ਜਲੰਧਰ : ਸੁਖਾਲੇ ਭਵਿੱਖ ਦੀ ਕਾਮਣਾ ਕਰਦਾ ਵਿਦੇਸ਼ ਗਿਆ ਇਕ ਹੋਰ ਪੰਜਾਬੀ ਆਪਣੀ ਜਾਨ ਗੁਆ ਚੁਕਿਆ ਹੈ। ਦਰਅਸਲ ਜਲੰਧਰ ਦੇ ਬੇਗੋਵਾਲ ਦੇ ਰਗਹਣ ਵਾਲੇ ਜਸਵੀਰ ਸਿੰਘ ਦਾ ਬੀਤੇ ਦਿਨ ਅਮਰੀਕਾ ਦੇ ਮਿਸੀਸਿਪੀ ਸ਼ਹਿਰ ਵਿੱਚ ਦੁਪਹਿਰ ਨੂੰ ਅਣਪਛਾਤੇ ਕਾਰ ਸਵਾਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ, ਜਦਕਿ ਤਿੰਨ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਕਸਬਾ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਦਾ ਸੀ, ਜਿਸ ਦੇ ਸਿਰ ਵਿਚ ਗੋਲੀ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਮਿਸੀਸਿਪੀ ਅਮਰੀਕਾ ਵਿਖੇ ਸਟੋਰ 'ਤੇ ਕੰਮ ਕਰਦਾ ਸੀ ਜਦੋਂ ਉਹ ਆਪਣੇ ਕੰਮ ਦੌਰਾਨ ਬਾਹਰ ਖੜ੍ਹਾ ਸੀ ਤਾਂ ਇਹ ਘਟਨਾ ਵਾਪਰੀ। ਉਥੇ ਇੱਕ ਹੋਰ ਮੌਜੂਦ ਵਿਅਕਤੀ ਦੀ ਵੀ ਮੌਤ ਹੋ ਗਈ। ਜਦਕਿ ਤਿੰਨ ਵਿਅਕਤੀ ਹੋਰ ਜ਼ਖਮੀ ਦੱਸੇ ਜਾ ਰਹੇ ਹਨ।
ਅਮਰੀਕਾ 'ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਪਰਿਵਾਰ ਨੇ ਮਦਦ ਦੀ ਲਗਾਈ ਗੁਹਾਰ - punjabi youth gunshot in America
ਬੀਤੇ ਦਿਨ ਅਮਰੀਕਾ ਦੇ ਮਿਸੀਸਿਪੀ ਸ਼ਹਿਰ ਵਿਚ ਦੁਪਹਿਰ ਨੂੰ ਅਣਪਛਾਤੇ ਕਾਰ ਸਵਾਰਾਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾਉਣ ਨਾਲ ਸਟੋਰ ਦੇ ਬਾਹਰ ਕੰਮ ਕਰ ਰਹੇ ਬੇਗੋਵਾਲ ਦੇ ਨੌਜਵਾਨ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
Published : Jul 23, 2024, 4:35 PM IST
