ਪੰਜਾਬ

punjab

ਖੇਤਾਂ ਦੀ ਲਾਣੇਦਾਰੀ ਤੋਂ ਹਾਕੀ ਦਾ ਸਰਪੰਚ ਬਣਿਆ ਹਰਮਨਪ੍ਰੀਤ ਸਿੰਘ, ਜਾਣੋ ਹਰਮਨ ਪਿਆਰੇ ਕਪਤਾਨ ਹਰਮਨਪ੍ਰੀਤ ਦਾ ਸਫਰ - journey of Harmanpreet Singh

By ETV Bharat Sports Team

Published : Aug 9, 2024, 4:14 PM IST

Updated : Aug 9, 2024, 5:38 PM IST

ਟੋਕੀਓ ਓਲੰਪਿਕ ਦੌਰਾਨ ਭਾਰਤੀ ਹਾਕੀ ਟੀਮ ਨੇ 41 ਸਾਲਾਂ ਬਾਅਦ ਕੋਈ ਮੈਡਲ ਆਪਣੇ ਨਾਮ ਕੀਤਾ ਸੀ ਅਤੇ ਉਸ ਵਿੱਚ ਮੌਜੂਦਾ ਭਾਰਤੀ ਕਪਤਾਨ ਅਤੇ ਸਰਪੰਚ ਦੇ ਨਾਮ ਨਾਲ ਮਸ਼ਹੂਰ ਹਰਮਨਪ੍ਰੀਤ ਸਿੰਘ ਦਾ ਸਭ ਤੋਂ ਵੱਧ ਯੋਗਦਾਨ ਸੀ। ਇਸ ਵਾਰ ਵੀ ਪੈਰਿਸ ਓਲੰਪਿਕ ਵਿੱਚ ਕਪਤਾਨ ਵਜੋਂ ਖੇਡ ਰਹੇ ਸਰਪੰਚ ਸਾਬ੍ਹ ਹਰਮਨਪ੍ਰੀਤ ਨੇ ਪੂਰੀ ਦੁਨੀਆਂ ਨੂੰ ਆਪਣੀ ਖੇਡ ਨਾਲ ਪ੍ਰਭਾਵਿਤ ਕੀਤਾ ਹੈ। ਪੜ੍ਹੋ ਖੇਤੀਬਾੜੀ ਤੋਂ ਕੌਮਾਂਤਰੀ ਪੱਧਰ ਤੱਕ ਛਾਪ ਛੱਡਣ ਦੇ ਹਰਮਨਪ੍ਰੀਤ ਦੇ ਸਫਰ ਬਾਰੇ

JOURNEY OF HARMANPREET SINGH
ਖੇਤਾਂ ਦੀ ਲਾਣੇਦਾਰੀ ਤੋਂ ਹਾਕੀ ਦਾ ਸਰਪੰਚ ਬਣਿਆ ਹਰਮਨਪ੍ਰੀਤ ਸਿੰਘ (ETV BHARAT PUNJAB)

ਸਰਬਜੀਤ ਸਿੰਘ, ਹਰਪਮਨਪ੍ਰੀਤ ਦੇ ਪਿਤਾ (ETV BHARAT PUNJAB)

ਚੰਡੀਗੜ੍ਹ ਡੈਸਕ: ਪੈਰਿਸ ਓਲੰਪਿਕ 2024 ਵਿੱਚ ਭਾਰਤੀ ਹਾਕੀ ਟੀਮ ਨੇ ਕਾਂਸੇ ਦਾ ਤਗਮਾ ਆਪਣੇ ਨਾਮ ਕਰਕੇ ਲਗਾਤਾਰ ਦੂਜੀ ਵਾਰ ਓਲੰਪਿਕ ਵਿੱਚ ਕੋਈ ਮੈਡਲ ਜਿੱਤਿਆ ਹੈ। ਭਾਰਤੀ ਟੀਮ ਨੇ ਜੇਕਰ ਕਈ ਦਹਾਕਿਆਂ ਮਗਰੋਂ ਇਸ ਕਾਮਯਾਬੀ ਨੂੰ ਹਾਸਿਲ ਕੀਤਾ ਹੈ ਤਾਂ ਇਸ ਵਿੱਚ ਟੀਮ ਇੰਡੀਆ ਦੇ ਕਪਤਾਨ ਅਤੇ ਸਰਪੰਚ ਹਰਮਨਪ੍ਰੀਤ ਸਿੰਘ ਦਾ ਯੋਗਦਾਨ ਸਭ ਤੋਂ ਜ਼ਿਆਦਾ ਹੈ। ਜਿਸ ਨੇ ਓਲੰਪਿਕ ਵਿੱਚ ਸਭ ਤੋਂ ਵੱਧ ਗੋਲ ਦਾਗੇ ਹਨ।

