ਪੰਜਾਬ

punjab

ETV Bharat / state

ਸਕੂਲ ਵੈਨ ਨੇ ਕੁਚਲੀ 3 ਸਾਲ ਦੀ ਮਾਸੂਮ ਬੱਚੀ, ਇਸ ਤਰ੍ਹਾਂ ਵਾਪਰੀ ਪੂਰੀ ਘਟਨਾ - Punjab road accident - PUNJAB ROAD ACCIDENT

3 Year Old Girl Died Hit By Van: ਅੱਜ (5 ਅਗਸਤ) ਸਵੇਰੇ ਸਕੂਲ ਵੈਨ ਦੀ ਲਪੇਟ ਵਿੱਚ ਆਉਣ ਕਾਰਨ 3 ਸਾਲ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ। ਮੌਕੇ ਉਤੇ ਪਹੁੰਚੀ ਪੁਲਿਸ ਨੇ ਵੈਨ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

PUNJAB ROAD ACCIDEN
ਵੈਨ ਨੇ ਕੁਚਲੀ 3 ਸਾਲ ਦੀ ਮਾਸੂਮ ਬੱਚੀ (ETV Bharat)

By ETV Bharat Punjabi Team

Published : Aug 5, 2024, 8:52 PM IST

ਵੈਨ ਨੇ ਕੁਚਲੀ 3 ਸਾਲ ਦੀ ਮਾਸੂਮ ਬੱਚੀ (ETV Bharat)

ਬਠਿੰਡਾ:ਇਸ ਸਮੇਂ ਸਾਡੇ ਦੇਸ਼ ਵਿੱਚ ਸੜਕ ਹਾਦਸਾ ਇੱਕ ਗੰਭੀਰ ਸਮੱਸਿਆ ਬਣ ਗਿਆ ਹੈ। ਆਏ ਦਿਨ ਲੱਖਾਂ ਲੋਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਕਈ ਵਾਰ ਤਾਂ ਇਸ ਦਾ ਸ਼ਿਕਾਰ ਛੋਟੇ ਛੋਟੇ ਮਾਸੂਮ ਹੋ ਜਾਂਦੇ ਹਨ, ਜਿੰਨ੍ਹਾਂ ਨੇ ਅਜੇ ਆਪਣੇ ਬਚਪਨ ਵਿੱਚ ਪੈਰ ਧਰਿਆ ਹੀ ਹੁੰਦਾ ਹੈ। ਅਜਿਹੀ ਹੀ ਇੱਕ ਘਟਨਾ ਭਗਤਾ ਭਾਈ ਸ਼ਹਿਰ ਦੇ ਨਜ਼ਦੀਕ ਪਿੰਡ ਹਮੀਰਗੜ੍ਹ ਵਿਖੇ ਅੱਜ (5 ਅਗਸਤ) ਸਵੇਰੇ ਵਾਪਰੀ, ਜਿੱਥੇ ਸਕੂਲ ਵੈਨ ਦੀ ਲਪੇਟ ਵਿੱਚ ਆਉਣ ਕਾਰਨ ਮਾਸੂਮ ਬੱਚੀ ਦੀ ਮੌਤ ਹੋ ਗਈ। ਇਸ ਮੌਕੇ ਜਦੋਂ ਪਿੰਡ ਦੇ ਸਾਬਕਾ ਸਰਪੰਚ ਗੁਰਮੇਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸਥਾਨਕ ਸ਼ਹਿਰ ਦੀ ਇੱਕ ਧਾਰਮਿਕ ਸੰਸਥਾ ਦੀ ਸਕੂਲ ਵੈਨ ਦੇ ਹੇਠਾਂ ਆ ਜਾਣ ਨਾਲ ਕਰੀਬ 3 ਸਾਲਾਂ ਦੀ ਮਾਸੂਮ ਬੱਚੀ ਦੀ ਮੌਕੇ ਉਤੇ ਹੀ ਮੌਤ ਹੋ ਗਈ।

ਬੱਚੀ ਦੀ ਦਰਦਨਾਕ ਮੌਤ: ਇਸ ਮੌਕੇ ਸਾਬਕਾ ਸਰਪੰਚ ਗੁਰਮੇਲ ਸਿੰਘ ਨੇ ਕਿਹਾ ਕਿ ਕਈ ਵਾਰ ਸਕੂਲ ਵੈਨ ਵਾਲਿਆਂ ਨੂੰ ਪਿੰਡ ਦੀਆਂ ਗਲੀਆਂ ਵਿੱਚ ਹੌਲੀ ਚਲਾਉਣ ਦੀ ਅਪੀਲ ਕੀਤੀ ਗਈ ਸੀ ਪਰ ਇਹ ਵੈਨ ਵਾਲਿਆਂ ਉੱਪਰ ਕੋਈ ਅਸਰ ਨਹੀਂ ਹੋਇਆ। ਡਰਾਈਵਰ ਦੀ ਲਾਪਰਵਾਹੀ ਕਾਰਨ ਮਾਸੂਮ ਬੱਚੀ ਦੀ ਜਾਨ ਚਲੀ ਗਈ। ਇਸ ਮੌਕੇ ਪ੍ਰਤੱਖ ਦਰਸ਼ੀ ਨੇ ਦੱਸਿਆ ਕਿ ਉਹ ਸਵੇਰੇ ਆਪਣੇ ਬੇਟੇ ਨੂੰ ਸਕੂਲ ਲਈ ਵੈਨ ਉਤੇ ਚੜ੍ਹਾਉਣ ਆਇਆ ਸੀ ਤਾਂ ਇਹ ਮ੍ਰਿਤਕ ਬੱਚੀ ਜਿਸ ਦਾ ਨਾਂਅ ਅਵਨੀਤ ਕੌਰ ਉਮਰ 3 ਸਾਲ ਹੈ, ਉਹ ਵੀ ਉਸ ਦੇ ਮਗਰ ਸੀ, ਡਰਾਈਵਰ ਦੀ ਲਾਪਰਵਾਹੀ ਕਾਰਨ ਵੈਨ ਦੇ ਦੋਵੇਂ ਟਾਇਰ ਬੱਚੀ ਦੇ ਉੱਪਰ ਦੀ ਚੜ੍ਹ ਗਏ ਅਤੇ ਬੱਚੀ ਦੀ ਮੌਤ ਹੋ ਗਈ।

ਵੈਨ ਚਾਲਕ ਹਿਰਾਸਤ 'ਚ:ਇਸ ਮੌਕੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਕੂਲ ਵੈਨ ਦੀ ਸਮੇਂ ਸਮੇਂ ਸਿਰ ਚੈਕਿੰਗ ਅਤੇ ਕਡੰਕਟਰ ਨਾ ਹੋਣ ਦੀ ਸੂਰਤ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਅਜਿਹਾ ਹਾਦਸਾ ਨਾ ਵਾਪਰੇ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਦਿਆਲਪੁਰਾ ਭਾਈਕਾ ਦੀ ਪੁਲਿਸ ਪਾਰਟੀ ਵੱਲੋਂ ਮੌਕੇ ਉਤੇ ਪਹੁੰਚ ਕੇ ਵੈਨ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details