ਪੰਜਾਬ

punjab

ETV Bharat / state

ਤਸਕਰੀ ਦੌਰਾਨ ਬਰਾਮਦ ਹੋਏ 12 ਊਠ, ਬਠਿੰਡਾ ਪੁਲਿਸ ਨੇ ਵਾਪਸ ਭੇਜੇ ਰਾਜਸਥਾਨ - CAMELS SMUGGLING

ਬਠਿੰਡਾ ਪੁਲਿਸ ਨੇ ਤਸਕਰੀ ਦੌਰਾਨ ਬਰਾਮਦ ਕੀਤੇ 12 ਊਠਾਂ ਨੂੰ ਵਾਪਿਸ ਰਾਜਸਥਾਨ ਭੇਜ ਦਿੱਤਾ ਹੈ।

12 camels recovered during smuggling
12 ਊਠਾਂ ਨੂੰ ਵਾਪਿਸ ਰਾਜਸਥਾਨ ਭੇਜ ਦਿੱਤਾ (Etv Bharat (ਪੱਤਰਕਾਰ, ਬਠਿੰਡਾ))

By ETV Bharat Punjabi Team

Published : Jan 1, 2025, 4:59 PM IST

ਬਠਿੰਡਾ: ਜ਼ਿਲ੍ਹਾ ਪੁਲਿਸ ਨੇ ਇੱਕ ਮਹੀਨਾ ਪਹਿਲਾਂ ਤਸਕਰੀ ਕਰਕੇ ਲਜਾਏ ਜਾ ਰਹੇ 12 ਊਠਾਂ ਨੂੰ ਮੁੜ ਅਦਾਲਤੀ ਹੁਕਮਾਂ ਤੋਂ ਬਾਅਦ ਰਾਜਸਥਾਨ ਦੀ ਮਹਾਵੀਰ ਕੈਮਲ ਸੈਂਚਰੀ ਵਿੱਚ ਭੇਜ ਦਿੱਤਾ ਹੈ। ਐਸਐਚਓ ਥਾਣਾ ਕੈਨਾਲ ਹਰਜੀਵਨ ਸਿੰਘ ਨੇ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਪੁਲਿਸ ਚੌਂਕੀ ਵਰਧਮਾਨ ਵਿਖੇ ਸ਼ਿਵ ਜੋਸ਼ੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਕਿ ਇੱਕ ਕੈਂਟਰ ਵਿੱਚ 12 ਊਠਾਂ ਦੀ ਤਸਕਰੀ ਕਰਕੇ ਲਿਜਾਇਆ ਜਾ ਰਿਹਾ ਹੈ ਅਤੇ ਕਈ ਊਠਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

12 ਊਠਾਂ ਨੂੰ ਵਾਪਿਸ ਰਾਜਸਥਾਨ ਭੇਜ ਦਿੱਤਾ (Etv Bharat (ਪੱਤਰਕਾਰ, ਬਠਿੰਡਾ))

12 ਊਠ ਬਰਾਮਦ

ਸ਼ਿਵ ਜੋਸ਼ੀ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਇੱਕ ਕੈਂਟਰ ਵਿੱਚੋਂ 12 ਊਠ ਬਰਾਮਦ ਕੀਤੇ ਗਏ ਸਨ। ਜਿਨ੍ਹਾਂ ਨੂੰ ਬਠਿੰਡਾ ਦੀ ਇੱਕ ਗਊਸ਼ਾਲਾ ਵਿੱਚ ਰੱਖਿਆ ਗਿਆ ਸੀ। ਇਨ੍ਹਾਂ ਊਠਾਂ ਦੀ ਦੇਖਭਾਲ ਭਾਵੇਂ ਗਊਸ਼ਾਲਾ ਵੱਲੋਂ ਕੀਤੀ ਜਾ ਰਹੀ ਸੀ, ਪਰ ਰੱਖ ਰਖਾਵ ਵਿੱਚ ਪੁਲਿਸ ਵਿਭਾਗ ਅਤੇ ਗਊਸ਼ਾਲਾ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਤੋਂ ਬਾਅਦ ਅਦਾਲਤੀ ਹੁਕਮਾਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੀਆਂ ਹਦਾਇਤਾਂ ਤੋਂ ਬਾਅਦ ਅੱਜ ਇਹ 12 ਊਠ ਤਿੰਨ ਵੱਖ-ਵੱਖ ਟਰੱਕਾਂ ਰਾਹੀਂ ਰਾਜਸਥਾਨ ਦੀ ਮਹਾਂਵੀਰ ਕੈਮਲ ਸੈਂਚਰੀ ਵਿੱਚ ਭੇਜੇ ਜਾ ਰਹੇ ਹਨ।

ਬਠਿੰਡਾ ਪੁਲਿਸ ਨੇ ਵਾਪਸ ਰਾਜਸਥਾਨ ਭੇਜੇ ਊਠ

ਇਹਨਾਂ ਊਠਾਂ ਨਾਲ ਬਕਾਇਦਾ ਪ੍ਰਸ਼ਾਸਨ ਵੱਲੋਂ ਵੈਟਰਨਰੀ ਵਿਭਾਗ ਦੀ ਟੀਮ ਤੈਨਾਤ ਕੀਤੀ ਗਈ ਹੈ, ਜਿਨਾਂ ਦੀ ਨਿਗਰਾਨੀ ਹੇਠ ਇਹ 12 ਊਠ ਰਾਜਸਥਾਨ ਭੇਜੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਊਠਾਂ ਦੀ ਦੇਖਭਾਲ ਹੁਣ ਉੱਥੇ ਕੈਮਲ ਸੈਂਚਰੀ ਵੱਲੋਂ ਕੀਤੀ ਜਾਵੇਗੀ ਕਰੀਬ ਇੱਕ ਮਹੀਨੇ ਦੌਰਾਨ ਪੁਲਿਸ ਵਿਭਾਗ ਨੂੰ ਇਹਨਾਂ ਊਠਾਂ ਦੀ ਦੇਖਭਾਲ ਲਈ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਪਸ਼ੂਆਂ ਤੇ ਅੱਤਿਆਚਾਰ ਕਰਨ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਮਾਮਲਾ ਕੋਰਟ ਵਿੱਚ ਸੁਣਵਾਈ ਅਧੀਨ ਹੈ।

ABOUT THE AUTHOR

...view details