ਪੰਜਾਬ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ :ਮ੍ਰਿਤਕ ਨੌਜਵਾਨਾਂ ਦੇ ਪਿਤਾ ਵੱਸਣ ਸਿੰਘ ਵਾਸੀ ਬੇਗੋਵਾਲ ਨੇ ਦੱਸਿਆ ਕਿ ਮੇਰਾ ਲੜਕਾ ਜਸਵੀਰ ਸਿੰਘ ਉਮਰ 33 ਸਾਲ ਕਰੀਬ ਦੀ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ 40 ਲੱਖ ਰੁਪਏ ਕਰਜ਼ਾ ਚੁੱਕ ਕੇ ਵਿਦੇਸ਼ ਵਿੱਚ ਗਿਆ ਸੀ, ਜਿਸ ਦੇ 2 ਬੱਚੇ ਇਕ ਕੁੜੀ ਤੇ ਇੱਕ ਮੁੰਡਾ ਹੈ। ਉਸ ਦਾ ਭਰਾ ਵੀ ਪਰਿਵਾਰ ਸਮੇਤ ਬਾਹਰ ਰਹਿ ਰਿਹਾ ਹੈ। ਉਹਨਾਂ ਕਿਹਾ ਕਿ ਜਿਨਾਂ ਵੀ ਲੋਕਾਂ ਨੇ ਮੇਰੇ ਪੁੱਤਰ ਦੀ ਜਾਨ ਲਾਈ ਹੈ ਉਹਨਾਂ ਨੁੰ ਬਣਦੀ ਸਜ਼ਾ ਮਿਲੇ ਅਤੇ ਪਰਿਵਾਰ ਨੁੰ ਇਨਸਾਫ। ਨਾਲ ਹੀ ਉਹਨਾਂ ਕਿਹਾ ਕਿ ਸਾਡੇ ਪਰਿਵਾਰ ਉਤੇ ਜੋ ਕਰਜ ਹੈ ਉਹ ਮੁਆਫ ਕਰਨ ਲਈ ਪੰਜਾਬ ਸਰਕਾਰ ਮਦਦ ਕਰੇ। ਉਹਨਾਂ ਦੇ ਘਰ ਵਿੱਚ ਕਮਾਉਣ ਵਾਲਾ ਨਹੀਂ ਹੈ।
- ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਦੀ ਗੁੰਡਾਗਰਦੀ, ਰੋਕਣ ਵਾਲਿਆਂ ਉੱਤੇ ਚਲਾਏ ਇੱਟਾਂ-ਰੋੜੇ, ਕੀਤਾ ਜ਼ਖ਼ਮੀ - Illegal liquor sellers in Ferozepur
- ਘਰੇਲੂ ਕਲੇਸ਼ ਕਾਰਨ ਔਰਤ ਨੇ ਚੁੱਕਿਆ ਖੌਫਨਾਕ ਕਦਮ, ਘਰ ਵਿੱਚ ਵਿਸ਼ ਗਏ ਸੱਥਰ - woman jumped into the canal
- ਵਿਵਾਦਾਂ 'ਚ ਦਿਲਜੀਤ ਦੁਸਾਂਝ ਦੀ ਨਵੀਂ ਫਿਲਮ 'ਪੰਜਾਬ 95', ਰੋਕ ਲਗਾਉਣ ਉਤੇ ਬੋਲੇ ਸੈਂਸਰ ਬੋਰਡ ਦੇ ਸਾਬਕਾ ਮੈਂਬਰ, ਕਿਹਾ-ਫਿਲਮ ਰਿਲੀਜ਼... - Film Punjab 95
ਉਥੇ ਹੀ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਇਸ ਮਾਮਲੇ ਸੰਬਧੀ ਕੋਈ ਜਾਣਕਾਰੀ ਅਜੇ ਪਤਾ ਨਹੀਂ ਲੱਗੀ ਕਿ ਅਖੀਰ ਉਸ ਨੂੰ ਮਾਰਿਆ ਕਿਸ ਨੇ ਹੈ। ਨਾਲ ਹੀ ਪੀੜਤ ਪਤਨੀ ਨੇ ਪੰਜਾਬ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਉਸ ਦੇ ਦੋ ਛੋਟੇ ਛੋਟੇ ਬੱਚੇ ਹਨ ਅਤੇ ਘਰ ਵਿਚ ਹੁਣ ਕਮਾਈ ਕਰਨ ਵਾਲਾ ਕੋਈ ਨਹੀਂ ਰਿਹਾ। ਉਹਨਾਂ ਕਿਹਾ ਕਿ 40 ਲੱਖ ਦਾ ਕਰਜ਼ ਮੁਆਫ ਕੀਤਾ ਜਾਵੇ ਤਾਂ ਜੋ ਪਰਿਵਾਰ ਨੂੰ ਔਖਾ ਨਾ ਹੋਵੇ।