ਪਰਿਵਾਰ ਕਰਦਾ ਹੈ ਖੇਤੀ:ਹਰਮਨਪ੍ਰੀਤ ਸਿੰਘ ਇੱਕ ਭਾਰਤੀ ਫੀਲਡ ਹਾਕੀ ਖਿਡਾਰੀ ਹੈ ਜੋ ਭਾਰਤੀ ਰਾਸ਼ਟਰੀ ਟੀਮ ਲਈ ਇੱਕ ਡਿਫੈਂਡਰ ਅਤੇ ਡਰੈਗ ਫਲਿੱਕਰ ਵਜੋਂ ਖੇਡਦਾ ਹੈ।ਹਰਮਨਪ੍ਰੀਤ ਸਿੰਘ ਦਾ ਜਨਮ 6 ਜਨਵਰੀ 1996 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਤਿੰਮੋਵਾਲ ਵਿੱਚ ਹੋਇਆ। ਭਾਰਤੀ ਹਾਕੀ ਟੀਮ ਦੇ ਕਪਤਾਨ ਅਤੇ ਸਰਪੰਚ ਹਰਮਨਪ੍ਰੀਤ ਸਿੰਘ ਨੇ ਛੋਟੀ ਉਮਰ 'ਚ ਟਰੈਕਟਰ ਚਲਾਉਣਾ ਸਿੱਖ ਲਿਆ ਸੀ ਅਤੇ ਉਹ ਆਪਣੇ ਪਰਿਵਾਰ ਦੇ ਨਾਲ ਖੇਤੀਬਾੜੀ ਕਰਦਾ ਸੀ। ਹਾਕੀ ਪ੍ਰਤੀ ਬਚਪਨ ਤੋਂ ਹੀ ਹਰਮਨਪ੍ਰੀਤ ਅੰਦਰ ਖਿੱਚ ਸੀ ਜਿਸ ਦੇ ਚਲਦੇ ਉਹ ਬਚਪਨ ਵਿੱਚ ਖੇਡਣ ਤੋਂ ਬਾਅਦ ਸਭ ਤੋਂ ਪਹਿਲਾਂ ਜਲੰਧਰ ਦੀ ਸੁਰਜੀਤ ਹਾਕੀ ਅਕੈਡਮੀ ਤੋਂ ਹਾਕੀ ਦੀਆਂ ਬਰੀਕੀਆਂ ਸਿੱਖਣੀਆਂ ਸ਼ੁਰੂ ਕੀਤੀਆਂ।

ਉੱਚ ਪੱਧਰ 'ਤੇ ਕੀਤਾ ਕਮਾਲ:ਹਰਮਨਪ੍ਰੀਤ ਨੇ ਸਾਲ 2011 'ਚ ਸੁਲਤਾਨ ਆਫ ਜੋਹੋਰ ਕੱਪ 'ਚ ਜੂਨੀਅਰ ਰਾਸ਼ਟਰੀ ਟੀਮ 'ਚ ਡੈਬਿਊ ਕੀਤਾ ਸੀ। ਸਾਲ 2014 ਵਿੱਚ ਹਰਮਨਪ੍ਰੀਤ ਜੋਹਰ ਕੱਪ ਵਿੱਚ ਪਲੇਅਰ ਆਫ ਦਾ ਟੂਰਨਾਮੈਂਟ ਚੁਣਿਆ ਗਿਆ। ਉਸ ਨੇ ਮਲੇਸ਼ੀਆ ਵਿੱਚ ਹੋਏ ਯੂਥ ਟੂਰਨਾਮੈਂਟ ਵਿੱਚ 9 ਗੋਲ ਕੀਤੇ। ਜੂਨੀਅਰ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਉਸ ਨੂੰ ਸੀਨੀਅਰ ਪੱਧਰ 'ਤੇ ਖੇਡਣ ਦਾ ਮੌਕਾ ਮਿਲਿਆ। ਉਸ ਨੇ 3 ਮਈ 2015 ਨੂੰ ਟੈਸਟ ਸੀਰੀਜ਼ ਵਿੱਚ ਆਪਣਾ ਡੈਬਿਊ ਕੀਤਾ ਸੀ ਅਤੇ 100 ਤੋਂ ਵੱਧ ਗੋਲ ਕੀਤੇ ਸਨ। ਇਸ ਤੋਂ ਬਾਅਦ ਕੌਮਾਂਤਰੀ ਪੱਧਰ ਉੱਤੇ ਵੀ ਹਰਮਨਪ੍ਰੀਤ ਸੁਰਖੀਆਂ ਵਿੱਚ ਆ ਗਏ।


