ਨਵੀਂ ਦਿੱਲੀ:ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ 'ਚ ਖੇਡੇ ਗਏ ਦੂਜੇ ਟੈਸਟ ਮੈਚ 'ਚ ਭਾਰਤ ਨੂੰ ਨਿਊਜ਼ੀਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਮੈਚ 'ਚ ਰੋਹਿਤ ਸ਼ਰਮਾ ਦੀ ਟੀਮ ਨੂੰ 113 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵੱਡੀ ਗੱਲ ਕਹੀ ਹੈ।
ਰੋਹਿਤ ਸ਼ਰਮਾ ਨੇ ਹਾਰ ਲਈ ਕਿਸ ਨੂੰ ਠਹਿਰਾਇਆ ਜ਼ਿੰਮੇਵਾਰ?
ਰੋਹਿਤ ਸ਼ਰਮਾ ਨੇ ਮੈਚ ਦੀ ਪੇਸ਼ਕਾਰੀ ਦੌਰਾਨ ਕਿਹਾ, 'ਅਸੀਂ ਇੱਕ ਟੀਮ ਦੇ ਰੂਪ ਵਿੱਚ ਅਸਫਲ ਰਹੇ ਹਾਂ। ਕਿਸੇ ਬੱਲੇਬਾਜ਼ ਜਾਂ ਗੇਂਦਬਾਜ਼ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ, ਅਸੀਂ ਇੱਕ ਟੀਮ ਵਜੋਂ ਹਾਰ ਦਾ ਸਾਹਮਣਾ ਕੀਤਾ। ਨਿਊਜ਼ੀਲੈਂਡ ਨੂੰ ਕ੍ਰੈਡਿਟ ਦੇਣਾ ਪਵੇਗਾ, ਉਹ ਸਾਡੇ ਨਾਲੋਂ ਬਿਹਤਰ ਖੇਡਿਆ। ਅਸੀਂ ਕੁਝ ਮੌਕਿਆਂ ਦਾ ਫਾਇਦਾ ਉਠਾਉਣ ਵਿੱਚ ਅਸਫਲ ਰਹੇ। ਅਸੀਂ ਉਨ੍ਹਾਂ ਚੁਣੌਤੀਆਂ ਦਾ ਜਵਾਬ ਦੇਣ ਵਿੱਚ ਅਸਫਲ ਰਹੇ'।