ਨਵੀਂ ਦਿੱਲੀ: ਭਾਰਤ ਅਤੇ ਪਾਕਿਸਤਾਨ ਦੇ ਖਰਾਬ ਰਿਸ਼ਤਿਆਂ ਦਾ ਅਸਰ ਇਕ ਵਾਰ ਫਿਰ ਤੋਂ ਖੇਡਾਂ 'ਤੇ ਦੇਖਣ ਨੂੰ ਮਿਲਿਆ ਹੈ। ਭਾਰਤ ਨੇ ਆਪਣੀ ਕ੍ਰਿਕਟ ਟੀਮ ਨੂੰ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਬਾਅਦ ਪਾਕਿਸਤਾਨ ਦੀ ਮੇਜ਼ਬਾਨੀ 'ਚ ਹੋਣ ਵਾਲਾ ਟੀ-20 ਵਿਸ਼ਵ ਕੱਪ 2024 ਭਾਰਤੀ ਟੀਮ ਦੇ ਬਿਨਾਂ ਖੇਡਿਆ ਜਾਵੇਗਾ।
🚨 UPDATES 🚨
— The Khel India (@TheKhelIndia) November 19, 2024
India Blind Cricket Team has withdrawn from T20 World Cup after External Affairs Ministry denied permission to travel Pakistan.
Australia, England & New Zealand Blind Cricket also have also opted out of this tournament! pic.twitter.com/O0qYUrRqlh
ਨੇਤਰਹੀਣ ਟੀ-20 ਵਿਸ਼ਵ ਕੱਪ ਤੋਂ ਹਟਿਆ ਭਾਰਤ
ਬਲਾਇੰਡ ਟੀ-20 ਵਿਸ਼ਵ ਕੱਪ 2024 ਦੀ ਸ਼ੁਰੂਆਤ 23 ਨਵੰਬਰ ਤੋਂ 3 ਦਸੰਬਰ ਤੱਕ ਪਾਕਿਸਤਾਨ ਦੀ ਮੇਜ਼ਬਾਨੀ 'ਚ ਹੋਣ ਜਾ ਰਹੀ ਹੈ। ਮੌਜੂਦਾ ਚੈਂਪੀਅਨ ਭਾਰਤ ਇਸ ਟੂਰਨਾਮੈਂਟ ਤੋਂ ਹਟ ਗਿਆ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਭਾਰਤੀ ਕ੍ਰਿਕਟ ਟੀਮ ਨੂੰ ਪਾਕਿਸਤਾਨ ਦੌਰੇ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਬਾਅਦ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਹੈ ਕਿ ਭਾਰਤੀ ਕ੍ਰਿਕਟ ਟੀਮ ਹੁਣ ਇਹ ਟੀ-20 ਵਿਸ਼ਵ ਕੱਪ ਨਹੀਂ ਖੇਡਣ ਜਾ ਰਹੀ ਹੈ।
🚨India's blind cricket team has withdrawn from the T20 World Cup 2024, set to be held in Pakistan. pic.twitter.com/45na4y3cVM
— junaiz (@dhillow_) November 19, 2024
ਪਾਕਿਸਤਾਨ ਆਪਣੀ ਟੀਮ ਭੇਜਣ ਤੋਂ ਕੀਤਾ ਇਨਕਾਰ
ਦਰਅਸਲ, ਭਾਰਤ ਦੀ ਨੇਤਰਹੀਣ ਕ੍ਰਿਕਟ ਟੀਮ ਨੂੰ ਪਾਕਿਸਤਾਨ ਜਾਣ ਲਈ ਖੇਡ ਮੰਤਰਾਲੇ ਤੋਂ ਕੋਈ ਇਤਰਾਜ਼ ਪੱਤਰ (NOC) ਮਿਲਿਆ ਹੈ। ਹਾਲਾਂਕਿ ਵਿਦੇਸ਼ ਮੰਤਰਾਲੇ ਨੇ ਭਾਰਤੀ ਟੀਮ ਨੂੰ ਉੱਥੇ ਭੇਜਣ ਦੀ ਮਨਜ਼ੂਰੀ ਨਹੀਂ ਦਿੱਤੀ। ਇਹ ਪ੍ਰਗਟਾਵਾ ਭਾਰਤੀ ਨੇਤਰਹੀਣ ਕ੍ਰਿਕਟ ਸੰਘ ਦੇ ਜਨਰਲ ਸਕੱਤਰ ਸ਼ੈਲੇਂਦਰ ਯਾਦਵ ਨੇ ਕੀਤਾ। ਇਸ ਦੇ ਨਾਲ ਹੀ ਇਹ ਟੂਰਨਾਮੈਂਟ ਭਾਰਤੀ ਟੀਮ ਤੋਂ ਬਿਨਾਂ ਕਰਵਾਇਆ ਜਾਵੇਗਾ।
ਇਸ ਦੌਰਾਨ ਪਾਕਿਸਤਾਨ ਅਗਲੇ ਸਾਲ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਵੀ ਕਰੇਗਾ। ਹਾਲਾਂਕਿ, ਬੀਸੀਸੀਆਈ ਨੇ ਪਹਿਲਾਂ ਹੀ ਆਈਸੀਸੀ ਨੂੰ ਦੱਸ ਦਿੱਤਾ ਹੈ ਕਿ ਉਨ੍ਹਾਂ ਦੀ ਟੀਮ ਗੁਆਂਢੀ ਦੇਸ਼ ਦਾ ਦੌਰਾ ਨਹੀਂ ਕਰੇਗੀ। ਇਸ 'ਚ ਟੂਰਨਾਮੈਂਟ ਨੂੰ ਹਾਈਬ੍ਰਿਡ ਮਾਡਲ 'ਚ ਕਰਵਾਉਣ ਅਤੇ ਭਾਰਤ ਦੇ ਮੈਚ ਯੂ.ਏ.ਈ 'ਚ ਕਰਵਾਉਣ ਲਈ ਵੀ ਕਿਹਾ ਗਿਆ ਹੈ ਪਰ ਪਾਕਿਸਤਾਨ ਬੋਰਡ ਇਸ 'ਤੇ ਸਹਿਮਤ ਨਹੀਂ ਹੈ। ਇਸ ਸਭ ਦੇ ਵਿਚਕਾਰ ਭਾਰਤ ਦਾ ਨੇਤਰਹੀਣ ਵਿਸ਼ਵ ਕੱਪ ਤੋਂ ਹਟਣਾ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਹੈ।