ਨਵੀਂ ਦਿੱਲੀ: ਟੀ-20 ਵਿਸ਼ਵ ਕੱਪ 2024 ਦਾ ਸਭ ਤੋਂ ਵੱਡਾ ਮੈਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। ਦੋਵਾਂ ਦੇਸ਼ਾਂ ਦੇ ਪ੍ਰਸ਼ੰਸਕ ਇਸ ਰੋਮਾਂਚਕ ਪਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਮਹਿੰਗੀਆਂ ਟਿਕਟਾਂ ਖਰੀਦ ਕੇ ਅਮਰੀਕਾ ਪਹੁੰਚੇ ਹਨ। ਪਾਕਿਸਤਾਨ ਦੀ ਟੀਮ ਅੱਜ ਦਾ ਮੈਚ ਕਿਸੇ ਵੀ ਕੀਮਤ 'ਤੇ ਜਿੱਤਣਾ ਚਾਹੇਗੀ ਕਿਉਂਕਿ ਉਹ ਅਮਰੀਕਾ ਤੋਂ ਪਹਿਲਾ ਮੈਚ ਹਾਰ ਚੁੱਕੀ ਹੈ।
ਭਾਰਤੀ ਟੀਮ ਪਾਕਿਸਤਾਨ 'ਤੇ ਭਾਰੀ : 2007 ਵਿੱਚ ਟੀ-20 ਵਿਸ਼ਵ ਕੱਪ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 8 ਵਿਸ਼ਵ ਕੱਪ ਖੇਡੇ ਜਾ ਚੁੱਕੇ ਹਨ। ਵਿਸ਼ਵ ਕੱਪ 'ਚ ਦੋਵੇਂ ਟੀਮਾਂ ਹੁਣ ਤੱਕ 7 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ, ਜਿਨ੍ਹਾਂ 'ਚੋਂ ਭਾਰਤ ਨੇ 6 ਵਾਰ ਜਿੱਤ ਦਰਜ ਕੀਤੀ ਹੈ, ਜਦਕਿ ਪਾਕਿਸਤਾਨ ਸਿਰਫ ਇਕ ਵਾਰ ਜਿੱਤ ਸਕਿਆ ਹੈ। ਅੱਜ ਅੱਠਵੇਂ ਮੈਚ ਵਿੱਚ ਭਾਰਤ ਇਸ ਅੰਕੜੇ ਨੂੰ ਹੋਰ ਵਧਾ ਕੇ 7-1 ਕਰਨਾ ਚਾਹੇਗਾ।
ਕਦੋ-ਕਦੋ ਹੋਏ ਮੈਚ ?:ਟੀ-20 ਵਿਸ਼ਵ ਕੱਪ 2007 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ 2 ਮੈਚ ਖੇਡੇ ਗਏ ਸਨ। ਜਿਸ 'ਚ ਦੋਵਾਂ 'ਚ ਭਾਰਤ ਦੀ ਜਿੱਤ ਹੋਈ ਸੀ। ਭਾਰਤ ਨੇ ਪਹਿਲਾ ਮੈਚ ਬੋਲਡ ਆਊਟ ਕਰਕੇ ਜਿੱਤ ਲਿਆ ਸੀ। ਜਦਕਿ ਦੂਜਾ ਮੈਚ ਫਾਈਨਲ 'ਚ ਸੀ ਜਿੱਥੇ ਭਾਰਤ ਨੇ ਭਾਰਤੀ ਟੀਮ ਨੂੰ 5 ਦੌੜਾਂ ਨਾਲ ਹਰਾ ਕੇ ਪਹਿਲਾ ਖਿਤਾਬ ਜਿੱਤਿਆ। ਤੀਜਾ ਮੈਚ 2012 ਵਿੱਚ ਕੋਲੰਬੋ ਵਿੱਚ ਦੋਵਾਂ ਟੀਮਾਂ ਵਿਚਾਲੇ ਖੇਡਿਆ ਗਿਆ ਸੀ। ਇੱਥੇ ਵੀ ਭਾਰਤ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ।
ਚੌਥਾ ਮੈਚ ਬੰਗਲਾਦੇਸ਼ ਵਿੱਚ 2014 ਵਿਸ਼ਵ ਕੱਪ ਵਿੱਚ ਦੋਵਾਂ ਟੀਮਾਂ ਵਿਚਾਲੇ ਖੇਡਿਆ ਗਿਆ ਸੀ। ਜਿੱਥੇ ਭਾਰਤ ਨੇ ਮੀਰਪੁਰ ਵਿੱਚ ਇੱਕ ਵਾਰ ਫਿਰ 7 ਵਿਕਟਾਂ ਨਾਲ ਜਿੱਤ ਦਰਜ ਕੀਤੀ। ਪੰਜਵਾਂ ਮੈਚ 2016 ਵਿੱਚ ਕੋਲਕਾਤਾ ਵਿੱਚ ਹੋਇਆ ਸੀ, ਇੱਥੇ ਵੀ ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ ਸੀ।
ਵਿਸ਼ਵ ਕੱਪ 2021 ਵਿੱਚ ਪਾਕਿਸਤਾਨ ਨੇ ਪਹਿਲਾ ਮੈਚ ਜਿੱਤਿਆ:ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ 2021 ਵਿੱਚ ਭਾਰਤ ਖ਼ਿਲਾਫ਼ ਪਹਿਲੀ ਜਿੱਤ ਦਰਜ ਕੀਤੀ ਹੈ। 2007 ਤੋਂ 14 ਸਾਲ ਦੇ ਇੰਤਜ਼ਾਰ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਖਿਲਾਫ ਜਿੱਤ ਦਰਜ ਕੀਤੀ ਸੀ। ਦੁਬਈ 'ਚ ਖੇਡੇ ਗਏ ਇਸ ਮੈਚ 'ਚ ਪਾਕਿਸਤਾਨ ਨੇ 10 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ ਅਗਲੇ ਹੀ ਸਾਲ 2022 'ਚ ਭਾਰਤ ਨੇ ਪਾਕਿਸਤਾਨ ਨੂੰ ਫਿਰ 4 ਵਿਕਟਾਂ ਨਾਲ ਹਰਾਇਆ।