ਦੇ ਸੀਕਵਲ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਹੈ ਉਕਤ ਬਿੱਗ ਸੈੱਟਅੱਪ ਅਤੇ ਮਲਟੀ-ਸਟਾਰਰ ਹਿੰਦੀ ਫਿਲਮ, ਜਿਸ ਵਿੱਚ ਅਜੇ ਦੇਵਗਨ ਅਤੇ ਮ੍ਰਿਣਾਲ ਠਾਕੁਰ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਵਿੰਦੂ ਦਾਰਾ ਸਿੰਘ, ਚੰਕੀ ਪਾਂਡੇ, ਨੀਰੂ ਬਾਜਵਾ, ਦੀਪਕ ਡੋਬਰਿਆਲ, ਮੁਕੁਲ ਦੇਵ, ਕੁੱਬਰਾ ਸੈਤ, ਸ਼ਰਤ ਸਕਸੈਨਾ, ਅਸ਼ਵਨੀ ਕਲਸੇਕਰ ਅਤੇ ਰੌਸ਼ਨੀ ਵਾਲੀਆ ਵੀ ਮਹੱਤਵਪੂਰਨ ਭੂਮਿਕਾਵਾਂ ਅਦਾ ਕਰ ਰਹੇ ਹਨ।

ਐਕਸ਼ਨ-ਕਾਮੇਡੀ ਅਤੇ ਡਰਾਮਾ ਕਹਾਣੀ ਤਾਣੇ ਬਾਣੇ ਅਧੀਨ ਬੁਣੀ ਜਾ ਰਹੀ ਉਕਤ ਫਿਲਮ ਦਾ ਇਹ ਦੂਸਰਾ ਸ਼ੈਡਿਊਲ ਹੈ, ਜੋ ਪੰਜਾਬ ਵਿਖੇ ਮੁਕੰਮਲ ਕੀਤਾ ਜਾਵੇਗਾ, ਜਦਕਿ ਇਸ ਤੋਂ ਪਹਿਲਾਂ ਯੂਨਾਈਟਿਡ ਕਿੰਗਡਮ ਵਿਖੇ ਵੀ ਇਸ ਦੀ ਕਾਫ਼ੀ ਸ਼ੂਟਿੰਗ ਪੂਰੀ ਕਰ ਲਈ ਗਈ ਹੈ।

ਪੰਜਾਬ ਵਿੱਚ ਜ਼ੋਰਾਂ-ਸ਼ੋਰਾਂ ਨਾਲ ਸੰਪੂਰਨਤਾ ਪੜਾਅ ਵੱਲ ਵੱਧ ਰਹੀ ਉਕਤ ਫਿਲਮ ਦੇ ਇਸ ਸ਼ੈਡਿਊਲ ਵਿੱਚ ਬਾਲੀਵੁੱਡ ਸਟਾਰ ਸੰਜੇ ਦੱਤ ਵੀ ਅਪਣੀ ਸ਼ਮੂਲੀਅਤ ਦਰਜ ਕਰਵਾਉਣਗੇ, ਜੋ ਲੰਦਨ ਵਿਖੇ ਹੋਈ ਸ਼ੂਟਿੰਗ ਦਾ ਵੀਜ਼ਾ ਦਿੱਕਤਾਂ ਦੇ ਚੱਲਦਿਆਂ ਹਿੱਸਾ ਨਹੀ ਬਣ ਸਕੇ ਸਨ।

ਮ੍ਰਿਣਾਲ ਠਾਕੁਰ ਨਾਲ ਪੰਜਾਬੀ ਅਦਾਕਾਰ (Facebook)

ਓਧਰ ਉਕਤ ਫਿਲਮ ਦਾ ਪ੍ਰਭਾਵੀ ਹਿੱਸਾ ਬਣਾਏ ਗਏ ਅਦਾਕਾਰ ਸੁਖਵਿੰਦਰ ਰਾਜ ਵੀ ਆਪਣੀ ਇਸ ਪਹਿਲੀ ਹਿੰਦੀ ਫਿਲਮ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਾਂ, ਜਿੰਨ੍ਹਾਂ ਅਨੁਸਾਰ ਵੱਡੇ ਪ੍ਰੋਜੈਕਟ ਦਾ ਹਿੱਸਾ ਬਣਨਾ ਅਤੇ ਹਿੰਦੀ ਸਿਨੇਮਾ ਦੀਆਂ ਮੰਨੀਆਂ-ਪ੍ਰਮੰਨੀਆਂ ਸਿਨੇਮਾ ਹਸਤੀਆਂ ਨਾਲ ਕੰਮ ਕਰਨਾ ਉਨ੍ਹਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.