ਬੈਂਗਲੁਰੂ:ਮਹਿਲਾ ਪ੍ਰੀਮੀਅਰ ਲੀਗ (WPL) 2024 ਦੇ ਐੱਮ. ਚਿੰਨਾਸਵਾਮੀ ਸਟੇਡੀਅਮ 'ਚ ਐਤਵਾਰ ਨੂੰ ਖੇਡੇ ਗਏ ਤੀਜੇ ਮੈਚ 'ਚ ਮੁੰਬਈ ਇੰਡੀਅਨਜ਼ ਨੇ ਪੰਜ ਵਿਕਟਾਂ ਨਾਲ ਜਿੱਤ ਦਰਜ ਕੀਤੀ। ਮੁੰਬਈ ਇੰਡੀਅਨਜ਼ ਲਈ ਅਮੇਲੀਆ ਕੇਰ ਨੇ 17 ਦੌੜਾਂ 'ਤੇ 4 ਵਿਕਟਾਂ ਅਤੇ ਬੱਲੇ ਨਾਲ 31 ਦੌੜਾਂ ਦੇ ਕੇ ਸ਼ਾਨਦਾਰ ਆਲਰਾਊਂਡਰ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਗੇਂਦਬਾਜ਼ ਸ਼ਬਨੀਮ ਇਸਮਾਈਲ (3-18) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਗੁਜਰਾਤ ਜਾਇੰਟਸ ਨੂੰ 11 ਗੇਂਦਾਂ ਬਾਕੀ ਰਹਿੰਦਿਆਂ ਹਰਾ ਦਿੱਤਾ।
ਪਹਿਲੇ ਓਵਰ 'ਚ ਹੀ ਸਫਲਤਾ : ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਨ ਤੋਂ ਬਾਅਦ ਮੁੰਬਈ ਦੀ ਟੀਮ ਨੂੰ ਪਹਿਲੇ ਓਵਰ 'ਚ ਹੀ ਸਫਲਤਾ ਮਿਲੀ, ਸ਼ਬਨੀਮ ਇਸਮਾਈਲ ਨੇ ਸ਼ੁਰੂਆਤੀ ਓਵਰ ਦੀ ਚੌਥੀ ਗੇਂਦ 'ਤੇ ਤਜਰਬੇਕਾਰ ਵੇਦਾ ਕ੍ਰਿਸ਼ਨਾਮੂਰਤੀ ਨੂੰ ਜ਼ੀਰੋ 'ਤੇ ਪੈਵੇਲੀਅਨ ਭੇਜ ਦਿੱਤਾ। ਗੁਜਰਾਤ ਜਾਇੰਟਸ ਦੇ ਇੱਕ ਤੋਂ ਬਾਅਦ ਇੱਕ ਵਿਕਟ ਡਿੱਗਦੇ ਰਹੇ। ਅਤੇ 20 ਓਵਰਾਂ 'ਚ 126 ਦੌੜਾਂ ਹੀ ਬਣਾ ਸਕੀ। ਗੁਜਰਾਤ ਲਈ ਤਨੁਜਾ ਕੰਵਰ ਨੇ 28 ਦੌੜਾਂ, ਕੈਥਰੀਨ ਬ੍ਰਾਈਸ ਨੇ ਨਾਬਾਦ 25 ਅਤੇ ਕਪਤਾਨ ਬੇਥ ਮੂਨੀ ਨੇ 24 ਦੌੜਾਂ ਬਣਾਈਆਂ। ਐਸ਼ਲੇ ਗਾਰਡਨਰ ਦਾ ਵਿਕਟ ਮੁੰਬਈ ਦੇ ਗੇਂਦਬਾਜ਼ ਕੇਰ ਨੇ ਲਿਆ ਜਿਸ ਨੇ 19 ਦੌੜਾਂ ਬਣਾਈਆਂ।