ਸ਼ਾਨਦਾਰ ਪ੍ਰਦਰਸ਼ਨ ਨਾਲ ਬਣੇ ਹਾਕੀ ਦੇ ਸਰਪੰਚ:ਹਰਮਨਪ੍ਰੀਤ ਸਿੰਘ ਨੂੰ ਦੁਨੀਆਂ ਦੇ ਸਭ ਤੋਂ ਵਧੀਆ ਡਰੈਗ ਫਲਿੱਕਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਅੰਤਰਰਾਸ਼ਟਰੀ ਹਾਕੀ ਮੁਕਾਬਲਿਆਂ ਵਿੱਚ ਭਾਰਤ ਦੀ ਸਫਲਤਾ ਵਿੱਚ ਉਸ ਦਾ ਅਹਿਮ ਯੋਗਦਾਨ ਰਿਹਾ ਹੈ। ਹਰਮਨਪ੍ਰੀਤ ਨੂੰ ਆਪਣੀ ਸ਼ਾਨਦਾਰ ਖੇਡ ਕਾਰਨ ਰੀਓ ਓਲੰਪਿਕ 2016 (Rio Olympics 2016) ਵਿੱਚ ਖੇਡਣ ਦਾ ਮੌਕਾ ਮਿਲਿਆ ਅਤੇ ਇਸ ਦੌਰਾਨ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਹਰਮਨਪ੍ਰੀਤ ਨੇ ਦਾਗੇ ਸਭ ਤੋਂ ਵੱਧ ਗੋਲ:ਦੱਸ ਦਈਏ ਹਰਮਨਪ੍ਰੀਤ ਸਿੰਘ ਨੇ ਪੈਰਿਸ ਓਲੰਪਿਕ 2024 ਦੌਰਾਨ ਖੇਡੇ ਗਏ ਕੁੱਲ੍ਹ ਅੱਠ ਮੈਚਾਂ ਵਿੱਚ ਹੁਣ ਤੱਕ ਸਭ ਤੋਂ ਵੱਧ 10 ਗੋਲ ਕੀਤੇ ਹਨ। ਇਸ ਤੋਂ ਇਲਾਵਾ ਸਰਪੰਚ ਹਰਮਨਪ੍ਰੀਤ ਸਿੰਘ ਟੋਕੀਓ ਓਲੰਪਿਕ 2020 ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ। ਉਹ ਟੋਕੀਓ ਵਿੱਚ ਵੀ ਭਾਰਤ ਵੱਲੋਂ ਸਭ ਤੋਂ ਵੱਧ ਗੋਲ ਦਾਗਣ ਵਾਲਾ ਖਿਡਾਰੀ ਸੀ। 2020 ਵਿੱਚ ਭਾਰਤੀ ਹਾਕੀ ਟੀਮ ਨੇ 41 ਸਾਲ ਤੋਂ ਚੱਲ ਰਹੇ ਓਲੰਪਿਕ ਦੇ ਸੌਕੇ ਨੂੰ ਖਤਮ ਕੀਤਾ ਸੀ। ਹਰਮਨਪ੍ਰੀਤ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਪੁਲਿਸ ਵਿੱਚ ਡੀਐੱਸਪੀ ਦੀ ਪੋਸਟ ਨਾਲ ਵੀ ਨਵਾਜਿਆ ਹੈ। ਉਹ ਬਰਮਿੰਘਮ ਨੈਸ਼ਨਲ ਖੇਡਾਂ 2022 ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਸੀ। ਸਾਲ 2021-22 ਵਿੱਚ, ਉਸ ਨੂੰ FIH ਪਲੇਅਰ ਆਫ ਦਿ ਈਅਰ ਚੁਣਿਆ ਗਿਆ ਹੈ।

ਹਰਮਨਪ੍ਰੀਤ ਸਿੰਘ ਦੀਆਂ ਪ੍ਰਾਪਤੀਆਂ

1..ਓਲੰਪਿਕ ਖੇਡਾਂ (2024)

Last Updated : Aug 9, 2024, 5:38 PM IST

ABOUT THE AUTHOR

...view details